ਪਸ਼ੂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 12 ਮੈਂਬਰ ਗ੍ਰਿਫ਼ਤਾਰ, 11 ਪਸ਼ੂ ਬਰਾਮਦ
Friday, May 09, 2025 - 11:33 AM (IST)

ਲਾਂਬੜਾ (ਵਰਿੰਦਰ)- ਪਿਛਲੇ ਕਾਫ਼ੀ ਸਮੇਂ ਤੋਂ ਲਾਂਬੜਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਲਗਾਤਾਰ ਪਸ਼ੂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਜਿਸ ਤੋਂ ਇਲਾਕੇ ਦੇ ਕਿਸਾਨ ਡਾਢੇ ਪ੍ਰੇਸ਼ਾਨ ਸਨ। ਇਲਾਕੇ ਵਿਚੋਂ ਪਸ਼ੂ ਚੋਰੀ ਕਰਨ ਸਬੰਧੀ ਲਾਂਬੜਾ ਪੁਲਸ ਵੱਲੋਂ ਇਕ ਅੰਤਰਰਾਜੀ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਵਿਜੇ ਕੰਵਰਪਾਲ ਨੇ ਦੱਸਿਆ ਕਿ ਥਾਣਾ ਮੁਖੀ ਬਲਵੀਰ ਸਿੰਘ ਦੀ ਪੁਲਸ ਟੀਮ ਵੱਲੋਂ 2 ਵੱਖ-ਵੱਖ ਦਰਜ ਕੀਤੇ ਮੁਕਦਮਿਆਂ ਵਿਚ 14 ਮੁਲਜ਼ਮਾਂ ਨੂੰ ਪਸ਼ੂ ਚੋਰੀ ਕਰਨ ਸਬੰਧੀ ਨਾਮਜ਼ਦ ਕੀਤਾ ਗਿਆ ਹੈ। ਇਨਾਂ ’ਚੋਂ ਪੁਲਸ ਵੱਲੋਂ 12 ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗਿਰੋਹ ਦੇ ਮੈਂਬਰ ਇਥੋਂ ਪਸ਼ੂ ਚੋਰੀ ਕਰਕੇ ਬਾਅਦ ’ਚ ਦੂਜੇ ਸੂਬਿਆਂ ’ਚ ਜਾ ਕੇ ਵੇਚ ਦਿੰਦੇ ਸਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਜੰਗ ਨੂੰ ਲੈ ਕੇ ਭਵਿੱਖਬਾਣੀ, ਇੰਨੇ ਦਿਨਾਂ ਤੱਕ ਰਹੇਗੀ ਹਮਲੇ ਦੀ ਮਿਆਦ
ਡੀ. ਐੱਸ. ਪੀ. ਵਿਜੇ ਕੰਵਰਪਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਰੂਪ ਵਾਸੀ ਇੰਦਰਾ ਕਾਲੋਨੀ ਨਕੋਦਰ, ਪਵਿੱਤਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਠਾਨਕੋਟ, ਫਰਮਾਨ ਅਲੀ ਪੁੱਤਰ ਮੁਹੰਮਦ ਸਫੀ ਵਾਸੀ ਪਠਾਨਕੋਟ, ਅਸ਼ਰਫ ਪੁੱਤਰ ਹਾਜੀ ਵਾਸੀ ਸਰਪੁਰਾ ਥਾਣਾ ਸਿਟੀ ਨਕੋਦਰ, ਜਬੇਰ ਪੁੱਤਰ ਬਾਬੂ ਵਾਸੀ ਉੱਤਰ ਪ੍ਰਦੇਸ਼, ਅਬਦੁੱਲਾ ਪੁੱਤਰ ਸੁਨਾਵਰ ਵਾਸੀ ਉੱਤਰ ਪ੍ਰਦੇਸ਼, ਇਰਸ਼ਾਦ ਖਾਨ ਪੁੱਤਰ ਮੁਹੰਮਦ ਨਵਾਬ ਖਾਨ ਵਾਸੀ ਮੋਗਾ, ਮੁਹੰਮਦ ਨਵਾਬ ਖਾਨ ਪੁੱਤਰ ਮੁਹੰਮਦ ਬਖਸ਼ੀ ਹਾਲ ਵਾਸੀ ਫਿਰੋਜ਼ਪੁਰ, ਇਕਬਾਲ ਖਾਨ ਪੁੱਤਰ ਮੁਹੰਮਦ ਨਵਾਬ ਖਾਨ ਹਾਲ ਵਾਸੀ ਮੋਗਾ, ਮੁਹੰਮਦ ਆਜ਼ਾਦ ਪੁੱਤਰ ਮੁਹੰਮਦ ਨਵਾਬ ਖਾਨ ਹਾਲ ਵਾਸੀ ਮੋਗਾ, ਫਿਰੋਜ਼ ਖਾਨ ਪੁੱਤਰ ਮੁੱਨਸ਼ੀ ਵਾਸੀ ਉੱਤਰ ਪ੍ਰਦੇਸ਼ ਅਤੇ ਅਬਦੁੱਲਾ ਗਨੀ ਪੁੱਤਰ ਰੋਸ਼ਨਦੀਨ ਵਾਸੀ ਥਾਣਾ ਸਦਰ ਨਕੋਦਰ ਵਜੋਂ ਹੋਈ ਹੈ। ਇਸ ਗਿਰੋਹ ਦੇ 2 ਮੈਂਬਰ ਹਰਨੇਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਾਜੜਾ ਥਾਣਾ ਲਾਂਬੜਾ ਅਤੇ ਬਾਬੂ ਰਾਮ ਪੁੱਤਰ ਰਹਿਮਤ ਮੁਹੰਮਦ ਅਲੀ ਵਾਸੀ ਪਠਾਨਕੋਟ ਅਜੇ ਫਰਾਰ ਦੱਸੇ ਜਾਂਦੇ ਹਨ।ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸੀਟੀ ਕਾਲਜ ਨਾਲ ਜੁੜੀ ਵਾਇਰਲ ਵੀਡੀਓ ਬਾਰੇ DC ਤੋਂ ਸੁਣੋ ਕੀ ਹੈ ਸੱਚਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e