ਛਿੰਝ ਮੇਲੇ ਸਾਡੀ ਅਮੀਰ ਵਿਰਾਸਤ ਦੀ ਪਛਾਣ ਹਨ:  ਹਰਜੋਤ ਬੈਂਸ

Monday, Sep 02, 2024 - 06:50 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ/ਰਾਜਬੀਰ)-ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿੱਥੇ ਨੌਜਵਾਨਾਂ ਅਤੇ ਖਿਡਾਰੀਆਂ ਲਈ ਸਾਰਥਕ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਉੱਚ ਕੋਟੀ ਦੇ ਨਵੇਂ ਖਿਡਾਰੀ ਪੈਦਾ ਕੀਤੇ ਜਾ ਸਕਣ ਇਸ ਗੱਲ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਵੱਲੋਂ ਬੀਤੀ ਸ਼ਾਮ ਦਸ਼ਮੇਸ਼ ਸਟੇਡੀਅਮ ਬੜਾ ਪਿੰਡ ਵਿਖੇ ਬੜਾ ਪਿੰਡ ਦੀਆਂ ਸਮੂਹ ਗ੍ਰਾਮ ਪੰਚਾਇਤਾ ਜਿਸ ਵਿੱਚ ਬੜਾ ਪਿੰਡ, ਬੜਾ ਪਿੰਡ ਅੱਪਰ, ਬੜਾ ਪਿੰਡ ਟੱਪਰੀਆਂ, ਭਾਓਵਾਲ, ਬੇਲੀ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਤਿੰਨ ਰੋਜ਼ਾ 110ਵੇਂ ਸਲਾਨਾ ਛਿੰਝ ਮੇਲੇ ਦੌਰਾਨ, ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। 

ਇਸ ਮੌਕੇ ਹਰਜੋਤ ਸਿੰਘ ਬੈਸ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਨੌਜਵਾਨਾਂ ਲਈ ਪਿੰਡਾਂ ਵਿਚ ਖੇਡਾਂ ਲਈ ਢੁੱਕਵਾਂ ਮਾਹੌਲ ਬਣਾਇਆ ਗਿਆ ਹੈ। ਖੇਡ ਮੈਦਾਨਾਂ ਵਿਚ ਖਿਡਾਰੀਆ ਲਈ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਸਮੇਂ ਉਥੇ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਸਮੇਂ ਵਿਸ਼ੇਸ਼ ਨਿਗਰਾਨੀ ਰੱਖਣ ਲਈ ਕਿਹਾ ਹੈ ਤਾਂ ਜੋ ਖੇਡ ਮੈਦਾਨ ਖਿਡਾਰੀਆਂ ਦੇ ਅਨੁਕੂਲ ਬਣਾਏ ਜਾ ਸਕਣ। ਕੈਬਨਿਟ ਮੰਤਰੀ ਨੇ ਪੇਂਡੂ ਖੇਡ ਮੇਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਪੇਡੂ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਅਖਾੜੇ ਅਤੇ ਕੁਸ਼ਤੀ, ਕਬੱਡੀ, ਦੰਗਲ, ਛਿੰਝ ਮੇਲੇ ਸਾਡੀ ਸ਼ਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾ ਦੇ ਆਯੋਜਨ ਕਰਨ ਵਾਲੇ ਕਲੱਬ ਅਤੇ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਸਲਾਘਾਯੋਗ ਉੱਦਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਸਮਾਜ ਨੂੰ ਹਮੇਸ਼ਾ ਨਵੀ ਸੇਧ ਦਿੱਤੀ ਅਤੇ ਉਨ੍ਹਾਂ ਦੇ ਪੂਰਨਿਆਂ 'ਤੇ ਚੱਲ ਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਹੁਣ ਸਮਾਜ ਸੇਵਾ ਦੇ ਕਾਰਜ ਨਿਸ਼ਕਾਮ ਸੇਵਾ ਦੇ ਰੂਪ ਵਿਚ ਕਰ ਰਹੇ ਹਨ। ਇਸ ਮੌਕੇ ਹਰਜੋਤ ਬੈਂਸ ਵੱਲੋਂ ਬੜਾ ਪਿੰਡ ਦੀ ਛਿੰਝ ਕਮੇਟੀ ਨੂੰ 2.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

PunjabKesari

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ

ਬੜਾ ਪਿੰਡ ਦੀ ਤਿੰਨ ਰੋਜਾ ਛਿੰਝ ਮੇਲੇ ਦੇ ਨਤੀਜੇ ਜਾਰੀ ਕਰਦੇ ਹੋਏ ਗੁਰਨਾਮ ਸਿੰਘ ਝੱਜ ਜੋਤ ਪੈਲਸ ਨੇ ਦੱਸਿਆ ਕਿ ਬੜਾ ਪਿੰਡ ਦੀ ਛਿੰਝ ਵਿੱਚ ਪੰਜਾਬ,ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ,ਉੱਤਰ ਪ੍ਰਦੇਸ਼, ਰਾਜਸਥਾਨ ਆਦਿ ਰਾਜਾਂ ਦੇ 450 ਦੇ ਕਰੀਬ ਨਾਮੀ ਪਹਿਲਵਾਨ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਆਖਰੀ ਦਿਨ ਅੱਠ ਝੰਡੀ ਦੀਆਂ ਕੁਸਤੀਆਂ ਕਰਵਾਈਆਂ ਗਈਆਂ ਪਹਿਲੀ ਸਭ ਤੋਂ ਵੱਡੀ ਡੇਢ ਲੱਖ ਦੀ ਕੁਸਤੀ ਵਿੱਚ ਮਿਰਜਾ ਇਰਾਨ ਨੇ ਧਰਮਿੰਦਰ ਕੋਹਾਲੀ ਨੂੰ ਹਰਾਇਆ, ਦੂਜੀ ਝੰਡੀ ਦੀ ਕੁਸ਼ਤੀ ਵਿੱਚ ਪ੍ਰਿਤਪਾਲ ਫਗਵਾੜਾ ਨੇ ਰੋਸ਼ਨ ਕਿਰਲਗੜ ਨੂੰ ਹਰਾਇਆ, ਤੀਸਰੀ ਝੰਡੀ ਦੀ ਕੁਸ਼ਤੀ ਵਿੱਚ ਪ੍ਰਵੀਨ ਕੋਹਾਲੀ ਨੇ ਵਿਸਾਲ ਭੂੰਡੀ ਹਰਿਆਣਾ ਨੂੰ ਹਰਾਇਆ। ਇਸ ਤੋਂ ਇਲਾਵਾ ਝੰਡੀ ਦੀਆਂ ਹੋਰ ਪੰਜ ਕੁਸ਼ਤੀਆਂ ਵੀ ਕਰਵਾਈਆਂ ਗਈਆਂ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: 4 ਦੋਸਤਾਂ ਦੀ ਕਾਰ ਫਲਾਈਓਵਰ ਤੋਂ ਹੇਠਾਂ ਡਿੱਗੀ, ਉੱਡੇ ਪਰਖੱਚੇ

ਉਨ੍ਹਾਂ ਦੱਸਿਆ ਕਿ ਅੱਠ ਝੰਡੀ ਦੀਆਂ ਕੁਸ਼ਤੀਆਂ ਦੇ ਪਹਿਲਵਾਨਾਂ ਨੂੰ 12 ਲੱਖ ਰੁਪਏ ਦੀ ਇਨਾਮੀ ਰਾਸੀ ਵੰਡੀ ਗਈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਵੀ ਵਿਸੇਸ ਤੌਰ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਗੁਰਨਾਮ ਸਿੰਘ ਝੱਜ ਜੋਤ ਪੈਲਸ ਤੋਂ ਇਲਾਵਾ ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ, ਦਰਸ਼ਨ ਸਿੰਘ ਅਟਾਰੀ, ਤਰਲੌਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ, ਕੇਸਰ ਸਿੰਘ ਸੰਧੂ ਪ੍ਰਧਾਨ ਕਿਸਾਨ ਵਿੰਗ, ਜੁਝਾਰ ਸਿੰਘ ਆਸਪੁਰ, ਪਰਮਿੰਦਰ ਜਿੰਮੀ ਡਾਢੀ, ਰਜਿੰਦਰ ਸਿੰਘ ਭੁੱਲਰ, ਬਾਬਾ ਤਰਲੋਚਨ ਸਿੰਘ, ਮਨਜੀਤ ਸਿੰਘ ਨੰਬਰਦਾਰ, ਭਾਗ ਸਿੰਘ ਨੰਬਦਰਾਰ, ਬਲਦੀਪ ਸਿੰਘ ਭੁੱਲਰ ਨੰਬਰਦਾਰ, ਗੱਜਣ ਸਿੰਘ ਨੰਬਰਦਾਰ, ਪਰਮਜੀਤ ਕੌਰ ਸਰਪੰਚ,ਦਵਿੰਦਰ ਕੁਮਾਰ ਸਰਪੰਚ ਬਡ਼ਾ ਪਿੰਡ ਅੱਪਰ, ਰਣਜੀਤ ਕੌਰ ਸਰਪੰਚ,ਅਮਰੀਕ ਸਿੰਘ ਭਾਓਵਾਲ, ਪਰਮਜੀਤ ਸਿੰਘ ਸਰਪੰਚ ਬੇਲੀ, ਮੋਹਣ ਸਿੰਘ ਭੁੱਲਰ, ਬਲਵੰਤ ਸਿੰਘ, ਗੁਰਦੇਵ ਸਿੰਘ, ਭਜਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।

ਇਹ ਵੀ ਪੜ੍ਹੋ-ਪੰਜਾਬ 'ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News