ਜਲੰਧਰ: ਥਾਣਾ ਕੈਂਟ ਦੀਆਂ ਪੁਲਸ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗੱਡੀਆਂ ਸਣੇ ਗ੍ਰਿਫ਼ਤਾਰ

08/16/2022 1:45:01 PM

ਜਲੰਧਰ (ਸੋਨੂੰ) - ਜਲੰਧਰ ਦੇ ਥਾਣਾ ਕੈਂਟ ਦੀਆਂ ਪੁਲਸ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਪੁਲਸ ਨੇ ਅੱਜ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਸ ਨੇ ਉਕਤ ਵਿਅਕਤੀਆਂ ਪਾਸੋਂ 4 ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਏ.ਐੱਸ.ਆਈ. ਰਾਮ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ’ਤੇ ਕਾਰਵਾਈ ਕੀਤੀ ਜਾ ਰਹੀ ਸੀ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ

ਪੁਲਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀ ਪ੍ਰਵੀਨ ਕੁਮਾਰ ਪੁੱਤਰ ਸਰਵਨ ਦਾਸ ਵਾਸੀ ਫਲੈਟ LIG ਨੇੜੇ ਲਾਲ ਨਰਾਇਣ ਮੰਦਰ ਅਰਬਨ ਅਸਟੇਟ ਫੇਸ-1 ਜਲੰਧਰ, ਲੱਕੀ ਪੁੱਤਰ ਰਵੀ ਕੁਮਾਰ ਵਾਸੀ ਨੇੜੇ ਬਾਬੇ ਦਾ ਢਾਬਾ ਪਿੰਡ ਬੜਿੰਗ ਕੈਂਟ ਜਲੰਧਰ, ਕੁਲਦੀਪ ਸਿੰਘ ਪੁੱਤਰ ਸਿਕੰਦਰ ਲਾਲ ਵਾਸੀ ਪਿੰਡ ਮਹਿ ਲਾਵਾਲੀ ਥਾਣਾ ਸਦਰ ਹੁਸਿਆਰਪੁਰ ਹਾਲ ਵਾਸੀ ਮਹੇੜੂ ਕਲੋਨੀ ਤਹਿ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਤੋਂ ਚੋਰੀਸ਼ੁਦਾ ਅਰਟਿਕਾ ਗੱਡੀ ਰੰਗ ਚਿੱਟਾ ਜਿਸ ਦਾ ਇੰਜਣ ਨੰਬਰ K15CN9020328 ਅਤੇ ਚੈਸੀ ਨੰਬਰ MA3BNC72SND477011 ਜਿਸ ਪਰ ਜਾਅਲੀ ਨੰਬਰ ਪਲੇਟ ਪੀ ਬੀ 08 ਬੀ ਡਬਅਲੂ 2025 ਲੱਗੀ ਹੋਈ ਸੀ, ਰੇਲਵੇ ਸਟੇਸ਼ਨ ਰਾਮਾਮੰਡੀ ਤੋਂ ਬਰਾਮਦ ਕੀਤੀ ਗਈ ਸੀ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 92 ਧਾਰਾ 379/411/482 ਥਾਣਾ ਜਲੰਧਰ ਕੈਂਟ ਵਿਖੇ ਦਰਜ ਕਰ ਦਿੱਤਾ ਹੈ। ਦੋਸ਼ੀਆਂ ਦਾ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਚੋਰੀਸ਼ੁਦਾ ਤਿੰਨ ਗੱਡੀਆ ਹੋਰ ਸਵਿਫਟ ਕਾਰ ਰੰਗ ਚਿੱਟਾ ਨੰਬਰ PB08ET0327, ਸਵਿਫਟ ਕਾਰ ਰੰਗ ਚਿੱਟਾ ਨੰਬਰ PB32R-4582, Corolla ਕਾਰ ਰੰਗ ਸਲੇਟੀ ਨੰਬਰ PB10-BT-0201 ਰੇਲਵੇ ਸਟੇਸ਼ਨ ਜਲੰਧਰ ਕੈਂਟ ਕੋਲ ਸਰਕਾਰੀ ਕੁਆਟਰਾ ਦੇ ਨੇੜੇ ਤੋਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀਆ ਨੂੰ ਅਦਾਲਤ ’ਚ ਪੇਸ਼ ਕਰਕੇ 1 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ। 


 
 


rajwinder kaur

Content Editor

Related News