ਰਾਸ਼ਟਰੀ ਮਾਰਗ ''ਤੇ ਵੱਡਾ ਹਾਦਸਾ ਹੋਣੋ ਟਲਿਆ, ਸੜਕ ਹਾਦਸੇ ਦੌਰਾਨ ਇਕ ਜ਼ਖ਼ਮੀ

05/04/2022 6:11:56 PM

ਟਾਂਡਾ ਉੜਮੁੜ (ਮੋਮੀ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਖੁੱਡਾ ਨਜ਼ਦੀਕ ਅੱਜ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਕ ਟਰੱਕ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋ ਕੇ ਕੰਮ ਕਰ ਰਹੇ ਮਜ਼ਦੂਰਾਂ ਦੀ ਟਰਾਲੀ ਵਿੱਚ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਚਾਲਕ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਬੁਰੀ ਤਰ੍ਹਾਂ ਹਾਦਸਾਗ੍ਰਸਤ ਟਰੱਕ ਵਿੱਚ ਫਸ ਗਿਆ।

PunjabKesari

ਮੌਕੇ ਉਤੇ ਸਥਾਨਕ ਲੋਕਾਂ ਨੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਵਲੰਟੀਅਰ ਸੇਵਾਦਾਰ ਦੱਸਿਆ ਦਵਿੰਦਰ ਸਿੰਘ ਮੂਨਕਾਂ,108 ਐਂਬੂਲੈਂਸ ਦੇ ਮੁਲਾਜ਼ਮਾਂ ਦੀ ਮਦਦ ਨਾਲ ਟਰਾਲੀ ਨੂੰ ਜੇ. ਸੀ. ਬੀ ਰਾਹੀਂ ਕਾਫ਼ੀ ਜੱਦੋ-ਜਹਿਦ ਉਪਰੰਤ ਹਾਦਸਾਗ੍ਰਸਤ ਟਰੱਕ ਵਿਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦਸੂਹਾ ਪਹੁੰਚਾਇਆ। ਕਰੀਬ 3 ਵਜੇ ਵਾਪਰੇ ਇਸ ਹਾਦਸੇ ਦੌਰਾਨ ਸੜਕ ਕਿਨਾਰੇ ਲੱਗੀਆਂ ਗਰਿੱਲਾਂ ਨੂੰ ਰੰਗ-ਰੋਗਨ ਅਤੇ ਬਿਲਡਿੰਗ ਦਾ ਕੰਮ ਕਰਨ ਵਾਲੇ ਕਰ ਰਹੇ ਟੋਲ ਪਲਾਜ਼ਾ ਦੇ ਮੁਲਾਜ਼ਮ ਵਾਲ ਵਾਲ ਬਚ ਗਏ।

ਇਹ ਵੀ ਪੜ੍ਹੋ: ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News