ਐਡੀਸ਼ਨਲ ਬੈਸਾਖੀਆਂ ਦੇ ਸਹਾਰੇ ਚੱਲ ਰਿਹੈ ਜ਼ਿਲ੍ਹਾ ਪ੍ਰਸ਼ਾਸਨ, ਜਾਣੋ ਕਿਵੇਂ

Wednesday, Feb 28, 2024 - 03:47 PM (IST)

ਜਲੰਧਰ (ਚੋਪੜਾ)–ਪੰਜਾਬ ਸਰਕਾਰ ਦੇ ਕਾਰਜਕਾਲ ਦਾ ਲਗਭਗ 2 ਸਾਲ ਦਾ ਸਮਾਂ ਪੂਰਾ ਹੋਣ ਜਾ ਰਿਹਾ ਹੈ ਪਰ ਇਨ੍ਹਾਂ 2 ਸਾਲਾਂ ਵਿਚ ਇਕ ਵੀ ਅਜਿਹਾ ਮੌਕਾ ਨਹੀਂ ਆਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਵਿਚ ਸਥਾਈ ਤੌਰ ’ਤੇ ਅਧਿਕਾਰੀ ਤਾਇਨਾਤ ਰਹੇ ਹੋਣ। ਪੰਜਾਬ ਸਰਕਾਰ ਦੇ ਨਿੱਤ ਜਾਰੀ ਹੋਣ ਵਾਲੇ ਹੁਕਮਾਂ ’ਤੇ ਅਧਿਕਾਰੀਆਂ ਦੀ ਚੁੱਕ-ਥੱਲ ਤਾਂ ਕਰ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਦੀ ਥਾਂ ’ਤੇ ਨਵੇਂ ਅਧਿਕਾਰੀ ਦੀ ਟਰਾਂਸਫ਼ਰ ਕਰਨਾ ਸ਼ਾਇਦ ਸਰਕਾਰ ਭੁੱਲ ਜਾਂਦੀ ਹੈ, ਜਿਸ ਕਾਰਨ ਜ਼ਿਲ੍ਹੇ ਿਵਚ ਪ੍ਰਸ਼ਾਸਨਿਕ ਕੰਮਕਾਜ ਪੂਰੀ ਤਰ੍ਹਾਂ ਨਾਲ ਪਟੜੀ ਤੋਂ ਉਤਰ ਚੁੱਕਾ ਹੈ।

ਇਕ ਪਾਸੇ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ‘ਸਰਕਾਰ ਤੁਹਾਡੇ ਦੁਆਰ’ ਵਰਗੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਦੂਜੇ ਪਾਸੇ ਅਧਿਕਾਰੀ ਵਿਹੂਣੇ ਪ੍ਰਸ਼ਾਸਨਿਕ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਨੂੰ ਧੱਕੇ ਖਾਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਲ੍ਹੇ ਵਿਚ ਜਿਹੜੇ ਸੀਨੀਅਰ ਅਧਿਕਾਰੀ ਤਾਇਨਾਤ ਵੀ ਹਨ, ਉਹ ਵੀ ਪਿਛਲੇ ਕਈ ਦਿਨਾਂ ਤੋਂ ਵੀ. ਆਈ. ਪੀ. ਦੌਰਿਆਂ ਨੂੰ ਲੈ ਕੇ ਉਨ੍ਹਾਂ ਦੀ ਆਓ-ਭਗਤ ਵਿਚ ਜੁਟੇ ਹੋਏ ਹਨ, ਜਿਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨਿਕ ਕੰਪਲੈਕਸ ਵਿਚ ਸੁੰਨਸਾਨ ਦੇਖਣ ਨੂੰ ਮਿਲਦੀ ਹੈ। ਆਮ ਜਨਤਾ ਸਾਰਾ ਦਿਨ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰਦੀ ਰਹਿੰਦੀ ਹੈ ਜਾਂ ਫਿਰ ਅਧਿਕਾਰੀਆਂ ਦੇ ਨਾ ਆਉਣ ਦਾ ਪਤਾ ਲੱਗਣ ’ਤੇ ਮਨ ਮਾਰ ਕੇ ਵਾਪਸ ਮੁੜਨ ’ਤੇ ਮਜਬੂਰ ਹੋ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੂੰ CM ਮਾਨ ਦੀ ਵੱਡੀ ਸੌਗਾਤ, 283 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

PunjabKesari

ਅੱਜ ਵੀ ਪ੍ਰਸ਼ਾਸਨਿਕ ਵਿਭਾਗਾਂ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ), ਮੁੱਖ ਮੰਤਰੀ ਫੀਲਡ ਅਧਿਕਾਰੀ, ਅਸਿਸਟੈਂਟ ਕਮਿਸ਼ਨਰ (ਜਨਰਲ), ਕਾਰਜਕਾਰੀ ਮੈਜਿਸਟਰੇਟ (ਈ. ਐੱਮ.), ਤਹਿਸਲੀਦਾਰ ਨਕੋਦਰ, ਤਹਿਸੀਲਦਾਰ ਸ਼ਾਹਕੋਟ ਦੀ ਪੋਸਟ ਪਿਛਲੇ ਲੰਮੇ ਸਮੇਂ ਤੋਂ ਖਾਲੀ ਹੈ ਜਾਂ ਇਨ੍ਹਾਂ ਸੀਟਾਂ ’ਤੇ ਦੂਜੇ ਵਿਭਾਗਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਦੇ ਕੇ ਵਿਭਾਗ ਨੂੰ ਬੈਸਾਖੀਆਂ ਦੇ ਸਹਾਰੇ ਚਲਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਰਿਜਨਲ ਟਰਾਂਸਪੋਰਟ ਅਧਿਕਾਰੀ (ਆਰ. ਟੀ. ਓ.) ਆਦਿੱਤਿਆ ਗੁਪਤਾ ਦੀ ਪਿਛਲੇ ਕਈ ਦਿਨਾਂ ਤੋਂ ਛੁੱਟੀ ’ਤੇ ਚੱਲ ਰਹੇ ਹਨ। ਸਰਕਾਰ ਨੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮਾਂ ਦੀ ਪੈਂਡੈਂਸੀ ਘੱਟ ਕਰਨ ਲਈ ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਿਟੀ ਮੇਜਰ ਅਮਿਤ ਮਹਾਜਨ ਨੂੰ ਆਰ. ਟੀ. ਓ. ਦਾ ਐਡੀਸ਼ਨਲ ਕਾਰਜਭਾਰ ਸੌਂਪਿਆ ਹੈ ਪਰ ਮੇਜਰ ਅਮਿਤ ਮਹਾਜਨ ਕੋਲ ਏ. ਡੀ. ਸੀ. (ਜਨਰਲ) ਦਾ ਵੀ ਐਡੀਸ਼ਨਲ ਚਾਰਜ ਹੈ, ਜਿਸ ਕਾਰਨ 3-3 ਵਿਭਾਗਾਂ ਦੀ ਕਮਾਨ ਸੰਭਾਲ ਪਾਉਣਾ ਸ਼ਾਇਦ ਕਿਸੇ ਵੀ ਅਧਿਕਾਰੀ ਦੇ ਵੱਸ ਦੀ ਗੱਲ ਨਾ ਹੋਣ ਕਾਰਨ ਉਨ੍ਹਾਂ ਆਰ. ਟੀ. ਓ. ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਹੈ, ਜਿਸ ਕਾਰਨ ਜ਼ਿਲੇ ਵਿਚ ਸਭ ਤੋਂ ਬੁਰਾ ਹਾਲ ਆਰ. ਟੀ. ਓ. ਦਫ਼ਤਰ ਦਾ ਹੋਇਆ ਪਿਆ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਬੀਤੇ ਿਦਨੀਂ ਪੰਜਾਬ ਭਰ ਵਿਚ ਦਰਜਨਾਂ ਤਹਿਸੀਲਦਾਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਸਨ, ਜਿਸ ਵਿਚ ਤਹਿਸੀਲਦਾਰ-2 ਰੁਪਿੰਦਰ ਸਿੰਘ ਬੱਲ ਦਾ ਤਬਾਦਲਾ ਭਿੱਖੀਵਿੰਡ ਕਰ ਦਿੱਤਾ ਗਿਆ ਸੀ, ਹਾਲਾਂਕਿ ਸਰਕਾਰ ਨੇ ਇਨ੍ਹਾਂ ਹੁਕਮਾਂ ਵਿਚ ਰੁਪਿੰਦਰ ਸਿੰਘ ਬੱਲ ਦੀ ਥਾਂ ’ਤੇ ਕਿਸੇ ਨਵੇਂ ਤਹਿਸੀਲਦਾਰ ਦੀ ਟਰਾਂਸਫਰ ਤਹਿਸੀਲਦਾਰ-1 ਵਜੋਂ ਨਹੀਂ ਕੀਤੀ ਪਰ ਰੁਪਿੰਦਰ ਬੱਲ ਨੇ ਸਰਕਾਰ ਦੇ ਹੁਕਮਾਂ ਨੂੰ ਅੰਗੂਠਾ ਦਿਖਾਉਂਦਿਆਂ ਲੱਗਭਗ 20 ਦਿਨਾਂ ਤੋਂ ਤਹਿਸੀਲਦਾਰ-1 ਦਾ ਚਾਰਜ ਨਹੀਂ ਚੱਢਿਆ ਪਰ ਤਹਿਸੀਲ-1 ਨਾਲ ਸਬੰਧਤ ਇੰਤਕਾਮ ਅਤੇ ਹੋਰ ਕੰਮ ਠੱਪ ਹੋਣ ਕਾਰਨ ਜਨਤਾ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ

ਜੋ ਵੀ ਹੋਵੇ, ਐਡੀਸ਼ਨਲ ਬੈਸਾਖੀਆਂ ਦੇ ਸਹਾਰੇ ਚੱਲ ਰਹੇ ਪ੍ਰਸ਼ਾਸਨਿਕ ਵਿਭਾਗਾਂ ਤੋਂ ਪ੍ਰੇਸ਼ਾਨ ਹੋ ਰਹੀ ਜਨਤਾ ਦਾ ਗੁੱਸਾ ਕਿਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਨਾ ਮਿਲ ਜਾਵੇ ਕਿਉਂਕਿ ਕਈ-ਕਈ ਮਹੀਨਿਆਂ ਤੋਂ ਵਿਭਾਗੀ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਜਨਤਾ ਆਮ ਕਹਿੰਦੀ ਸੁਣਾਈ ਦਿੰਦੀ ਹੈ ਕਿ ਅਜਿਹਾ ਬਦਲਾਅ ਤਾਂ ਉਨ੍ਹਾਂ ਸੁਫਨੇ ਵਿਚ ਵੀ ਨਹੀਂ ਸੋਚਿਆ ਸੀ, ਕੋਈ ਗੱਲ ਨਹੀਂ ਚੋਣਾਂ ਵਿਚ ਸਰਕਾਰ ਨੂੰ ਦੱਸਾਂਗੇ ਕਿ ਜਨਤਾ ਹੀ ਆਖਿਰਕਾਰ ਜਨਾਰਦਨ ਸਾਬਿਤ ਹੁੰਦੀ ਹੈ। ਹੁਣ ਜੇਕਰ ‘ਆਪ’ ਸਰਕਾਰ ਨੇ ਆਪਣੀ ਸਾਖ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਬੂਹੇ ’ਤੇ ਜਾਣ ਦੇ ਨਾਲ-ਨਾਲ ਪ੍ਰਸ਼ਾਸਨਿਕ ਕਾਰਜਭਾਰ ਸੰਭਾਲਣ ਲਈ ਅਧਿਕਾਰੀਆਂ ਦੀ ਤਾਇਨਾਤੀ ’ਤੇ ਵੀ ਧਿਆਨ ਕੇਂਦਰਿਤ ਕਰਨਾ ਹੋਵੇਗਾ।

ਲਖਵਿੰਦਰ ਸਿੰਘ ਰੰਧਾਵਾ ਨੇ ਏ. ਡੀ. ਸੀ. (ਆਰ. ਡੀ.) ਦਾ ਐਡੀਸ਼ਨਲ ਚਾਰਜ ਸੰਭਾਲਿਆ
ਜਲੰਧਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ) ਵਰਿੰਦਰਪਾਲ ਸਿੰਘ ਬਾਜਵਾ ਦੇ ਤਬਾਦਲੇ ਉਪਰੰਤ ਐਡਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਮਪੈਂਟ) ਜਸਬੀਰ ਸਿੰਘ ਨੂੰ ਐਡੀਸ਼ਨਲ ਕਾਰਜਭਾਰ ਸੌਂਪਣ ਤੋਂ ਬਾਅਦ ਹੁਣ ਸਰਕਾਰ ਨੇ ਇਕ ਵਾਰ ਫਿਰ ਤੋਂ ਏ. ਡੀ. ਸੀ. (ਆਰ. ਡੀ.) ਦੇ ਅਹੁਦੇ ’ਤੇ ਕਿਸੇ ਅਧਿਕਾਰੀ ਦੀ ਸਥਾਈ ਨਿਯੁਕਤੀ ਕਰਨ ਦੀ ਬਜਾਏ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਕਪੂਰਥਲਾ ਨੂੰ ਐਡੀਸ਼ਨਲ ਕਾਰਜਭਾਰ ਸੌਂਪਿਆ ਹੈ। ਲਖਵਿੰਦਰ ਰੰਧਾਵਾ ਨੇ ਬੀਤੇ ਦਿਨ ਏ. ਡੀ. ਸੀ. (ਆਰ. ਡੀ.) ਜਲੰਧਰ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਹੈ। ਰੰਧਾਵਾ ਨੇ ਇਸ ਦੌਰਾਨ ਕਿਹਾ ਕਿ ਦਿਹਾਤੀ ਇਲਾਕਿਆਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤਕ ਪਹੰੁਚਾਉਣਾ ਉਨ੍ਹਾਂ ਦੀ ਪਹਿਲੀ ਪਹਿਲ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News