ਲੰਮਾ ਪਿੰਡ ਚੌਂਕ ਤੋਂ ਲੈ ਕੇ ਮਿਲਕ ਪਲਾਂਟ ਫਲਾਈਓਵਰ ਤੱਕ NHAI ਤਿਆਰ ਕਰਵਾ ਰਹੀ ਆਈਲੈਂਡ

05/21/2023 11:50:48 AM

ਜਲੰਧਰ (ਜ. ਬ.)- ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਜਿੱਥੇ ਸਰਵਿਸ ਲੇਨ ਦਾ ਸੁਧਾਰ ਕੀਤਾ ਜਾ ਰਿਹਾ ਹੈ, ਉਥੇ ਹੀ ਲੰਮਾ ਪਿੰਡ ਚੌਂਕ ਤੋਂ ਲੈ ਕੇ ਮਿਲਕ ਪਲਾਂਟ ਚੌਂਕ ਦੇ ਫਲਾਈਓਵਰ ਤੱਕ ਦੋਵੇਂ ਪਾਸੇ ਪੀ. ਏ. ਪੀ. ਦੀ ਤਰਜ਼ ’ਤੇ ਆਈਲੈਂਡ ਤਿਆਰ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਤਰਜ਼ ’ਤੇ ਪੇਡਸਟ੍ਰਿਅਨ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਵਿਸ ਲੇਨ ਦੇ ਕਿਨਾਰੇ ’ਤੇ ਚਲਣ ਵਾਲੇ ਲੋਕਾਂ ਨੂੰ ਰੋਡ ’ਤੇ ਨਹੀਂ ਚਲਣਾ ਪਵੇਗਾ। ਇਸ ਨਾਲ ਸਰਵਿਸ ਲੇਨ ਦੇ ਦੋਵੇਂ ਪਾਸੇ ਫੁੱਟਪਾਥ ਤਿਆਰ ਕਰਵਾਏ ਜਾ ਰਹੇ ਹਨ।

ਫੁੱਟਪਾਥ ਬਿਲਕੁਲ ਹੀ ਟੁੱਟ ਚੁੱਕੇ ਹਨ। ਇਥੇ ਵੀ ਨਵੇਂ ਤਿਆਰ ਕਰਵਾਏ ਜਾ ਰਹੇ ਹਨ। ਭਾਵ ਮਿਲਕ ਪਲਾਂਟ ਚੌਂਕ ਤੋਂ ਲੈ ਕੇ ਲੰਮਾ ਪਿੰਡ ਚੌਂਕ ਤੱਕ ਦੋਵੇਂ ਪਾਸੇ ਫੁੱਟਪਾਥ ਤਿਆਰ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਲੋਕਾਂ ਨੂੰ ਪੈਦਲ ਚਲਣ ਲਈ ਆਪਣੀ ਜਾਨ ਤੱਕ ਜ਼ੋਖਿਮ ਵਿਚ ਪਾਉਣੀ ਪੈਂਦੀ ਸੀ। ਕਈ ਵਾਰ ਉਨ੍ਹਾਂ ਨਾਲ ਭਿਆਨਕ ਹਾਦਸਾ ਵੀ ਵਾਪਰ ਜਾਂਦਾ ਸੀ ਪਰ ਹੁਣ ਐੱਨ. ਐੱਚ. ਏ. ਆਈ. ਕਾਫ਼ੀ ਸੁਧਾਰ ਕਰਵਾ ਰਹੀ ਹੈ। ਇਸ ਦੇ ਨਾਲ ਹੀ ਹਰ ਇਕ ਫਲਾਈਓਵਰ ਦੇ ਹੇਠਾਂ ਸਬ-ਵੇਅ ਤਿਆਰ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

PunjabKesari

ਟ੍ਰੈਫਿਕ ਲਾਈਟਸ ਤੋਂ ਪਹਿਲਾਂ ਦਿੱਤੇ ਗਏ ਹਨ ਕੱਟ
ਐੱਨ. ਐੱਚ. ਏ. ਆਈ. ਵੱਲੋਂ ਲੰਮਾ ਪਿੰਡ ਚੌਕ ਅਤੇ ਪਠਾਨਕੋਟ ਚੌਂਕ ਵਿਚ ਜੋ ਟ੍ਰੈਫਿਕ ਲਾਈਟਸ ਤੋਂ ਪਹਿਲਾਂ ਸਬ-ਵੇਅ ਸਬ-ਵੇਅ ਤਿਆਰ ਕੀਤੇ ਗਏ ਹਨ। ਉਨ੍ਹਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਵਾਹਨ ਚਾਲਕਾਂ ਨੂੰ ਹੋਵੇਗਾ, ਜੋ ਟ੍ਰੈਫਿਕ ਲਾਈਟਸ ਤੋਂ ਯੂ-ਟਰਨ ਲੈ ਸਕਦੇ ਹਨ। ਇਸ ਨਾਲ ਚੌਕ ਵਿਚ ਜਾਮ ਨਹੀਂ ਲੱਗੇਗਾ ਅਤੇ ਵਾਹਨ ਚਾਲਕ ਆਰਾਮ ਨਾਲ ਚੌਕ ਤੋਂ ਪਹਿਲਾਂ ਟਰਨ ਲੈ ਸਕਣਗੇ। ਇਸ ਵਾਰ ਇਨ੍ਹਾਂ ਚੌਕਾਂ ਵਿਚ ਸ਼ਾਮ ਨੂੰ ਲੰਮਾ ਜਾਮ ਲੱਗ ਜਾਂਦਾ ਹੈ, ਇਸ ਤੋਂ ਨਿਜਾਤ ਪਾਉਣ ਲਈ ਹੀ ਇਹ ਕੰਮ ਐੱਨ. ਐੱਚ. ਏ. ਆਈ. ਵੱਲੋਂ ਕੀਤਾ ਗਿਆ ਹੈ।

ਸਾਈਟ ਬੋਰਡ ਵੀ ਲਾਈ ਜਾਣਗੇ
ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਫੁੱਟਪਾਥ ਅਤੇ ਚੌਕ ਤੋਂ ਪਹਿਲਾਂ ਸਬ-ਵੇਅ ਤਿਆਰ ਹੋ ਰਹੇ ਹਨ, ਉਥੇ ਦਿਸ਼ਾ ਨਿਰਦੇਸ਼ ਦੇਣ ਲਈ ਸਾਈਨ ਬੋਰਡ ਵੀ ਲਾਏ ਜਾਣਗੇ। ਸਾਈਨ ਬੋਰਡ ਰਾਹੀਂ ਲੋਕਾਂ ਨੂੰ ਆਪੀਲ ਕੀਤੀ ਜਾਵੇਗੀ ਕਿ ਗਲਤ ਢੰਗ ਨਾਲ ਰੋਡ ਕ੍ਰਾਨ ਨਾ ਕਰਨ ਅਤੇ ਚੌਂਕ ਤੋਂ ਪਹਿਲਾਂ ਯੂ-ਟਰਨ ਲੈਣ, ਜੇਕਰ ਕਿਸੇ ਨੇ ਮੁੜਣਾ ਹੈ ਤਾਂ। ਇਸ ਦੇ ਨਾਲ ਹੀ ਕੁਝ ਥਾਵਾਂ ’ਤੇ ਬਲਿੰਕਸ ਵੀ ਲਾਏ ਜਾ ਰਹੇ ਹਨ ਤਾਂ ਕਿ ਰਾਤ ਵੇਲੇ ਚਲਣ ਵਾਲੇ ਵਾਹਨ ਚਾਲਕਾਂ ਨੂੰ ਫਲਾਈਓਵਰ ਦੇ ਡੇਡ ਐਂਡ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News