ਅਮਰੀਕਾ ’ਚ ਸੈਟਲ ਕਰਨ ਦਾ ਲਾਲਚ ਦੇ ਕੇ 42.65 ਲੱਖ ਠੱਗਣ ਵਾਲੇ ਪਿਓ-ਪੁੱਤ ਕਾਬੂ

12/26/2019 12:15:11 PM

ਜਲੰਧਰ (ਵਰੁਣ)— ਮਾਡਲ ਟਾਊਨ ਦੇ ਗੁਰੂ ਨਗਰ ’ਚ ਰਹਿਣ ਵਾਲੇ ਠੱਗ ਪਿਓ-ਪੁੱਤ ਨੂੰ ਥਾਣਾ-7 ਦੀ ਪੁਲਸ ਨੇ ਹਰਿਆਣਾ ’ਚ ਰੇਡ ਕਰਕੇ ਗ੍ਰਿਫਤਾਰ ਕੀਤਾ ਹੈ। ਦੋਵਾਂ ਨੇ ਇਕ ਬਿਜ਼ਨੈੱਸਮੈਨ, ਉਸ ਦੀ ਪਤਨੀ ਸਣੇ ਡੇਅਰੀ ਮਾਲਕ ਨੂੰ ਅਮਰੀਕਾ ’ਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ 42.65 ਲੱਖ ਠੱਗੇ ਸਨ।
ਥਾਣਾ ਨੰਬਰ-7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਗੌਰਵ ਕਟਾਰੀਆ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਖੁਦ ਬਿਜ਼ਨੈੱਸਮੈਨ ਹੈ ਅਤੇ ਉਸ ਨੇ ਆਪਣੀ ਪਤਨੀ ਸੀਮਾ ਸਮੇਤ ਅਮਰੀਕਾ ਜਾਣਾ ਸੀ। ਗੌਰਵ ਨੇ ਇਸ ਸਬੰਧੀ ਆਪਣੇ ਦੋਸਤ ਅਤੇ ਡੇਅਰੀ ਮਾਲਕ ਰੋਹਿਤ ਚੁੱਘ ਨਾਲ ਗੱਲ ਕੀਤੀ ਤਾਂ ਗੌਰਵ ਨੇ ਵਿਕਰਮ ਸੂਰੀ ਪੁੱਤਰ ਪ੍ਰਦੀਪ ਸੂਰੀ ਵਾਸੀ ਗੁਰੂ ਨਗਰ ਨਾਲ ਮਿਲਵਾਇਆ। ਵਿਕਰਮ ਸੂਰੀ ਅਤੇ ਉਸ ਦੇ ਪਿਤਾ ਪ੍ਰਦੀਪ ਸੂਰੀ ਨੇ ਗੌਰਵ ਅਤੇ ਉਸ ਦੀ ਪਤਨੀ ਸਣੇ ਰੋਹਿਤ ਨੂੰ ਵੀ ਅਮਰੀਕਾ ’ਚ ਸੈਟਲ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਦੇ ਲਈ ਕੁੱਲ 42.65 ਲੱਖ ਰੁਪਏ ਖਰਚਾ ਆਵੇਗਾ।

ਤਿੰਨਾਂ ਨੇ ਦਸਤਾਵੇਜ਼ਾਂ ਸਣੇ ਸਾਰੀ ਰਕਮ ਵਿਕਰਮ ਅਤੇ ਉਸ ਦੇ ਪਿਤਾ ਨੂੰ ਦੇ ਦਿੱਤੀ। ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਦੋਵਾਂ ਨੇ ਉਨ੍ਹਾਂ ਨੂੰ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਗੌਰਵ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਪਿਉ-ਪੁੱਤਰ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਧਮਕੀਆਂ ਵੀ ਦਿੱਤੀਆਂ। ਮਾਮਲਾ ਪੁਲਸ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਜਾਂਚ ਤੋਂ ਬਾਅਦ ਥਾਣਾ ਨੰਬਰ-7 ’ਚ ਵਿਕਰਮ ਸੂਰੀ ਅਤੇ ਪ੍ਰਦੀਪ ਸੂਰੀ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ। ਕੇਸ ਦਰਜ ਹੋਣ ਤੋਂ ਬਾਅਦ ਪਿਓ-ਪੁੱਤ ਫਰਾਰ ਹੋ ਗਏ। ਥਾਣਾ ਨੰਬਰ-7 ਦੀ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਹਰਿਆਣਾ ’ਚ ਲੁਕੇ ਹੋਏ ਹਨ, ਜਿੱਥੇ ਬੁੱਧਵਾਰ ਨੂੰ ਪੁਲਸ ਟੀਮ ਨੇ ਰੇਡ ਕਰਕੇ ਦੋਵਾਂ ਨੂੰ ਕਾਬੂ ਕਰਕੇ ਗ੍ਰਿਫਤਾਰੀ ਦਿਖਾ ਦਿੱਤੀ। ਇੰਸ. ਨਵੀਨ ਪਾਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਵੀਰਵਾਰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹ ਹੈ ਕਿ ਉਨ੍ਹਾਂ ਖਿਲਾਫ ਪਹਿਲਾਂ ਵੀ ਠੱਗੀ ਦੇ ਕੇਸ ਹਨ ਜਾਂ ਨਹੀਂ।


shivani attri

Content Editor

Related News