ਜਲੰਧਰ ਦੇ ਇਸ ਵੱਡੇ ਰੈਸਟੋਰੈਂਟ ’ਤੇ ਪੁਲਸ ਦੀ ਰੇਡ, ਖਾਣਾ ਪਰੋਸਦੇ ਫੜ੍ਹੇ ਮਾਲਕ

Wednesday, Dec 23, 2020 - 02:03 PM (IST)

ਜਲੰਧਰ ਦੇ ਇਸ ਵੱਡੇ ਰੈਸਟੋਰੈਂਟ ’ਤੇ ਪੁਲਸ ਦੀ ਰੇਡ, ਖਾਣਾ ਪਰੋਸਦੇ ਫੜ੍ਹੇ ਮਾਲਕ

ਜਲੰਧਰ (ਵਰੁਣ): ਰਾਤ 10 ਵਜੇ ਕਰਫਿਊ ਦੇ ’ਚ ਪੀ.ਪੀ.ਆਰ. ਮਾਰਕਿਟ ਸਥਿਤ ਖਾਣਾ ਪਰੋਸਦੇ ਫੜ੍ਹੇ ਗਏ ਬਿ੍ਰਟਟੋਸ ਰੈਸਟੋਰੈਂਟ ਦੇ ਮਾਲਕ ’ਤੇ ਥਾਣਾ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪੈਟਰੋਲਿੰਗ ਕਰਦੇ ਹੋਏ ਪੀ.ਪੀ.ਆਰ. ਮਾਰਕਿਟ ’ਚ ਨਿਕਲ ਰਹੀ ਸੀ ਤਾਂ ਟੀਮ ਨੇ ਦੇਖਿਆ ਕਿ ਬਿ੍ਰਟਟੋਸ ਰੈਸਟੋਰੈਂਟ ਦੇ ਬਾਹਰ ਗੱਡੀਆਂ ਖ਼ੜ੍ਹੀਆਂ ਸਨ ਅਤੇ ਅੰਦਰ ਭੋਜਨ ਦਿੱਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ

ਅਜਿਹੇ ’ਚ ਪੁਲਸ ਨੇ ਰੈਸਟੋਰੈਂਟ ਦੇ ਅੰਦਰ ਦਬਿਸ਼ ਕੀਤੀ ਅਤੇ ਰੈਸਟੋਰੈਂਟ ਦੇ ਮਾਲਕ ’ਤੇ ਧਾਰਾ 188 ਅਧੀਨ ਕੇਸ ਦਰਜ ਕਰ ਲਿਆ ਗਿਆ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਰ ’ਤੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਹੋਇਆ ਹੈ। 


author

Shyna

Content Editor

Related News