ਕਮਿਸ਼ਨਰੇਟ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਸੈਂਕੜੇ ਕਿਲੋਗ੍ਰਾਮ ਨਸ਼ੇ ਵਾਲੀਆਂ ਦਵਾਈਆਂ ਕੀਤੀਆਂ ਨਸ਼ਟ
Wednesday, Jan 17, 2024 - 01:46 PM (IST)
ਜਲੰਧਰ (ਸੁਧੀਰ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਸਾਲ 2023 ਅਤੇ 2024 ਦੌਰਾਨ ਦਰਜ ਨਸ਼ਿਆਂ ਦੇ 318 ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਦੇ ਹੋਏ ਇਨ੍ਹਾਂ ਸਾਲਾਂ ਦੌਰਾਨ ਭਾਰੀ ਗਿਣਤੀ ਵਿਚ ਬਰਾਮਦ ਕੀਤੀਆਂ ਗਈਆਂ ਨਸ਼ੇ ਵਾਲੀਆਂ ਦਵਾਈਆਂ ਨੂੰ ਨਸ਼ਟ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜਾਰੀ ਜੰਗ ਦੌਰਾਨ ਪੁਲਸ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ 318 ਮਾਮਲੇ ਦਰਜ ਕੀਤੇ ਅਤੇ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 52-ਏ ਤਹਿਤ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਕੇਸ ਪ੍ਰਾਪਰਟੀ ਨਸ਼ਟ ਕੀਤੀ ਜਾਂਦੀ ਹੈ।
ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਐਕਟ ਤਹਿਤ ਬੀਤੇ ਦਿਨ ਕਮਿਸ਼ਨਰੇਟ ਪੁਲਸ ਜਲੰਧਰ ਵਿਖੇ ਗਠਿਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ ਨੇ ਸਾਲ 2023 ਅਤੇ 2024 ਦੌਰਾਨ ਸਮੱਗਲਰਾਂ ਕੋਲੋਂ ਫੜੇ ਗਏ ਨਸ਼ਿਆਂ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 327.12 ਕਿਲੋ ਪੋਸਤ, 8.483 ਕਿਲੋ ਹੈਰੋਇਨ, 0.471 ਕਿਲੋ ਸਮੈਕ, 3.275 ਕਿਲੋ ਚਰਸ, 23.295 ਕਿਲੋ ਗਾਂਜਾ, 1.27 ਲੱਖ ਨਸ਼ੇ ਵਾਲੀਆਂ ਗੋਲੀਆਂ, 4815 ਕੈਪਸੂਲ ਅਤੇ 4.078 ਕਿਲੋ ਪਾਊਡਰ ਸ਼ਾਮਲ ਹਨ। ਜ਼ਿਲ੍ਹੇ ਤੋਂ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਕਮਿਸ਼ਨਰੇਟ ਪੁਲਸ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪੁਲਸ ਇਸ ਘਿਨੌਣੇ ਜੁਰਮ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ।
ਇਹ ਵੀ ਪੜ੍ਹੋ : 21 ਦਿਨ ਪਹਿਲਾਂ ਜਿਸ ਘਰ 'ਚ ਸੀ ਖ਼ੁਸ਼ੀ ਦਾ ਮਾਹੌਲ, ਹੁਣ ਉਸੇ ਘਰ ’ਚ ਛਾਇਆ ਮਾਤਮ, ਪਲਾਂ 'ਚ ਉਜੜਿਆ ਪਰਿਵਾਰ
ਸੀ. ਪੀ. ਨੇ ਕਿਹਾ ਕਿ ਮਨੁੱਖਤਾ ਖ਼ਿਲਾਫ਼ ਇਸ ਜੁਰਮ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਕਿੰਨਾ ਵੀ ਖ਼ੁਸ਼ਕਿਸਮਤ ਕਿਉਂ ਨਾ ਹੋਵੇ, ਕਮਿਸ਼ਨਰੇਟ ਪੁਲਸ ਵੱਲੋਂ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਿਕ ਪੁਲਸ ਕਮਿਸ਼ਨਰ ਨੇ ਕਿਹਾ ਕਿ ਇਕ ਪਾਸੇ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਅਤੇ ਦੂਜੇ ਪਾਸੇ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਮਿਸ਼ਨਰੇਟ ਪੁਲਸ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਪੁਲਸ ਲਾਈਨ ’ਚ ਰੈਪਿਡ ਐਕਸ਼ਨ ਫੋਰਸ ਨੇ ਕੀਤਾ ਲੈਸ ਲੀਥਲ ਵੈਪਨ, ਸਪੈਸ਼ਲ ਇਕੁਇਪਮੈਂਟਸ ਦਾ ਡੈਮੋ ਪ੍ਰਦਰਸ਼ਨ
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਤਹਿਤ ਰਾਕੇਸ਼ ਕੁਮਾਰ ਸਿੰਘ ਕਮਾਂਡੈਂਟ 194 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਨਿਰਦੇਸ਼ ਅਨੁਸਾਰ ਸੀ/194 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੀ ਇਕ ਟੁਕੜੀ ਸੋਨੇ ਲਾਲ ਸਾਹੂ ਉਪ ਕਮਾਂਡੈਂਟ ਦੀ ਅਗਵਾਈ ਿਵਚ ਜਲੰਧਰ ਜ਼ਿਲ੍ਹੇ ਵਿਚ ਪਹੁੰਚੀ ਹੋਈ ਹੈ। ਅਭਿਆਸ ਦੇ ਆਖਰੀ ਦਿਨ ਰੈਪਿਡ ਐਕਸ਼ਨ ਫੋਰਸ ਨੇ ਜ਼ਿਲ੍ਹਾ ਪੁਲਸ ਲਾਈਨ ਵਿਚ ਜ਼ਿਲਾ ਪੁਲਸ ਦੇ ਸਾਹਮਣੇ ਰੈਪਿਡ ਐਕਸ਼ਨ ਫੋਰਸ ਵਿਚ ਵਰਤੇ ਜਾਣ ਵਾਲੇ ਲੈਸ ਲੀਥਲ ਵੈਪਨ, ਮੁਨੀਸ਼ਨ, ਸਪੈਸ਼ਲ ਇਕੁਇਪਮੈਂਟਸ ਦਾ ਡੈਮੋ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੋਨੇ ਲਾਲ ਸਾਹੂ ਉਪ ਕਮਾਂਡੈਂਟ, ਨਿਰੀਖਕ ਰਾਜਬੀਰ ਸਿੰਘ, ਨਿਰੀਖਕ ਦਵਿੰਦਰ, ਨਿਰੀਖਕ ਅਜੈ ਰਾਏ, ਨਿਰੀਖਕ ਸੰਪਤ ਪੁਰੀ, ਏ. ਡੀ. ਸੀ. ਪੀ. ਹੈੱਡ ਕੁਆਰਟਰ ਸੁਖਵਿੰਦਰ ਸਿੰਘ ਅਤੇ ਭੂਸ਼ਣ ਸਿੰਘ ਲਾਈਨ ਆਫਿਸਰ ਅਤੇ ਪੁਲਸ ਕਰਮਚਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।