ਵੀਕੈਂਡ ਲਾਕਡਾਊਨ: ਦਿੱਲੀ ਤੇ ਅੰਬਾਲਾ ਰੂਟ ਲਈ ਜਲੰਧਰ ਦੇ ਦੋਵੇਂ ਡੀਪੂਆਂ ਨੇ ਬੱਸਾਂ ਚਲਾਉਣ ਦੀ ਕੀਤੀ ਸ਼ੁਰੂਆਤ

05/10/2021 4:40:41 PM

ਜਲੰਧਰ (ਪੁਨੀਤ)-ਵੀਕੈਂਡ ਤਾਲਾਬੰਦੀ ਦੇ ਬਾਵਜੂਦ ਸਥਾਨਕ ਬੱਸ ਅੱਡੇ ਵਿਚ ਦਿੱਲੀ ਅਤੇ ਅੰਬਾਲਾ ਲਈ ਜਾਣ ਵਾਲੇ ਯਾਤਰੀਆਂ ਦੀ ਮੰਗ ਕੱਲ ਦੇ ਮੁਤਾਬਕ ਜ਼ਿਆਦਾ ਗਿਣਤੀ ਵਿਚ ਵੇਖਣ ਨੂੰ ਮਿਲੀ, ਜਿਸ ਦੇ ਮੱਦੇਨਜ਼ਰ ਜਲੰਧਰ ਦੇ ਦੋਵੇਂ ਡੀਪੂਆਂ ਵੱਲੋਂ ਦਿੱਲੀ ਰੂਟ ’ਤੇ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਇਸ ਤਹਿਤ ਮੁਸਾਫ਼ਿਰਾਂ ਨੂੰ ਵੱਡੀ ਰਾਹਤ ਮਿਲੀ ਅਤੇ ਉਹ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕੇ।
ਬੱਸ ਅੱਡੇ ਵਿਚ ਵੇਖਣ ਵਿਚ ਮਿਲਿਆ ਕਿ ਮੁਸਾਫ਼ਿਰਾਂ ਨੂੰ ਬੱਸਾਂ ਦਾ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ ਕਿਉਂਕਿ ਹਰਿਆਣਾ ਰੂਟ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ 90 ਫ਼ੀਸਦੀ ਦੀ ਵੱਡੀ ਗਿਰਾਵਟ ਆਈ। ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ਵਿਚ ਸਿਰਫ਼ ਕੁਰਕਸ਼ੇਤਰ, ਅੰਬਾਲਾ, ਫਰੀਦਾਬਾਦ ਆਦਿ ਡੀਪੂਆਂ ਦੀਆਂ ਬੱਸਾਂ ਹੀ ਸ਼ਾਮਲ ਹੋਈਆਂ ਜਦਕਿ ਬਾਕੀ ਡੀਪੂਆਂ ਦੀਆਂ ਬੱਸਾਂ ਜਲੰਧਰ ਨਹੀਂ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਹਰਿਆਣਾ ਦੇ ਕੁਝ ਡੀਪੂਆਂ ਦੀਆਂ ਬੱਸਾਂ ਲੁਧਿਆਣਾ ਤੋਂ ਹੀ ਵਾਪਸ ਪਰਤ ਗਈਆਂ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

PunjabKesari

ਪੰਜਾਬ ਵਿਚ ਚੱਲ ਰਹੇ ਵੀਕੈਂਡ ਕਰਫ਼ਿਊ ਕਾਰਨ ਦਿੱਲੀ ਟਰਾਂਸਪੋਰਟ ਮਹਿਕਮੇ ਦੀ ਵੀ ਕੋਈ ਬੱਸ ਪੰਜਾਬ ਲਈ ਰਵਾਨਾ ਨਹੀਂ ਹੋਈ। ਪੰਜਾਬ ਰੋਡਵੇਜ਼ ਦੇ ਸਥਾਨਕ ਅਧਿਕਾਰੀਆਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜਿਸ ਰੂਟ ’ਤੇ ਯਾਤਰੀਆਂ ਦੀ ਗਿਣਤੀ ਦੇਖਣ ਨੂੰ ਮਿਲੇਗੀ ਸਿਰਫ਼ ਉਸੇ ਰੂਟ ’ਤੇ ਹੀ ਬੱਸਾਂ ਭੇਜੀਆਂ ਜਾਣਗੀਆਂ। ਇਸੇ ਕ੍ਰਮ ਵਿਚ ਅੱਜ ਬੱਸ ਅੱਡੇ ਵਿਚ ਯਾਤਰੀਆਂ ਦੀ ਮੰਗ ਨੂੰ ਵੇਖਦੇ ਹੋਏ ਜਲੰਧਰ ਦੇ ਡੀਪੂਆਂ ਨੇ ਅੰਬਾਲਾ ਅਤੇ ਦਿੱਲੀ ਲਈ ਦੁਪਹਿਰ ਸਮੇਂ ਕਈ ਬੱਸਾਂ ਭੇਜੀਆਂ। ਬੱਸ ਦੇ ਚਾਲਕ-ਸਮੂਹ ਦਾ ਕਹਿਣਾ ਹੈ ਕਿ ਬੱਸਾਂ ਵਿਚ 50 ਫੀਸਦੀ ਯਾਤਰੀ ਪੂਰੇ ਕਰਨ ਵਿਚ ਕਾਫੀ ਸਮਾਂ ਲਗਾ ਹੈ।
ਜਲੰਧਰ ਬੱਸ ਅੱਡੇ ’ਤੇ ਦੁਪਹਿਰ 12 ਵਜੇ ਤੱਕ ਬਹੁਤ ਹੀ ਘਟ ਯਾਤਰੀ ਸਨ । ਇਸ ਉਪਰੰਤ ਦੁਪਹਿਰ 3 ਵਜੇ ਤੱਕ ਯਾਤਰੀ ਆਉਂਦੇ-ਜਾਂਦੇ ਦਿਖਾਈ ਦਿੱਤੇ ਜਦਕਿ 4 ਵਜੇ ਤੋਂ ਬਾਅਦ ਯਾਤਰੀ ਨਾ-ਮਾਤਰ ਹੀ ਰਹਿ ਗਏ। ਸ਼ਾਮ ਨੂੰ ਆਉਣ ਵਾਲੇ ਯਾਤਰੀਆਂ ਨੂੰ ਇੰਤਜ਼ਾਰ ਕਰ ਕੇ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਕਿਉਂਕਿ ਬੱਸਾਂ ਕਾਊਂਟਰ ’ਤੇ ਹੀ ਨਹੀਂ ਲਾਈਆਂ ਗਈਆਂ। ਸੋਮਵਾਰ ਨੂੰ ਵੀ ਬੱਸਾਂ ਦੀ ਆਵਾਜਾਈ ਯਾਤਰੀਆਂ ਦੀ ਮੰਗ ਮੁਤਾਬਿਕ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਲੀ ਪੈਸੇਜੰਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਵੇਰ ਤੋਂ ਬੱਸਾਂ ਕਾਊਂਟਰ ’ਤੇ ਲਾਈਆਂ ਜਾਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ ਵੀ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਦਫਤਰਾਂ ਵਿਚੋਂ ਛੁੱਟੀ ਕਰ ਕੇ ਘਰਾਂ ਨੂੰ ਪਰਤਣ ਵਾਲਿਆਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ

PunjabKesari

ਸ੍ਰੀ ਅੰਮ੍ਰਿਤਸਰ ਰੂਟ ਰਿਹਾ ਸਭ ਤੋਂ ਵੱਧ ਲਾਹੇਵੰਦ
ਐਤਵਾਰ ਬੱਸ ਅੱਡੇ ਵਿਚ ਵੇਖਣ ਵਿਚ ਆਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਚਲਾਇਆ ਗਿਆ ਰੂਟ ਸਭ ਤੋਂ ਵੱਧ ਲਾਹੇਵੰਦ ਰਿਹਾ। ਇਸ ਕਾਊਂਟਰ ’ਤੇ ਲਗਣ ਵਾਲੀਆਂ ਬੱਸਾਂ ਦੀ ਗਿਣਤੀ ਜਿੱਥੇ ਬਾਕੀ ਕਾਊਂਟਰਾਂ ਦੇ ਮੁਕਾਬਲੇ ਜ਼ਿਆਦਾ ਦਰਜ ਕੀਤੀ ਗਈ। ਸਿਰਫ਼ ਜਲੰਧਰ ਦੇ ਡੀਪੂ 1 ਅਤੇ 2 ਹੀ ਨਹੀਂ ਬਟਾਲਾ ਆਦਿ ਰੂਟਾਂ ਦੀਆਂ ਬੱਸਾਂ ਵੀ ਇਥੋਂ ਸਵਾਰੀਆਂ ਲੈ ਕੇ ਰਵਾਨਾ ਹੋਈਆਂ। ਬੱਸਾਂ ਦੇ ਚਾਲਕ ਸਮੂਹ ਦਾ ਕਹਿਣਾ ਹੈ ਕਿ ਇਸ ਰੂਟ ’ਤੇ ਯਾਤਰੀ ਜ਼ਿਆਦਾ ਹਨ ਅਤੇ ਬੱਸਾਂ ਭਰਨ ਵਿਚ ਜ਼ਿਆਦਾ ਸਮਾਂ ਨਹੀਂ ਲਗਾ।

ਪੰਜਾਬ ਸਮੇਤ ਦੂਜੇ ਸੂਬਿਆਂ ਨੇ ਵੀ ਹਿਮਾਚਲ ਲਈ ਟਰਾਂਸਪੋਟੇਸ਼ਨ ਰੁਕੀ
ਅਧਿਕਾਰੀਆਂ ਨੇ ਕਿਹਾ ਕਿ ਬੀਤੇ ਦਿਨੀਂ ਜਲੰਧਰ ਤੋਂ ਹਿਮਾਚਲ ਲਈ ਆਵਾਜਾਈ ਨੂੰ ਰੋਕਿਆ ਗਿਆ ਸੀ ਅਤੇ ਉਥੋਂ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਦੀ ਰੂਪ ਰੇਖਾ ਤੈਅ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਹਿਮਾਚਲ ਵੱਲੋਂ ਪੰਜਾਬ ਦੇ ਲਈ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹੁਣ ਪੰਜਾਬ ਹਿਮਾਚਲ ਲਈ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੇਗੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹਿਮਾਚਲ ਦੀ ਕੋਈ ਵੀ ਬੱਸ ਜਲੰਧਰ ਨਹੀਂ ਆਈ। ਉਥੇ ਪੰਜਾਬ ਸਮੇਤ ਦੂਜੇ ਸੂਬਿਆਂ ਨੇ ਵੀ ਹਿਮਾਚਲ ਲਈ ਬੱਸਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

PunjabKesari

ਚੰਡੀਗੜ੍ਹ ਲਈ ਬੱਸਾਂ ਤਾਂ ਚੱਲੀਆਂ ਪਰ ਰਿਸਪਾਂਸ ਜ਼ੀਰੋ
ਉਥੇ ਹੀ ਚੰਡੀਗੜ੍ਹ ਲਈ ਕਾਊਂਟਰਾਂ ’ਤੇ ਬੱਸਾਂ ਤਾਂ ਲਗਾਈਆਂ ਗਈਆਂ ਪਰ ਉਨ੍ਹਾਂ ਦਾ ਰਿਸਪਾਂਸ ਨਾਂਹ ਦੇ ਬਰਾਬਰ ਹੀ ਰਿਹਾ। ਦੱਸਿਆ ਜਾ ਰਿਹਾ ਹੈ ਕਿ ਰਿਸਪਾਂਸ ਨਾ ਹੋਣ ਕਾਰਨ ਬੱਸ ਦੇ ਚਾਲਕ ਸਮੂਹ ਵੱਲੋਂ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ, ਇਸ ਉਪਰੰਤ ਮਨਜ਼ੂਰੀ ਲੈ ਕੇ ਉਨ੍ਹਾਂ ਨੇ ਬੱਸ ਨੂੰ ਦੂਜੇ ਰੂਟਾਂ ਲਈ ਰਵਾਨਾ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਚੰਡੀਗੜ੍ਹ ਲਾਭਦਾਇਕ ਰੂਟ ਹੁੰਦਾ ਹੈ ਪਰ ਐਤਵਾਰ ਛੁੱਟੀ ਕਾਰਨ ਮੁਸਾਫਿਰ ਨਹੀਂ ਆਏ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਪਟਿਆਲਾ ਸਮੇਤ ਕਈ ਰੂਟਾਂ ਲਈ ਰਵਾਨਾ
ਅਕਸਰ ਵੇਖਣ ਵਿਚ ਆਇਆ ਹੈ ਕਿ ਕਰਫ਼ਿਊ ਦੌਰਾਨ ਪ੍ਰਾਈਵੇਟ ਟਰਾਂਸਪੋਟਰਜ਼ ਦੀਆਂ ਬੱਸਾਂ ਬੰਦ ਰਹਿੰਦੀਆਂ ਹਨ ਪਰ ਅੱਜ ਕਈ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਵੀ ਚੱਲਦੀਆਂ ਦੇਖੀਆਂ ਗਈਆਂ। ਉਕਤ ਬੱਸਾਂ ਪਟਿਆਲਾ ਸਮੇਤ ਵੱਖ-ਵੱਖ ਰੂਟਾਂ ’ਤੇ ਰਵਾਨਾ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ। ਪੀ. ਆਰ. ਟੀ. ਸੀ. ਦੀਆਂ ਬੱਸਾਂ ਦੀ ਆਵਾਜਾਈ ਵੀ ਅੱਜ ਵਧੇਰੇ ਗਿਣਤੀ ਵਿਚ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ:  ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ, ਸਿਵਲ ਹਸਪਤਾਲ ਨੇ ਵੀ ਕੀਤਾ ਦਾਖ਼ਲ ਕਰਨ ਤੋਂ ਇਨਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News