ਦਸੂਹਾ ''ਚ ਪਿੰਡ ਲੁਡਿਆਣੀ ਵਿਖੇ ਮਕਾਨ ਡਿੱਗਣ ਕਾਰਨ ਹੋਇਆ ਭਾਰੀ ਨੁਕਸਾਨ
Saturday, Jul 15, 2023 - 06:10 PM (IST)

ਦਸੂਹਾ (ਝਾਵਰ)-ਬਲਾਕ ਦਸੂਹਾ ਦੇ ਪਿੰਡ ਲੁਡਿਆਣੀ ਵਿਖੇ ਬਰਸਾਤ ਕਾਰਨ ਪਿੰਡ ਦੇ ਹੀ ਵਸਨੀਕ ਜਸਪਾਲ ਸਿੰਘ ਪੁੱਤਰ ਸਾਧੂ ਸਿੰਘ ਦਾ ਮਕਾਨ ਪੂਰੀ ਤਰ੍ਹਾਂ ਢਹਿ ਜਾਣ ਕਾਰਨ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਿਸ ਕਾਰਨ ਘਰ ਵਿਚ ਪਿਆ ਸਾਰਾ ਸਾਮਾਨ ਅਤੇ ਖਾਣ-ਪੀਣ ਦਾ ਸਾਮਾਨ ਖ਼ਰਾਬ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕੁਲਦੀਪ ਕੌਰ ਬਰਸਾਤ ਤੋਂ ਬਚਣ ਲਈ ਛੱਤ ’ਤੇ ਤਰਪਾਲ ਪਾਉਣ ਲਈ ਗਈ ਤਾਂ ਉਸੇ ਸਮੇਂ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਉਸ ਦੀ ਪਤਨੀ ਦੇ ਗੰਭੀਰ ਸੱਟਾਂ ਵੀ ਲੱਗੀਆਂ। ਨੰਬਰਦਾਰ ਰਣਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐੱਸ. ਡੀ. ਐੱਮ. ਦਸੂਹਾ, ਤਹਿਸੀਲਦਾਰ ਨੂੰ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਮਕਾਨ ਬਣਾਇਆ ਜਾਵੇ।