ਸਿਹਤ ਵਿਭਾਗ ਦੀ ਟੀਮ ਵੱਲੋਂ ਡਾਕਟਰ ਦੇ ਕਲੀਨਿਕ ’ਤੇ ਛਾਪੇਮਾਰੀ, ਦਵਾਈਆਂ ਸਣੇ ਮੈਡੀਕਲ ਸਾਜ਼ੋ-ਸਾਮਾਨ ਜ਼ਬਤ
Friday, Apr 12, 2024 - 04:39 PM (IST)
ਜਲੰਧਰ (ਰੱਤਾ)-ਸਿਹਤ ਵਿਭਾਗ ਦੀ ਟੀਮ ਨੇ ਪੁਲਸ ਪਾਰਟੀ ਸਮੇਤ ਬੁੱਧਵਾਰ ਦੇਰ ਰਾਤ ਮਲਕਾਂ ਚੌਂਕ ਨੇੜੇ ਡਾ. ਐੱਸ. ਕੇ. ਸ਼ਰਮਾ ਦੇ ਕਲੀਨਿਕ ’ਤੇ ਛਾਪਾ ਮਾਰ ਕੇ ਉਥੋਂ ਬਿਨਾਂ ਡਰੱਗ ਲਾਇਸੈਂਸ ਦੇ ਰੱਖੀਆਂ 26 ਕਿਸਮਾਂ ਦੀਆਂ ਅੰਗਰੇਜ਼ੀ ਦਵਾਈਆਂ ਅਤੇ ਮੈਡੀਕਲ ਸਾਜ਼ੋ-ਸਾਮਾਨ ਬਰਾਮਦ ਕਰਕੇ ਜ਼ਬਤ ਕੀਤਾ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਿਹਤ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਡਾਕਟਰ ਸ਼ਾਮ 6.30 ਤੋਂ 9:00 ਵਜੇ ਤੱਕ ਮਲਕਾਂ ਚੌਂਕ ਨੇੜੇ ਪ੍ਰੈਕਟਿਸ ਕਰਦਾ ਹੈ ਅਤੇ ਉਸ ਕੋਲ ਡਿਗਰੀ ਵੀ ਨਹੀਂ ਹੈ। ਇਸੇ ਸ਼ਿਕਾਇਤ ਦੇ ਆਧਾਰ ’ਤੇ ਸਿਵਲ ਸਰਜਨ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਅਫ਼ਸਰ ਡਾ. ਬਲਜੀਤ, ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਅਤੇ ਦਿਨੇਸ਼ ਕੁਮਾਰ ਦੀ ਟੀਮ ਨੇ ਪੁਲਸ ਪਾਰਟੀ ਸਮੇਤ ਡਾ. ਐੱਸ. ਕੇ. ਸ਼ਰਮਾ ਦੇ ਕਲੀਨਿਕ ’ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ- ਰਾਣਾ ਇੰਦਰਪ੍ਰਤਾਪ ਸਿੰਘ ਹੋਣਗੇ ਕਾਂਗਰਸ 'ਚ ਸ਼ਾਮਲ, ਆਨੰਦਪੁਰ ਸਾਹਿਬ ਤੋਂ ਮੈਦਾਨ 'ਚ ਉਤਾਰਣ ਦੀ ਤਿਆਰੀ
ਕਲੀਨਿਕ ’ਤੇ ਬੈਠਾ ਵਿਅਕਤੀ, ਜਿਸ ਨੇ ਟੀਮ ਨੂੰ ਆਪਣਾ ਨਾਂ ਡਾ. ਐੱਸ. ਕੇ. ਸ਼ਰਮਾ ਦੱਸਿਆ, ਉਸ ਕੋਲ ਯੂ. ਪੀ. ਦੀ ਕਿਸੇ ਡਿਗਰੀ ਦੀ ਫੋਟੋਕਾਪੀ ਸੀ ਅਤੇ ਉਹ ਟੀਮ ਨੂੰ ਅਸਲ ਡਿਗਰੀ ਅਤੇ ਡਰੱਗ ਲਾਇਸੈਂਸ ਨਹੀਂ ਵਿਖਾ ਸਕਿਆ। ਟੀਮ ਨੂੰ ਉਥੋਂ 26 ਕਿਸਮ ਦੀਆਂ ਅੰਗਰੇਜ਼ੀ ਦਵਾਈਆਂ ਅਤੇ ਕੁਝ ਮੈਡੀਕਲ ਸਾਜ਼ੋ-ਸਾਮਾਨ, ਜਿਸ ਦੀ ਕੀਮਤ 35 ਹਜ਼ਾਰ ਰੁਪਏ ਹੈ, ਬਰਾਮਦ ਹੋਇਆ, ਜਿਸ ਨੂੰ ਟੀਮ ਨੇ ਜ਼ਬਤ ਕਰ ਕੇ ਉਕਤ ਡਾਕਟਰ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਵੀਰਵਾਰ ਸ਼ਾਮ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਡਾਕਟਰ ਵੱਲੋਂ ਟੀਮ ਨੂੰ ਦਿਖਾਈ ਗਈ ਡਿਗਰੀ ਦੀ ਫੋਟੋਕਾਪੀ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਕਾਨੂੰਨੀ ਰਾਏ ਲੈ ਕੇ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8