ਹਰਜਾਪ ਸੰਘਾ ਨੇ ਬਿਸ਼ਪ ਤੇ ਫਾਦਰ ਨਾਲ ਕੀਤੀ ਮੁਲਾਕਾਤ, ਕ੍ਰਿਸਮਸ ਤੇ ਨਵੇਂ ਸਾਲ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

Monday, Dec 25, 2023 - 12:18 AM (IST)

ਹਰਜਾਪ ਸੰਘਾ ਨੇ ਬਿਸ਼ਪ ਤੇ ਫਾਦਰ ਨਾਲ ਕੀਤੀ ਮੁਲਾਕਾਤ, ਕ੍ਰਿਸਮਸ ਤੇ ਨਵੇਂ ਸਾਲ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਜਲੰਧਰ- ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਨੇ ਕ੍ਰਿਸਮਸ ਦੀ ਪੂਰਵ ਸੰਧਿਆ 'ਤੇ ਬਿਸ਼ਪ ਐਗਨੇਲੋ ਰੁਫੀਨੋ ਗ੍ਰੇਸੀਅਸ ਅਤੇ ਫਾਦਰ ਸੋਬਿਨ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਿਸ਼ਪ ਐਗਨੇਲੋ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨੇਕ ਕੰਮ ਅਤੇ ਭਾਈਚਾਰਕ ਸਾਂਝ ਲਈ ਕਿਵੇਂ ਕੰਮ ਕਰ ਰਹੇ ਹਨ, ਬਾਰੇ ਚਰਚਾ ਕੀਤੀ।

ਇਹ ਇੱਕ ਬਹੁਤ ਹੀ ਗਿਆਨ ਭਰਪੂਰ ਅਤੇ ਰਚਨਾਤਮਕ ਅਨੁਭਵ ਸੀ। ਹਰਜਾਪ ਸਿੰਘ ਸੰਘਾ ਅਤੇ ਬਿਸ਼ਪ ਨੇ ਸਾਰੇ ਲੋਕਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਅਤੇ ਸਾਰਿਆਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਬੂਟਾ ਪਿੰਡ ਤੋਂ ਸੰਜੂ ਭੱਟੀ, ਟੋਨੀ ਆਦਿ ਹਾਜ਼ਰ ਸਨ ਅਤੇ ਇਸ ਮੀਟਿੰਗ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News