ਸਿਹਤ ਵਿਭਾਗ ਪਾਜ਼ੇਟਿਵ ਕੇਸਾਂ ਦੇ ਸਾਰੇ ਸੰਪਰਕਾਂ ਦੀ RTPCR ਟੈਸਟਿੰਗ ਯਕੀਨੀ ਬਣਾਏ : ਡਿਪਟੀ ਕਮਿਸ਼ਨਰ

Sunday, Sep 27, 2020 - 10:51 AM (IST)

ਸਿਹਤ ਵਿਭਾਗ ਪਾਜ਼ੇਟਿਵ ਕੇਸਾਂ ਦੇ ਸਾਰੇ ਸੰਪਰਕਾਂ ਦੀ RTPCR ਟੈਸਟਿੰਗ ਯਕੀਨੀ ਬਣਾਏ : ਡਿਪਟੀ ਕਮਿਸ਼ਨਰ

ਜਲੰਧਰ(ਚੋਪੜਾ)- ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਸਿਹਤ ਵਿਭਾਗ ਨੂੰ ਸਿਰਫ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਸ ਚੇਨ ਰੀ-ਐਕਸ਼ਨ (ਆਰ. ਟੀ. ਪੀ. ਸੀ. ਆਰ) ਮਸ਼ੀਨਾਂ ਰਾਹੀਂ ਪਾਜ਼ੇਟਿਵ ਕੇਸਾਂ ਦੇ ਸਾਰੇ ਸੰਪਰਕਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ 'ਚ ਹੋਈ ਇਕ ਵੀਡੀਓ ਕਾਨਫ਼ਰੰਸ 'ਚ ਹਿੱਸਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 4500 ਟੈਸਟ ਕਰਵਾ ਰਿਹਾ ਹੈ, ਜਿਸ 'ਚ ਆਰ.ਏ.ਟੀ. ਅਤੇ ਆਰ.ਟੀ.ਪੀ.ਸੀ.ਆਰ. ਸ਼ਾਮਲ ਹਨ ਪਰ ਹੁਣ ਪ੍ਰਸ਼ਾਸਨ ਵੱਲੋਂ ਆਰ.ਟੀ.ਪੀ.ਸੀ.ਆਰ. ਮਸ਼ੀਨਾਂ ਰਾਹੀਂ ਹਰੇਕ ਪਾਜ਼ੇਟਿਵ ਕੇਸ ਦੇ ਸਾਰੇ ਸੰਪਰਕਾਂ ਦੇ ਸੈਂਪਲ ਲਏ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਹਾਮਾਰੀ ਨੂੰ ਠੱਲ੍ਹ ਪਾਉਣ ਅਤੇ ਟ੍ਰਾਂਸਮਿਸ਼ਨ ਚੇਨ ਨੂੰ ਤੋੜਨ ਦਾ ਇਕੋ-ਇਕ ਤਰੀਕਾ ਜਲਦੀ ਜਾਂਚ, ਇਲਾਜ ਕਰਨਾ ਅਤੇ ਮਰੀਜ਼ਾਂ ਨੂੰ ਵੱਖ ਕਰਨਾ ਹੈ। ਇਸ ਮੌਕੇ ਐੱਸ. ਡੀ. ਐੱਮ. ਰਾਹੁਲ ਸਿੰਧੂ, ਐੱਸ.ਡੀ.ਐੱਮ ਗੌਤਮ ਜੈਨ, ਐੱਸ.ਡੀ.ਐੱਮ. ਸੰਜੀਵ ਕੁਮਾਰ ਸ਼ਰਮਾ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ, ਹਰਦੀਪ ਸਿੰਘ, ਸਹਾਇਕ ਸਿਵਲ ਸਰਜਨ ਡਾ. 
ਗੁਰਮੀਤ ਕੌਰ ਦੁੱਗਲ ਅਤੇ ਹੋਰ ਮੌਜੂਦ ਸਨ।


author

Aarti dhillon

Content Editor

Related News