ਜਲੰਧਰ ਦੇ ਪ੍ਰਦੂਸ਼ਣ ਨੇ ਦਿੱਲੀ, ਮੁੰਬਈ ਅਤੇ ਯੂ. ਪੀ. ਨੂੰ ਪਛਾੜਿਆ

10/20/2019 2:37:06 PM

ਜਲੰਧਰ (ਜ.ਬ.)— ਪੰਜਾਬ 'ਚ ਪ੍ਰਦੂਸ਼ਣ ਦਿਨ-ਬ-ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਜਲੰਧਰ 'ਚ ਸਭ ਤੋਂ ਵੱਧ ਪ੍ਰਦੂਸ਼ਣ ਨਜ਼ਰ ਆ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਮੰਨੀਏ ਤਾਂ ਬੀਤੇ ਦਿਨ ਜਲੰਧਰ 'ਚ ਪ੍ਰਦੂਸ਼ਣ ਦਾ ਕਹਿਰ ਕਾਫੀ ਜ਼ਿਆਦਾ ਨਜ਼ਰ ਆਇਆ। ਪੀ. ਐੱਮ. 2.5 ਅਤੇ ਪੀ. ਐੱਮ. 10 ਦੇ ਮਾਮਲੇ 'ਚ ਜਲੰਧਰ ਨੇ ਮੁੰਬਈ, ਦਿੱਲੀ ਅਤੇ ਆਗਰਾ ਨੂੰ ਵੀ ਪਛਾੜ ਦਿੱਤਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਅਨੁਸਾਰ ਜਲੰਧਰ 'ਚ ਬੀਤੀ ਸ਼ਾਮ ਏ. ਕਿਉ. ਆਈ. ਐਵਰੇਜ 173 ਸੀ, ਜਦੋਂਕਿ ਪੀ. ਐੱਮ. 2.5 ਵੱਧ ਤੋਂ ਵੱਧ 403 ਅਤੇ ਪੀ. ਐੱਮ. 10 ਵੱਧ ਤੋਂ ਵੱਧ 413 ਰਿਹਾ, ਜੋ ਕਿ ਬੇਹੱਦ ਜ਼ਿਆਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਸਾਹ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਹੋ ਸਕਦਾ ਹੈ।

ਗੱਲ ਜੇਕਰ ਦਿੱਲੀ ਦੀ ਕਰੀਏ ਤਾਂ ਉਥੇ ਪੀ. ਐੱਮ. 2.5 ਦਾ ਪੱਧਰ 376 ਅਤੇ ਪੀ. ਐੱਮ. ਦਾ ਪੱਧਰ 500 ਰਿਹਾ। ਮੁੰਬਈ 'ਚ ਪੀ. ਐੱਮ. 2.5 ਦਾ ਪੱਧਰ ਸਿਰਫ 52 ਅਤੇ ਪੀ. ਐੱਮ. 10 ਦਾ ਪੱਧਰ 95 ਸੀ। ਆਗਰਾ 'ਚ ਪੀ. ਐੱਮ. 2.3 ਲੈਵਲ 131 ਅਤੇ ਪੀ. ਐੱਮ. 10 ਦਾ ਲੈਵਲ 150 ਰਿਹਾ। ਇਸ ਤੋਂ ਸਾਫ ਹੈ ਕਿ ਜਲੰਧਰ ਪ੍ਰਦੂਸ਼ਣ ਨੂੰ ਲੈ ਕੇ ਲਾਪ੍ਰਵਾਹ ਹੈ ਅਤੇ ਆਪਣੇ ਵਾਤਾਵਰਣ ਵੱਲ ਧਿਆਨ ਨਾ ਦੇ ਕੇ ਜਲੰਧਰ ਦਾ ਪ੍ਰਸ਼ਾਸਨ ਅਤੇ ਲੋਕ ਆਪਣੀ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਓਧਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਰੁਣ ਕੱਕੜ ਨੇ ਦੱਸਿਆ ਕਿ ਜਲੰਧਰ ਦਾ ਏ. ਕਿਉ. ਆਈ. ਤਾਂ ਸਹੀ ਹੈ ਪਰ ਪੀ. ਐੱਮ. 2.5 ਅਤੇ 2.10 ਦਾ ਲੈਵਲ ਇਸ ਲਈ ਜ਼ਿਆਦਾ ਹੈ ਕਿਉਂਕਿ ਇਥੇ ਮਿੱਟੀ-ਘੱਟਾ ਅਤੇ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨਾਲ ਵਾਤਾਵਰਣ 'ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ।


shivani attri

Content Editor

Related News