ਇੰਪਰੂਵਮੈਂਟ ਟਰੱਸਟ ਨੂੰ 2 ਫਲਾਪ ਸਕੀਮਾਂ ਨਾਲ ਸਬੰਧਤ 6 ਕੇਸਾਂ ’ਚ ਲੱਗਾ 96 ਲੱਖ ਦਾ ਜੁਰਮਾਨਾ
Thursday, Nov 06, 2025 - 03:39 PM (IST)
ਜਲੰਧਰ (ਚੋਪੜਾ)–ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਕਮਿਸ਼ਨ ਨੇ ਪਹਿਲਾਂ ਹੀ ਬਦਹਾਲੀ ਅਤੇ ਦੇਣਦਾਰੀਆਂ ਵਿਚ ਫਸੇ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ 6 ਕੇਸਾਂ ਵਿਚ ਨਵਾਂ ਝਟਕਾ ਦਿੱਤਾ ਹੈ। ਕਮਿਸ਼ਨ ਨੇ ਅਲਾਟੀਆਂ ਦੇ ਪੱਖ ਵਿਚ ਫ਼ੈਸਲਾ ਕਰਦੇ ਹੋਏ ਟਰੱਸਟ ਨੂੰ ਉਨ੍ਹਾਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਨੂੰ 9 ਫ਼ੀਸਦੀ ਵਿਆਜ ਨਾਲ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜੇਕਰ ਟਰੱਸਟ 45 ਦਿਨਾਂ ਵਿਚ ਪੈਸੇ ਵਾਪਸ ਨਹੀਂ ਕਰਦਾ ਤਾਂ ਉਸ ਨੂੰ 12 ਫ਼ੀਸਦੀ ਵਿਆਜ ਨਾਲ ਭੁਗਤਾਨ ਕਰਨਾ ਪਵੇਗਾ।
ਇਹ ਵੀ ਪੜ੍ਹੋ: Punjab:ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ! ਮਾਂ-ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਇਸ ਤੋਂ ਇਲਾਵਾ ਟਰੱਸਟ ਨੂੰ ਅਲਾਟੀਆਂ ਨੂੰ 20 ਹਜ਼ਾਰ ਰੁਪਏ ਮੁਆਵਜ਼ਾ ਅਤੇ 5 ਹਜ਼ਾਰ ਰੁਪਏ ਕਾਨੂੰਨੀ ਖ਼ਰਚ ਵੀ ਦੇਣਾ ਹੋਵੇਗਾ। ਟਰੱਸਟ ਨੂੰ ਇੰਦਰਾਪੁਰਮ ਅਤੇ ਬੀਬੀ ਭਾਨੀ ਕੰਪਲੈਕਸ ਵਰਗੀਆਂ ਫਲਾਪ ਹੋ ਚੁੱਕੀਆਂ ਸਕੀਮਾਂ ਨਾਲ ਸਬੰਧਤ ਇਨ੍ਹਾਂ 6 ਕੇਸਾਂ ਵਿਚ ਲਗਭਗ 96 ਲੱਖ ਰੁਪਏ ਵਾਪਸ ਕਰਨੇ ਹੋਣਗੇ।
ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਸਕੀਮ ਦੀ ਅਲਾਟੀ ਰਜਨੀ ਸ਼ਰਮਾ ਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ ਐੱਲ. ਆਈ. ਜੀ. 153, 4 ਸਤੰਬਰ 2006 ਨੂੰ ਅਲਾਟ ਕੀਤਾ ਸੀ। ਅਲਾਟੀ ਨੇ ਟਰੱਸਟ ਨੂੰ 350000 ਰੁਪਏ ਅਦਾ ਕੀਤੇ ਸਨ ਪਰ ਹੁਣ ਅਲਾਟੀ ਨੂੰ ਫੈਸਲੇ ਮੁਤਾਬਕ ਲੱਗਭਗ 1400000 ਰੁਪਏ ਵਾਪਸ ਕਰਨੇ ਪੈਣਗੇ। ਇਸੇ ਸਕੀਮ ਦੀ ਅਲਾਟੀ ਪ੍ਰੀਤਮ ਦੇਵੀ ਵਾਸੀ ਜਲੰਧਰ ਨੂੰ ਫਲੈਟ ਨੰਬਰ ਐੱਲ. ਆਈ. ਜੀ. 243 ਐੱਫ਼. ਐੱਫ਼. 4 ਸਤੰਬਰ 2021 ਨੂੰ ਅਲਾਟ ਹੋਇਆ। ਅਲਾਟੀ ਨੇ 381100 ਰੁਪਏ ਅਦਾ ਕੀਤੇ ਪਰ ਕਮਿਸ਼ਨ ਤੋਂ ਇਨਸਾਫ਼ ਉਸ ਸਮੇਂ ਮਿਲਿਆ, ਜਦੋਂ ਅਲਾਟੀ ਦੀ ਮੌਤ ਹੋ ਚੁੱਕੀ ਸੀ। ਹੁਣ ਟਰੱਸਟ ਨੂੰ 1160000 ਰੁਪਏ ਵਾਪਸ ਕਰਨੇ ਹੋਣਗੇ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਇੰਦਰਾਪੁਰਮ ਦੇ ਹੀ ਅਲਾਟੀ ਸੁਭਾਸ਼ ਚੰਦਰ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ ਐੱਲ. ਆਈ. ਜੀ. 55 ਗਰਾਊਂਡ ਫਲੋਰ 4-9-2006 ਨੂੰ ਅਲਾਟ ਕੀਤਾ ਸੀ। ਅਲਾਟੀ ਨੇ ਟਰੱਸਟ ਨੂੰ 391240 ਰੁਪਏ ਜਮ੍ਹਾ ਕਰਵਾਏ। ਹੁਣ ਕਮਿਸ਼ਨ ਦੇ ਫੈਸਲੇ ਮੁਤਾਬਕ ਵਿਆਜ ਨਾਲ 30 ਹਜ਼ਾਰ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਕਾਨੂੰਨੀ ਖ਼ਰਚ ਨਾਲ 1600000 ਰੁਪਏ ਵਾਪਸ ਕਰਨੇ ਹੋਣਗੇ। ਉਥੇ ਹੀ ਅਮਰਜੀਤ ਸਿੰਘ ਵਾਸੀ ਜਲੰਧਰ ਨੂੰ ਫਲੈਟ ਨੰਬਰ ਐੱਲ. ਆਈ. ਜੀ. 255 ਫਸਟ ਫਲੋਰ 4 ਨਵੰਬਰ 2008 ਨੂੰ ਅਲਾਟ ਹੋਇਆ ਸੀ। ਅਲਾਟੀ ਨੇ ਫਲੈਟ ਦੇ ਬਦਲੇ ਟਰੱਸਟ ਨੂੰ 435696 ਰੁਪਏ ਦਾ ਭੁਗਤਾਨ ਕੀਤਾ। ਹੁਣ ਅਲਾਟੀ ਨੂੰ ਕੁੱਲ੍ਹ ਪੇਮੈਂਟ 1600000 ਰੁਪਏ ਟਰੱਸਟ ਨੂੰ ਅਦਾ ਕਰਨੇ ਹੋਣਗੇ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਅਜਿਹੇ ਹੀ ਹੋਰ ਅਲਾਟੀ ਵੀਨਾ ਰਾਣੀ ਵਾਸੀ ਅਬੋਹਰ ਨੂੰ ਫਲੈਟ ਨੰਬਰ ਐੱਲ. ਆਈ. ਜੀ. 196 ਸੈਕਿੰਡ ਫਲੋਰ 4-9-2006 ਨੂੰ ਅਲਾਟ ਹੋਇਆ ਸੀ। ਅਲਾਟੀ ਨੇ ਟਰੱਸਟ ਨੂੰ 420222 ਰੁਪਏ ਜਮ੍ਹਾ ਕਰਵਾਏ ਪਰ ਹੁਣ ਫ਼ੈਸਲੇ ਮੁਤਾਬਕ ਅਲਾਟੀ ਨੂੰ 1650000 ਰੁਪਏ ਦੀ ਰਕਮ ਟਰੱਸਟ ਨੂੰ ਵਾਪਸ ਕਰਨੀ ਹੋਵੇਗੀ।
ਟਰੱਸਟ ਦੀ ਬੀਬੀ ਭਾਨੀ ਕੰਪਲੈਕਸ ਸਕੀਮ ਦੇ ਅਲਾਟੀ ਸੁਰਜੀਤ ਸਿੰਘ ਨੂੰ ਫਲੈਟ ਨੰਬਰ ਐੱਲ. ਆਈ. ਜੀ. 83-ਏ ਗਰਾਊਂਡ ਫਲੋਰ 28 ਜਨਵਰੀ 2010 ਨੂੰ ਅਲਾਟ ਕੀਤਾ ਗਿਆ। ਅਲਾਟੀ ਨੇ ਇੰਪਰੂਵਮੈਂਟ ਟਰੱਸਟ ਨੂੰ 633644 ਰੁਪਏ ਜਮ੍ਹਾ ਕਰਵਾਏ। ਹੁਣ ਕਮਿਸ਼ਨ ਦੇ ਫ਼ੈਸਲੇ ਮੁਤਾਬਕ ਟਰੱਸਟ ਨੂੰ ਅਲਾਟੀ ਦੀ ਪ੍ਰਿੰਸੀਪਲ ਅਮਾਊਂਟ, ਉਸ ’ਤੇ ਵਿਆਜ, ਕਾਨੂੰਨੀ ਖ਼ਰਚੇ ਅਤੇ ਮੁਆਵਜ਼ੇ ਨਾਲ 1750000 ਰੁਪਏ ਵਾਪਸ ਕਰਨੇ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
