ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਪ੍ਰਸ਼ਾਸਨ ਦੀ ਛਾਪੇਮਾਰੀ (ਤਸਵੀਰਾਂ)

07/04/2019 3:24:25 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ''ਸੈਰਾਨਿਟੀ ਹੋਮ'' ਦੇ ਨਾਮ 'ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੋਰਾਨ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਵੱਲੋਂ ਚੈਕਿੰਗ ਲਈ ਆਈ ਐੱਸ. ਡੀ. ਐੱਮ. ਹਰਜੋਤ ਕੌਰ ਅਤੇ ਡਾਕਟਰਾਂ ਦੀ ਟੀਮ ਲਈ ਕਾਫੀ ਸਮੇਂ ਤੱਕ ਮੁੱਖ ਦਰਵਾਜਾ ਨਾ ਖੋਲ੍ਹ ਕੇ ਨਸ਼ਾ ਪੀੜਤਾਂ ਨੂੰ ਪਿਛਲੀ ਕੰਧ ਤੋਂ ਇਕ ਘਰ 'ਚ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੈਕਿੰਗ ਟੀਮ ਨੇ ਦੂਜੇ ਪਾਸੇ ਤੋਂ ਦਾਖਲ ਹੋ ਕੇ ਪ੍ਰਬੰਧਕਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।ਚੈਕਿੰਗ ਦੌਰਾਨ ਪਾਇਆ ਕਿ ਇਹ ਨਸ਼ਾ ਛੁਡਾਉ ਕੇਂਦਰ ਜੂਨ 2017 ਤੋਂ ਬਿਨਾਂ ਸਰਕਾਰ ਦੀ ਕਿਸੇ ਮਨਜੂਰੀ ਦੇ ਗੈਰ-ਕਾਨੂੰਨੀ ਤਰੀਕੇ ਨਾਲ ਨਿਯਮਾਂ ਤੋਂ ਉਲਟ ਚਲਾਇਆ ਜਾ ਰਿਹਾ ਹੈ। ਚੈਕਿੰਗ ਟੀਮ ਵੱਲੋਂ ਇਸ ਨਸ਼ਾ ਛੁਡਾਉ ਕੇਂਦਰ ਦਾ ਸਾਰਾ ਰਿਕਾਰਡ ਕਬਜੇ 'ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari

ਦਰਆਸਲ ਪ੍ਰਸ਼ਾਸ਼ਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ''ਸੈਰਾਨਿਟੀ ਹੋਮ'' ਦੇ ਨਾਮ 'ਤੇ ਚੱਲ ਰਿਹਾ ਨਸ਼ਾ ਛੁਡਾਊ ਕੇਂਦਰ ਨਿਯਮਾਂ ਦੀ ਉਲੰਘਣਾ ਕਰਕੇ ਚਲਾਇਆ ਜਾ ਰਿਹਾ ਹੈ, ਜਿਸ 'ਤੇ ਐੱਸ. ਡੀ. ਐੱਮ. ਰੂਪਨਗਰ ਵੱਲੋਂ ਇਹ ਚੈਕਿੰਗ ਕੀਤੀ ਗਈ ਹੈ।  ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਸਰਕਾਰ ਵੱਲੋਂ ਜੋ ਉਕਤ ਨਸ਼ਾ ਛੁਡਾਉਣ ਨੂੰ ਚਲਾਉਣ ਲਈ 3 ਸਾਲ ਦੀ ਮਨਜੂਰੀ ਦਿੱਤੀ ਗਈ ਸੀ, ਉਸ ਦੀ ਮਿਆਦ ਜੂਨ 2017 'ਚ ਹੀ ਖਤਮ ਹੋ ਚੁੱਕੀ ਹੈ। ਇਸ ਦੇ ਬਾਅਦ ਇਸ ਨਸ਼ਾ ਛੁਡਾਊ ਕੇਂਦਰ ਨੂੰ ਅੱਗੇ ਚਲਾਉਣ ਲਈ ਕੋਈ ਮਨਜੂਰੀ ਹੀ ਨਹੀਂ ਦਿੱਤੀ ਗਈ, ਜਿਸ ਕਰਕੇ ਸਰਕਾਰੀ ਰਿਕਾਰਡ ਅਨੁਸਾਰ ਇਹ ਨਸ਼ਾ ਛਡਾਊ ਕੇਂਦਰ ਜੂਨ 2017 ਤੋਂ ਬੰਦ ਪਿਆ ਹੈ ਪਰ 'ਚ ਇਸ ਦੇ ਪ੍ਰਬੰਧਕਾਂ ਵੱਲੋਂ ਇਸ ਨੂੰ ਲਗਾਤਾਰ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। 

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਸ਼੍ਰੀ ਚਮਕੌਰ ਸਾਹਿਬ ਦੇ ਇਲਾਕੇ 'ਚ ਗੈਰ-ਕਾਨੂੰਨੀ ਤਰੀਕੇ ਨਾਲ ਵੱਡੇ ਪੱਧਰ 'ਤੇ ਨਸ਼ਾ ਛੁਡਾਊ ਕੇਂਦਰ  ਚਲਾ ਕੇ ਨਸ਼ਾ ਪੀੜਤ ਨਾਲ ਗੈਰ ਮਨੁੱਖੀ ਵਿਵਹਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਸੀ, ਜਿਸ 'ਤੇ ਪ੍ਰਸ਼ਾਸ਼ਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ।

PunjabKesari

ਹੁਣ ਫਿਰ ਰੂਪਨਗਰ ਪ੍ਰਸ਼ਾਸ਼ਨ ਦੀਆਂ ਜੜਾਂ 'ਚ 2017 ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਨੇ ਰੂਪਨਗਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਨਸ਼ਾ ਛੁਡਾਊ ਕੇਂਦਰ ਦੀ ਸਮੇਂ-ਸਮੇਂ ਸਿਰ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਤੈਅ ਕੀਤੀ ਗਈ ਹੈ। ਫਿਰ ਇਸ ਦੇ ਬਾਵਜੂਦ ਕਿਸ ਦੀ ਛੱਤਰ ਛਾਇਆ ਹੇਠ ਇਹ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਇਹ ਇਕ ਵੱਡਾ ਸਵਾਲ ਹੈ ਅਤੇ ਇਸ ਦੀ ਉਚ ਪੱਧਰੀ ਜ਼ਾਚ ਵੀ ਕਰਨੀ ਬਣਦੀ ਹੈ।


shivani attri

Content Editor

Related News