ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਤੋਂ ਵਿਕਾਸ ਕਾਰਜਾਂ ਸਬੰਧੀ ਲਈ ਜਾਣਕਾਰੀ

05/01/2022 11:46:39 AM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਲਕੇ ਵਿਚ ਆਵਾਜਾਈ ਦੀ ਸੁਚਾਰੂ ਸਹੂਲਤ ਲਈ ਪੇਂਡੂ ਸੜਕਾਂ ਦੀ ਚੌੜਾਈ ਨੂੰ 10 ਤੋਂ 18 ਫੁੱਟ ਕੀਤਾ ਜਾਵੇ ਅਤੇ ਸੜਕਾਂ ਦੀ ਮੁਰੰਮਤ ਕਰਵਾ ਕੇ ਤੁਰੰਤ ਇਨ੍ਹਾਂ ਸਰਕਾਂ ਨੂੰ ਨਿਰਵਿਘਨ ਆਵਜਾਈ ਯੋਗ ਬਣਾਇਆ ਜਾਵੇ।
ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨਾਲ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਵਿਸ਼ੇਸ਼ ਮੀਟਿੰਗ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਵੀ ਹੁਣ ਆਵਾਜਾਈ ਦੇ ਢੁਕਵੇਂ ਸਾਧਨ ਉਪਲੱਬਧ ਹਨ, ਵਾਹਨ ਹਰ ਘਰ ਵਿਚ ਹੋਣ ਕਾਰਨ ਸੜਕਾਂ ’ਤੇ ਟ੍ਰੈਫਿਕ ਵੱਧ ਗਿਆ ਹੈ, ਪੇਂਡੂ ਸੜਕਾਂ ਦੀ ਚੌੜਾਈ 10 ਫੁੱਟ ਹੋਣ ਕਾਰਨ ਅਕਸਰ ਲੋਕਾਂ ਨੂੰ ਆਵਾਜਾਈ ਦੀ ਭਾਰੀ ਸਮੱਸਿਆ ਆਉਂਦੀ ਹੈ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਉਪਰੰਤ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਰੋਡ ਮੱਸੇਵਾਲ, ਚੀਕਣਾ, ਬਲੋਲੀ, ਪਹਾੜਪੁਰ, ਸਮਲਾਹ ਤੋਂ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਸਡ਼ਕ ਲੰਬਾਈ 20.75 ਕਿਲੋਮੀਟਰ ’ਤੇ 10 ਕਰੋੜ ਰੁਪਏ ਖਰਚ ਹੋਣਗੇ। ਕੋਟਲਾ ਤੋਂ ਸਮਲਾਹ 8.43 ਕਿਲੋਮੀਟਰ ਸੜਕ ਲਈ 4.22 ਕਰੋੜ ਰੁਪਏ ਖ਼ਰਚ ਹੋਣਗੇ। ਗੱਜਪੁਰ, ਹਰੀਵਾਲ, ਮਟੋਰ, ਲੋਦੀਪੁਰ, ਅਗੰਮਪੁਰ, ਗੜ੍ਹਸ਼ੰਕਰ ਵਾਲੀ 14.350 ਕਿਲੋਮੀਟਰ ਸੜਕ ਅਤੇ 7.50 ਕਰੋੜ ਰੁਪਏ ਖ਼ਰਚ ਆਉਣਗੇ। ਸ਼ਹੀਦ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੁੰਗਾ ਮਾਰਗ ਦੀ ਲੰਬਾਈ 8 ਕਿਲੋਮੀਟਰ ਸੜਕ ’ਤੇ 4.50 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਗੰਭੀਰਪੁਰ ਸੜਕ ਨੂੰ ਚੌੜਾ ਕਰਨ ’ਤੇ 197 ਲੱਖ ਰੁਪਏ ਖਰਚ ਹੋਣਗੇ। ਭੱਲੜੀ ਤੋਂ ਅਜੋਲੀ ਤੱਕ ਸੁਚਾਰੂ ਆਵਾਜਾਈ ਲਈ ਦੋ ਨਵੇਂ ਪੁੱਲ ਪਾਏ ਜਾਣਗੇ।

ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਉੱਪ ਮੰਡਲ ਅਫ਼ਸਰਾਂ ਅਤੇ ਜੂਨੀਅਰ ਇੰਜੀਨੀਅਰਾਂ ਨੂੰ ਸਪਸ਼ੱਟ ਕਿਹਾ ਕਿ ਸੜਕਾਂ ਦੇ ਨਵੀਨੀਕਰਨ, ਮੁਰੰਮਤ ਅਤੇ ਪੁਲਾਂ ਦੇ ਨਿਰਮਾਣ ਵਿਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ।

ਇਹ ਵੀ ਪੜ੍ਹੋ: ਪਟਿਆਲਾ ਦੀ ਘਟਨਾ 'ਤੇ ਬੋਲੇ ਸੁਨੀਲ ਜਾਖੜ, ਸ਼ਰਾਰਤੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News