ਜਲੰਧਰ : PPR ਮਾਰਕੀਟ ਦੇ ਰੈਸਟੋਰੈਂਟ ''ਚ ਲੱਗੀ ਅੱਗ, ਮਚੀ ਹਫੜਾ-ਦਫੜੀ

05/01/2022 10:42:53 PM

ਜਲੰਧਰ (ਵਰੁਣ)-ਸ਼ਹਿਰ ਦੀ ਪੀ.ਪੀ.ਆਰ. ਮਾਰਕੀਟ 'ਚ ਐਤਵਾਰ ਦੇਰ ਸ਼ਾਮ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਕੀਟ 'ਚ ਸਥਿਤ ਇਕ ਰੋਸਟੋਰੈਂਟ ਦੀ ਰਸੋਈ 'ਚ ਅੱਗ ਲੱਗ ਗਈ।

ਇਹ ਵੀ ਪੜ੍ਹੋ : ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਣਾ ਵੀ ਉਡਾਇਆ ਮਜ਼ਾਕ

PunjabKesari

ਅੱਗ ਦਾ ਧੂੰਆਂ ਰੈਸਟੋਰੈਂਟ ਦੇ ਅੰਦਰ ਆ ਗਿਆ ਜਿਸ ਤੋਂ ਬਾਅਦ ਗਾਹਕਾਂ 'ਚ ਹਫੜਾ-ਦਫੜੀ ਮਚ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਰੈਸਟੋਰੈਂਟ ਦੇ ਸਟਾਫ਼ ਨਾਲ ਮਿਲ ਕੇ ਰੇਤਾ ਪਾ ਕੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਅੰਦਰ ਹੋਰ ਗੈਸ ਸਿਲੰਡਰ ਵੀ ਪਏ ਸਨ। 

ਇਹ ਵੀ ਪੜ੍ਹੋ : ਰੂਸ ਦੇ 'ਸਾਈਬਰ ਫੌਜੀ' ਨੇਤਾਵਾਂ ਨੂੰ ਬਣਾ ਰਹੇ ਹਨ ਨਿਸ਼ਾਨਾ : ਬ੍ਰਿਟੇਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News