ਵਿਧਾਇਕ ਬਣੀ ਤਾਂ ਸਾਰੀ ਤਨਖਾਹ ਗੜ੍ਹਸ਼ੰਕਰ ਦੇ ਵਿਕਾਸ ''ਤੇ ਕਰਾਂਗੀ ਖਰਚ : ਨਿਮਿਸ਼ਾ ਮਹਿਤਾ

Monday, Feb 14, 2022 - 07:40 PM (IST)

ਗੜ੍ਹਸ਼ੰਕਰ (ਵਿਸ਼ੇਸ਼) : ਗੜ੍ਹਸ਼ੰਕਰ ਤੋਂ ਭਾਜਪਾ ਦੀ ਉਮੀਦਵਾਰ ਨਿਮਿਸ਼ਾ ਮਹਿਤਾ ਨੇ ਕਿਹਾ ਹੈ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਵਿਧਾਨ ਸਭਾ 'ਚ ਭੇਜਦੇ ਹਨ ਤਾਂ ਉਹ ਆਪਣੀ ਤਨਖਾਹ ਦਾ ਇਕ-ਇਕ ਪੈਸਾ ਗੜ੍ਹਸ਼ੰਕਰ ਦੇ ਵਿਕਾਸ 'ਤੇ ਖਰਚ ਕਰਨਗੇ। ਇਸ ਦੇ ਨਾਲ ਹੀ ਨਿਮਿਸ਼ਾ ਮਹਿਤਾ ਨੇ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਬੁੱਲੇਵਾਲ ਰਾਠਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬੁੱਲੇਵਾਲ ਰਾਠਾਂ ਇਸ ਸੀਟ 'ਤੇ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਗੜ੍ਹਸ਼ੰਕਰ ਦੇ ਲੋਕਾਂ ਕਾਰਨ ਪੈਨਸ਼ਨ ਵੀ ਮਿਲਦੀ ਹੈ ਪਰ ਉਹ ਗੜ੍ਹਸ਼ੰਕਰ ਦੀ ਜਨਤਾ ਨੂੰ ਦੱਸਣ ਕਿ ਉਨ੍ਹਾਂ ਨੇ ਅੱਜ ਤੱਕ ਆਪਣੀ ਪੈਨਸ਼ਨ 'ਚੋਂ ਕਿੰਨਾ ਪੈਸਾ ਗੜ੍ਹਸ਼ੰਕਰ ਦੇ ਲੋਕਾਂ ਦੇ ਹਿੱਤ ਵਿੱਚ ਖਰਚ ਕੀਤਾ ਹੈ।

ਇਹ ਵੀ ਪੜ੍ਹੋ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ 'ਚ ਸ਼ਾਮਲ

ਪਿੰਡ ਪਨਾਮ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਪਿੰਡ ਦੀ ਪਾਣੀ ਦੀ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਿਮਿਸ਼ਾ ਨੇ ਪਿੰਡ ਪਨਾਮ ਦੇ ਪਾਣੀ ਦੀ ਮੋਟਰ ਲਈ ਬੋਰ ਦੀ ਮਨਜ਼ੂਰੀ ਲੈਣ ਤੋਂ ਇਲਾਵਾ ਨਵੀਂ ਮੋਟਰ ਵੀ ਲਗਵਾਈ ਅਤੇ ਇਸ ਦੇ ਨਾਲ ਹੀ ਪਿੰਡ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਬਣੇ ਆਟਾ-ਦਾਲ ਦੇ ਕਾਰਡ ਵੀ ਬਣਵਾਏ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਬੁੱਧਰਾਜ ਅਤੇ ਸਮੂਹ ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਸਮੁੱਚਾ ਪਿੰਡ ਇਸ ਚੋਣ ਵਿੱਚ ਨਿਮਿਸ਼ਾ ਮਹਿਤਾ ਦਾ ਜ਼ੋਰਦਾਰ ਸਮਰਥਨ ਕਰਕੇ ਉਨ੍ਹਾਂ ਦੇ ਹੱਥ ਮਜ਼ਬੂਤ ​​ਕਰੇਗਾ। ਨਿਮਿਸ਼ਾ ਨੇ ਕਿਹਾ ਕਿ ਪਾਣੀ ਕਿਸੇ ਵੀ ਇਲਾਕੇ ਦੀ ਮੁੱਢਲੀ ਲੋੜ ਹੈ ਅਤੇ ਪਿੰਡ ਦੀ ਇਸ ਲੋੜ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੇ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਤੋਂ ਇਲਾਵਾ ਖੇਤੀ ਲਈ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।


Harnek Seechewal

Content Editor

Related News