10 ਦਿਨਾਂ ਦੇ ਅੰਦਰ IAS ਕੰਵਲਪ੍ਰੀਤ ਬਰਾੜ ED ਦਫ਼ਤਰ ਦੂਜੀ ਵਾਰ ਹੋਈ ਪੇਸ਼
Thursday, Aug 27, 2026 - 11:25 AM (IST)
ਜਲੰਧਰ (ਸੋਨੂੰ)- ਪੰਜਾਬ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ 10 ਦਿਨਾਂ ਵਿੱਚ ਦੂਜੀ ਵਾਰ ਈ. ਡੀ. ਦਫ਼ਤਰ 'ਚ ਪੇਸ਼ ਹੋਈ ਹੈ। ਉਹ ਸਵੇਰੇ 10 ਵਜੇ ਈ. ਡੀ. ਦਫ਼ਤਰ ਪਹੁੰਚੀ ਅਤੇ ਕਿਸੇ ਨਾਲ ਗੱਲ ਕੀਤੇ ਬਿਨਾਂ ਸਿੱਧੀ ਅੰਦਰ ਚਲੀ ਗਈ। ਬਰਾੜ ਨੂੰ ਈ. ਡੀ. ਨੇ 18 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਸ ਦਿਨ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੋਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ ਮੁੰਡੇ-ਕੁੜੀਆਂ
ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਮੋਹਾਲੀ 'ਚ ਇਾਕ ਪ੍ਰਾਜੈਕਟ ਨਾਲ ਸਬੰਧਤ ਬੇਨਿਯਮੀਆਂ ਦੇ ਸਬੰਧ 'ਚ ਕੀਤੀ ਜਾ ਰਹੀ ਹੈ। ਈ. ਡੀ. ਦੀ ਜਾਂਚ ਮੁਤਾਬਕ ਪ੍ਰਾਜੈਕਟ ਲਈ ਭੂਮੀ ਵਰਤੋਂ 'ਚ ਤਬਦੀਲੀ (ਸੀਐਲਯੂ) ਦੀ ਪ੍ਰਵਾਨਗੀ 'ਚ ਕਥਿਤ ਬੇਨਿਯਮੀਆਂ ਹੋਈਆਂ ਸਨ, ਇਸੇ ਸਬੰਧ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
