ਬਾਬਾ ਚਰਨ ਦਾਸ ਜੀ ਦੀ ਯਾਦ ''ਚ ਸਲਾਨਾ ਜੋੜ ਮੇਲਾ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮਨਾਇਆ ਜਾਵੇਗਾ - ਮਹੰਤ ਮਹਾਤਮਾ ਮੁਨੀ ਜੀ

07/25/2020 4:57:59 PM

ਸੁਲਤਾਨਪੁਰ ਲੋਧੀ(ਸੋਢੀ ) - ਦੁਆਬੇ ਦੇ ਮਹਾਨ ਅਸਥਾਨ ਡੇਰਾ ਬਾਬਾ ਚਰਨਦਾਸ ਜੀ ਉਦਾਸੀਨ ਖੈੜਾ ਬੇਟ (ਜਿਲ੍ਹਾ ਕਪੂਰਥਲਾ ) ਵਿਖੇ ਸ਼੍ਰੀਮਾਨ 1008 ਬਾਬਾ ਚਰਨਦਾਸ ਜੀ ਦੀ 75 ਵੀਂ ਬਰਸੀ ਨੂੰ ਸਮਰਪਿਤ ਸਲਾਨਾ ਧਾਰਮਿਕ ਜੋੜ ਮੇਲਾ (ਮੋਹਛਾ) ਹਰ ਸਾਲ ਦੀ ਤਰ੍ਹਾਂ ਇਸ ਸਾਲ 28, 29, 30 ਜੁਲਾਈ ਨੂੰ ਭਾਰੀ ਉਤਸ਼ਾਹ ਤੇ ਰਵਾਇਤੀ ਸ਼ਰਧਾ ਅਨੁਸਾਰ ਸਮੂਹ ਸਾਧ ਸੰਗਤ , ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ।

ਡੇਰੇ ਦੇ ਮੁਖੀ ਮਹੰਤ ਬਾਬਾ ਮਹਾਤਮਾ ਮੁਨੀ ਜੀ ਖੈੜਾ ਬੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦੇਸ਼ ਵਿਦੇਸ਼ ਵਿਚ ਫੈਲੀ ਕੋਰੋਨਾ ਲਾਗ ਮਹਾਮਾਰੀ ਕਾਰਨ ਵੱਡੇ ਸਮਾਗਮ ਨਹੀ ਕੀਤੇ ਜਾ ਰਹੇ। ਇਸ ਕਾਰਨ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮੈੱ ਸਮੂਹ ਸੰਗਤਾਂ ਨੂੰ ਗੁਰੂ ਘਰ 'ਚ ਵਧੇਰੇ ਭੀੜ ਇਕੱਠੀ ਨਾ ਕਰਨ ਦੀ ਅਪੀਲ ਕਰ ਰਿਹਾ ਹਾਂ । ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲਾ ਪੂਰੀ ਧੂਮ ਧਾਮ ਅਤੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ। ਪਰ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਡੇ ਪੰਡਾਲ ਨਹੀ ਸਜਾਏ ਜਾਣਗੇ । ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਮਹੰਤ ਮਹਾਤਮਾ ਮੁਨੀ ਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸੰਬੰਧ 'ਚ 26 ਜੁਲਾਈ ਨੂੰ ਇਲਾਹੀ ਬਾਣੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਆਰੰਭ ਹੋਵੇਗੀ। ਜਿਸਦੇ ਭੋਗ 28 ਜੁਲਾਈ ਨੂੰ ਸਵੇਰੇ ਪਾਏ ਜਾਣਗੇ ਅਤੇ ਬਾਅਦ 'ਚ ਹੋਰ ਸ਼੍ਰੀ ਆਖੰਡ ਪਾਠ ਸਾਹਿਬ ਦੀ ਦੂਜੀ ਲੜੀ ਆਰੰਭ ਹੋਵੇਗੀ ਤੇ ਇਲਾਹੀ ਬਾਣੀ ਦੇ ਭੋਗ 30 ਜੁਲਾਈ ਨੂੰ ਪਾਏ ਜਾਣਗੇ । ਉਪਰੰਤ ਵੱਖ-ਵੱਖ ਉੱਚ ਕੋਟੀ ਦੇ ਰਾਗੀ ਜਥੇ ਅਤੇ ਕਥਾ ਵਾਚਕ ਸੰਗਤਾਂ ਨੂੰ ਨਾਮ ਬਾਣੀ ਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ । ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਾਪਣੇ ਘਰਾਂ ਚ ਬੈਠ ਕੇ ਬਾਣੀ ਪੜ੍ਹਨ ਤੇ ਨਾਮ ਸਿਮਰਨ ਕਰਨ ।


Harinder Kaur

Content Editor

Related News