ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਫੜਨਗੇ ''ਤੱਕੜੀ'', ਭਲਕੇ ਸ਼੍ਰੋਮਣੀ ਅਕਾਲੀ ਦਲ ''ਚ ਹੋਣਗੇ ਸ਼ਾਮਲ

Sunday, Aug 15, 2021 - 01:38 PM (IST)

ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਫੜਨਗੇ ''ਤੱਕੜੀ'', ਭਲਕੇ ਸ਼੍ਰੋਮਣੀ ਅਕਾਲੀ ਦਲ ''ਚ ਹੋਣਗੇ ਸ਼ਾਮਲ

ਨਕੋਦਰ (ਪਾਲੀ)- ਕਾਂਗਰਸੀ ਆਗੂ ਹਲਕਾ ਇੰਚਾਰਜ ਨਕੋਦਰ, ਚੇਅਰਮੈਨ ਵਾਟਰ ਐਂਡ ਰਿਸੋਰਸਿਜ਼ ਪੰਜਾਬ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਛੱਡ ਭਲਕੇ 16 ਅਗਸਤ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਜਲੰਧਰ 11 ਵਜੇ ਉਨ੍ਹਾਂ ਦੀ ਕੋਠੀ 'ਚ ਇਕ ਸਮਾਗਮ ਦੌਰਾਨ ਪਹੁੰਚ ਰਹੇ ਹਨ।  ਸ. ਸੁਖਬੀਰ ਸਿੰਘ ਬਾਦਲ ਜੇਕਰ ਜਗਬੀਰ ਬਰਾੜ ਨੂੰ ਜਲੰਧਰ ਛਾਉਣੀ ਤੋਂ ਪਾਰਟੀ ਦਾ ਉਮੀਦਵਾਰ ਬਣਾਉਂਦੇ ਹਨ ਤਾਂ ਵਿਧਾਇਕ ਪਰਗਟ ਸਿੰਘ ਅਤੇ ਕਾਂਗਰਸ ਲਈ ਖ਼ਤਰਾ ਬਣ ਸਕਦੇ ਹਨ। ਬਰਾੜ ਦੇ ਕਾਂਗਰਸ ਛੱਡਣ ਨਾਲ ਨਕੋਦਰ ਹਲਕੇ ਤੋਂ ਕਾਂਗਰਸੀ ਟਿਕਟ ਲੈਣ ਵਾਲਿਆਂ ਦੇ ਰਾਹ ਖੁੱਲ੍ਹ ਸਕਦੇ ਹਨ। 


author

shivani attri

Content Editor

Related News