ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਜੇਲ੍ਹ ’ਚ ਮਿਲੀ ਐਸ਼ਪ੍ਰਸਤੀ ਨੂੰ ਲੈ ਕੇ ਪੰਜਾਬ ਦੇ ਗੈਂਗਸਟਰ ਮੰਗਾਂ ਸਬੰਧੀ ਭੁੱਖ ਹਡ਼ਤਾਲ ’ਤੇ ਬੈਠੇ

04/09/2021 1:39:37 PM

ਨੂਰਪੁਰ ਬੇਦੀ (ਕੁਲਦੀਪ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਦਾਅਵੇ ਬੜੇ ਜੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਨੇ ਸੂਬੇ ਦੇ ਗੈਂਗਸਟਰਾਂ ਨੂੰ ਨੱਥ ਪਾ ਕੇ ਜੇਲ੍ਹਾਂ ’ਚ ਬੰਦ ਕੀਤਾ ਹੈ ਅਤੇ ਜੇਲ੍ਹਾਂ ’ਚ ਗੈਂਗਸਟਰਾਂ ਨਾਲ ਸਖ਼ਤੀ ਵਰਤੀ ਜਾ ਰਹੀ ਹੈ ਪਰ ਯੂ. ਪੀ. ਦੇ ਗੈਂਗਸਟਰ ਮੁਖਤਾਰ ਅੰਸਾਰੀ ਦੀ ਦੋ ਸਾਲ ਦੀ ਰੂਪਨਗਰ ਜੇਲ ਦੀ ਫੇਰੀ ਨੇ ਕੈਪਟਨ ਦੇ ਇਨ੍ਹਾਂ ਵਾਅਦਿਆਂ ਨੂੰ ਦੋਗਲਾਪਨ ਸਾਬਿਤ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਜ਼ਿਕਰਯੋਗ ਹੈ ਕਿ ਪੰਜਾਬ ਦੇ ਗੈਂਗਸਟਰ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡੇ ਵਰਗੀਆਂ ਜੇਲ੍ਹਾਂ ’ਚ ਭੁੱਖ ਹੜਤਾਲ ’ਤੇ ਇਸ ਕਰਕੇ ਬੈਠੇ ਹਨ ਕਿ ਉਨ੍ਹਾਂ ਨੂੰ 22-22 ਘੰਟੇ ਬੈਰਕਾਂ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੋਰ ਜ਼ਰੂਰੀ ਵਸਤਾਂ ਮੁਹੱਈਆ ਨਹੀਂ ਕਰਵਾਈ ਜਾ ਰਹੀਆਂ। ਜ਼ਿਆਦਾਤਰ ਜੇਲ੍ਹਾਂ ’ਚ ਕੋਰੋਨਾ ਕਾਰਨ ਇਨ੍ਹਾਂ ਗੈਂਗਸਟਰਾਂ ਦੀਆਂ ਮਾਵਾਂ ਅਤੇ ਪਰਿਵਾਰਾਂ ਦੇ ਹੋਰ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਯੂ. ਪੀ. ਦੇ ਗੈਂਗਸਟਰ ਮੁਖਤਾਰ ਅੰਸਾਰੀ ਨੇ ਜੋ ਐਸ਼ਪ੍ਰਸਤੀ ਰੂਪਨਗਰ ਜੇਲ ’ਚ ਕੀਤੀ ਉਹ ਵੀ ਇਕ ਮਿਸਾਲ ਬਣ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ’ਚ ਦਿਨ-ਦਿਹਾੜੇ ਪਤੀ ਨੇ ਵੱਢੀ ਪਤਨੀ, ਚਾਕੂ ਮਾਰ-ਮਾਰ ਕੱਢੀਆਂ ਅੰਤੜੀਆਂ

ਪੰਜਾਬ ਦੇ ਗੈਂਗਸਟਰ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਮਿਲਣ ਤੋਂ ਪਿਛਲੇ ਕਾਫੀ ਸਮੇਂ ਤੋਂ ਵਾਂਝੀਆਂ ਹਨ ਜਦਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ ਅੰਦਰ ਸਥਿਤ ਉਸ ਦੀ ਬੈਰਕ ਅੰਦਰ ਹਰ ਰੋਜ਼ ਉਸਦੇ ਕਰੀਬੀਆਂ ਦੇ ਨਾਲ ਨਾਲ ਇਕ ਔਰਤ ਦਾ ਆਮ ਆਉਣਾ ਜਾਣਾ ਰਹਿੰਦਾ ਸੀ। ਇਸ ਸਬੰਧੀ ਜਦੋਂ ਜੇਲਾਂ ’ਚ ਬੈਠੇ ਪੰਜਾਬ ਦੇ ਗੈਂਗਸਟਰਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੁਖੀ ਲਹਿਜੇ ’ਚ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਹਨ।

ਇਹ ਵੀ ਪੜ੍ਹੋ :ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਦੇ ਗੈਂਗਸਟਰਾਂ ਨੂੰ ਪੰਜਾਬ ਦੀਆਂ ਜੇਲਾਂ ’ਚ ਵੀ. ਆਈ. ਪੀ. ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦਕਿ ਸਾਡੇ ਨੌਜਵਾਨ ਪੁੱਤਰਾਂ ਨਾਲ ਜੇਲਾਂ ’ਚ ਜਾਨਵਰਾਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਜੇਲਾਂ ਅੰਦਰ ਇਨ੍ਹਾਂ ਨਾਲ ਵਧੀਕੀਆਂ ਕਰਕੇ ਚੰਗੇ ਰਸਤੇ ’ਚ ਤੋਰਨ ਦੀ ਬਜਾਏ ਪੁੱਠੇ ਰਸਤੇ ਤੁਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੰਦਾ ਮਾਵਾਂ ਦੀਆਂ ਕੁੱਖਾਂ ’ਚੋਂ ਗੈਂਗਸਟਰ ਬਣਕੇ ਨਹੀਂ ਆਉਂਦਾ ਪਰ ਸਿਆਸੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਕੇ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜੇਲ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਮੁਖਤਾਰ ਅੰਸਾਰੀ ਦੀ ਰੂਪਨਗਰ ਜੇਲ੍ਹ ’ਚ ਐਸ਼ਪ੍ਰਸਤੀ ਤੋਂ ਖਫ਼ਾ ਸਨ ਪਰ ਪੰਜਾਬ ਦੇ ਇਕ ਉੱਚ ਕੋਟੀ ਦੇ ਕਾਂਗਰਸੀ ਪਰਿਵਾਰ ਦੇ ਸਾਹਿਬਜਾਦੇ ਦੇ ਮੁਖ਼ਤਾਰ ਅੰਸਾਰੀ ਨੂੰ ਅਸ਼ੀਰਵਾਦ ਕਾਰਨ ਮੰਤਰੀ ਸਾਹਿਬ ਵੀ ਬੇਵੱਸ ਸਨ।

ਇਹ ਵੀ ਪੜ੍ਹੋ :ਮਾਹਿਲਪੁਰ ਵਿਖੇ ਨਵੀਂ ਵਿਆਹੀ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਖਿਲਰੀਆਂ ਮਿਲੀਆਂ ਚੂੜੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News