ਖਪਤਕਾਰਾਂ ਦੀ ਸਹਾਇਤਾ ਲਈ ਖੁੱਲ੍ਹਿਆ ''ਅਖਿਲ ਭਾਰਤੀ ਗਾਹਕ ਜਾਗ੍ਰਿਤੀ ਕੇਂਦਰ''

10/18/2018 10:04:44 AM

ਜਲੰਧਰ (ਪੁਨੀਤ)—ਖਪਤਕਾਰਾਂ ਦੀ ਮਦਦ ਲਈ ਅਖਿਲ ਭਾਰਤੀ ਗਾਹਕ ਪੰਚਾਇਤ ਵੱਲੋਂ ਜਲੰਧਰ  ਵਿਚ ਜਾਗ੍ਰਿਤੀ ਕੇਂਦਰ ਖੋਲ੍ਹਿਆ ਗਿਆ ਹੈ ਜਿਸ ਵਿਚ ਹਰ ਤਰ੍ਹਾਂ ਦੇ ਖਪਤਕਾਰ ਦੀ ਮਦਦ  ਕਰ ਕੇ ਉਸ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਗਾਹਕਾਂ ਦੇ ਨਾਲ ਕਿਸੇ ਤਰ੍ਹਾਂ ਦੀ  ਧੋਖਾਦੇਹੀ ਨਾ ਹੋ ਸਕੇ। ਉੱਤਰ ਖੇਤਰੀ ਸੰਗਠਨ ਮੰਤਰੀ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਸਾਡਾ  ਨਾਅਰਾ ਹੈ 'ਜਾਗੋ ਗਾਹਕ ਜਾਗੋ' ਕਿਉਂਕਿ ਹਰ ਵਿਅਕਤੀ 24 ਘੰਟੇ ਕਿਸੇ ਨਾ ਕਿਸੇ ਢੰਗ ਨਾਲ  ਖਪਤਕਾਰ ਹੈ। ਰਾਤ ਨੂੰ ਸੌਂਦੇ ਸਮੇਂ ਵੀ ਅਸੀਂ ਖਪਤਕਾਰ ਹੀ ਹੁੰਦੇ ਹਾਂ ਕਿਉਂਕਿ  ਉਸ ਵੇਲੇ ਘਰ ਵਿਚ ਬਿਜਲੀ ਦਾ ਇਸਤੇਮਾਲ ਹੋ ਰਿਹਾ ਹੈ, ਮੋਬਾਇਲ ਫੋਨ ਚੱਲ ਰਿਹਾ ਹੁੰਦਾ ਹੈ  ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਸਰਵਿਸ ਲੈਣ ਵਾਲਾ ਵਿਅਕਤੀ ਖਪਤਕਾਰ ਹੁੰਦਾ ਹੈ। 

ਇਸ  ਲੜੀ ਵਿਚ ਖਪਤਕਾਰਾਂ  ਦੇ ਕਈ ਤਰ੍ਹਾਂ ਦੇ ਹੱਕ ਹਨ ਜੋ ਉਨ੍ਹਾਂ ਨੂੰ ਮਿਲ ਨਹੀਂ ਰਹੇ  ਅਤੇ ਵੱਡੀਆਂ ਕੰਪਨੀਆਂ ਸਮੇਤ ਛੋਟੇ ਦੁਕਾਨਦਾਰਾਂ ਵੱਲੋਂ ਕਈ ਵਾਰ ਖਪਤਕਾਰਾਂ ਦੇ ਨਾਲ ਧੱਕਾ  ਕੀਤਾ ਜਾਂਦਾ ਹੈ। ਇਸ ਲੜੀ  ਤਹਿਤ ਅਖਿਲ ਭਾਰਤੀ ਗਾਹਕ ਪੰਚਾਇਤ ਵੱਲੋਂ ਜਲੰਧਰ ਵਿਚ ਕੇਂਦਰ  ਦੀ ਸ਼ੁਰੂਆਤ ਕੀਤੀ ਗਈ  ਹੈ ਜਿਸ ਵਿਚ ਖਪਤਕਾਰਾਂ ਨੂੰ ਫ੍ਰੀ ਵਿਚ ਜਾਗਰੂਕ ਕੀਤਾ ਜਾਵੇਗਾ।  ਜਲੰਧਰ ਵਿਚ ਜਾਗ੍ਰਿਤੀ ਕੇਂਦਰ ਦਾ ਆਰੰਭ  ਉਜਾਲਾ ਨਗਰ ਵਿਚ ਕੀਤਾ ਗਿਆ ਹੈ ਜਿਸ ਵਿਚ  ਐੱਸ. ਸੀ. ਛਾਬੜਾ ਨੂੰ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ ਜਦਕਿ ਲਵਲੀ ਯੂਨੀਵਰਸਿਟੀ ਦੀ ਕੁਮਾਰੀ  ਪ੍ਰੀਤੀ ਤੇ ਸਿਵਲ ਹਸਪਤਾਲ ਜਲੰਧਰ ਦੀ ਕੁਮਾਰੀ ਰੁਪਿੰਦਰ ਨੂੰ ਮਹਿਲਾ ਵਿੰਗ ਦੀ ਸੰਯੋਜਕ  ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਨੇ ਕਿਹਾ ਕਿ ਕੁਝ ਹੀ ਦਿਨਾਂ ਵਿਚ ਬੱਡਿੰਗ ਤੇ ਮਾਡਲ  ਟਾਊਨ ਵਿਚ ਜਾਗ੍ਰਿਤੀ ਕੇਂਦਰ ਖੋਲ੍ਹੇ ਜਾਣਗੇ ਅਤੇ ਜਲਦੀ ਹੀ ਇਕ ਬਲੱਡ ਡੋਨੇਸ਼ਨ ਕੈਂਪ ਦਾ  ਆਯੋਜਨ ਕੀਤਾ ਜਾਵੇਗਾ। ਨਵੀਂ ਨਿਯੁਕਤੀ ਮੌਕੇ ਜ਼ਿਲਾ ਪ੍ਰਧਾਨ ਸੁਰੇਸ਼ ਕੁਮਾਰ, ਜ਼ਿਲਾ ਜਨਰਲ  ਸਕੱਤਰ ਅਨਿਲ ਭਗਤ, ਅਸ਼ੀਸ਼ ਸੋਹਲ, ਰਜਿੰਦਰ ਗੋਤਰਾ ਤੇ ਰਮੇਸ਼ ਭਗਤ ਸਮੇਤ ਹੋਰ ਮੌਜੂਦ ਸਨ।


Related News