ਮਾਣਹਾਨੀ ਦੇ ਕੇਸ 'ਚ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਬਰੀ

03/11/2019 5:38:12 PM

ਜਲੰਧਰ— ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਨੂੰ ਮਾਣਹਾਨੀ ਦੇ ਇਕ ਕੇਸ 'ਚ ਅਦਾਲਤ ਨੇ ਅੱਜ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਸ਼ਸ਼ੀਕਾਂਤ ਵੱਲੋਂ ਵਕੀਲ ਦਰਸ਼ਨ ਦਿਆਲ ਇਹ ਕੇਸ ਲੜ ਰਹੇ ਸਨ। ਜ਼ਿਕਰਯੋਗ ਹੈ ਕਿ ਅਪ੍ਰੈਲ 2014 'ਚ ਪ੍ਰੈੱਸ ਕਲੱਬ ਕਰਕੇ ਸ਼ਸ਼ੀਕਾਂਤ ਨੇ 6 ਲੋਕਾਂ 'ਤੇ ਨਸ਼ੇ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਸੀ। ਇਸ 'ਚ ਲੋਕਲ ਭਾਜਪਾ ਨੇਤਾ ਸ਼ੇਖ ਉਰਫ ਜਿੰਮੀ ਕਾਲੀਆ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਬਾਅਦ ਜਿੰਮੀ ਕਾਲੀਆ ਨੇ 6 ਅਕਤੂਬਰ 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ ਕਿ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਨੇ ਬਿਨਾਂ ਸਬੂਤ ਦੇ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਗਾਏ ਸਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸ਼ਸ਼ੀਕਾਂਤ ਨੂੰ ਬਰੀ ਕਰ ਦਿੱਤਾ।


shivani attri

Content Editor

Related News