ਸਿਵਲ ਹਸਪਤਾਲ ’ਚ ਗੰਦਗੀ ਦਾ ਆਲਮ, ਆਪਣੀ ਮਰਜ਼ੀ ਨਾਲ ਲੋਕ ਮੋਟਰਸਈਕਲ ਲੈ ਕੇ ਘੁੰਮਦੇ ਹਨ ਰੈਪ ’ਤੇ

Sunday, May 21, 2023 - 04:39 PM (IST)

ਸਿਵਲ ਹਸਪਤਾਲ ’ਚ ਗੰਦਗੀ ਦਾ ਆਲਮ, ਆਪਣੀ ਮਰਜ਼ੀ ਨਾਲ ਲੋਕ ਮੋਟਰਸਈਕਲ ਲੈ ਕੇ ਘੁੰਮਦੇ ਹਨ ਰੈਪ ’ਤੇ

ਜਲੰਧਰ (ਬਿਊਰੋ)-ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਕਹੇ ਜਾਣ ਵਾਲੇ ਸਿਵਲ ਹਸਪਤਾਲ ਵਿਚ ਇਨ੍ਹਾਂ ਦਿਨੀ ਗੰਦਗੀ ਦਾ ਆਲਮ ਹੈ। ਲੋਕ ਜਿੱਥੇ ਗੰਦਗੀ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਉਥੇ ਹੀ ਰੈਪ (ਜਿੱਥੇ ਮਰੀਜ਼ ਪੌੜੀਆਂ ਤੋਂ ਇਲਾਵਾ ਚੜ੍ਹ ਕੇ ਵਾਰਡ ਤੱਕ ਜਾਂਦੇ ਹਨ) ਵੀ ਲਿਖ ਕੇ ਲਾਇਆ ਗਿਆ ਹੈ ਕਿ ਇਥੇ ਗੰਦਗੀ ਫੈਲਾਉਣਾ ਮਨ੍ਹਾ ਹੈ ਪਰ ਲੋਕ ਲਿਖੇ ਪੋਸਟਰਾਂ ਦੇ ਹੇਠਾਂ ਹੀ ਗੰਦਗੀ ਫੈਲਾ ਕੇ ਨਿਯਮਾਂ ਦੀਆਂ ਧਜੀਆਂ ਉਡਾ ਰਹੇ ਹਨ। ਇਸ ਤੋਂ ਇਲਾਵਾ ਰੈਪ ’ਤੇ ਕੁਝ ਲੋਕ ਦੋਪਈਆ ਵਾਹਨ ਲੈ ਕੇ ਚੜ੍ਹਦੇ ਹਨ ਅਤੇ ਪਹਿਲੀ, ਦੂਜੀ ਤੇ ਤੀਜੀ ਮੰਜਿਲ ਤੱਕ ਬਿਨਾ ਰੋਕ-ਟੋਕ ਪਹੁਚ ਜਾਂਦੇ ਹਨ।

ਇਹ ਵੀ ਪੜ੍ਹੋ - ਹਨੀਟ੍ਰੇਪ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਘਰ, ਜਨਾਨੀਆਂ ਹੱਥੋਂ ਦੁਖ਼ੀ ਹੋਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਜਦੋਂ ਸਿਹਤ ਮੰਤਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਜਾਂਚ ਕਰਨ ਗਏ ਸਨ ਤਾਂ ਵਾਰਡ ਵਿਚ ਖੜ੍ਹੇ ਦੋਪਹੀਆ ਵਾਹਨ ਵੇਖ ਕੇ ਉਨ੍ਹਾਂ ਨੂੰ ਗੁੱਸਾ ਆ ਗਿਆ ਸੀ, ਇਸ ਦੇ ਨਾਲ ਹੀ ਉਨ੍ਹਾਂ ਥਾਣਾ ਨੰ. 4 ਦੀ ਪੁਲਸ ਨੂੰ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੱਟਣ ਦੇ ਹੁਕਮ ਦਿੱਤੇ ਸਨ ਪਰ ਹੁਣ ਫਿਰ ਕੁਝ ਲੋਕ ਅਜਿਹਾ ਕਰ ਰਹੇ ਹਨ। ਹਸਪਤਾਲ ਦੀ ਐੱਮ. ਐੱਸ. (ਮੈਡੀਕਲ ਸੁਪਰਡੈਂਟ) ਡਾ. ਗੀਤਾ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਕਿ ਸਫ਼ਾਈ ਕਿਉਂ ਨਹੀਂ ਕਰਵਾਈ ਗਈ। ਇਸ ਤੋਂ ਇਲਾਵਾ ਡਾ. ਗੀਤਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਸਪਤਾਲ ਨੂੰ ਆਪਣਾ ਸਮਝ ਕੇ ਕੂੜਾ-ਕਰਕਟ ਡਸਟਬਿਨ ਵਿਚ ਸੁੱਟਣ ਅਤੇ ਹਸਪਤਾਲ ਦੀ ਸਫ਼ਾਈ ਵਿਚ ਸਹਿਯੋਗ ਕਰਨ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

shivani attri

Content Editor

Related News