ਜਲੰਧਰ: ਮਿੱਠਾਪੁਰ ਰੋਡ ''ਤੇ ਮੂੰਗਫਲੀ ਦੀ ਦੁਕਾਨ ''ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
Sunday, Oct 16, 2022 - 12:57 AM (IST)
ਜਲੰਧਰ (ਮਜ਼ਹਰ) : ਗੁਰੂ ਰਾਮਦਾਸ ਕਾਲੋਨੀ ਮਿੱਠਾਪੁਰ ਰੋਡ 'ਤੇ ਸਥਿਤ ਮੂੰਗਫਲੀ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਨਾਲ ਸਾਮਾਨ ਸੜਨ 'ਤੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਮੁਤਾਬਕ ਦੁਕਾਨ ਦੇ ਮਾਲਕ ਪ੍ਰਮੋਦ ਪੁੱਤਰ ਸੱਤਿਆਨਾਰਾਇਣ ਤੇ ਉਸ ਦਾ ਭਰਾ ਪ੍ਰਦੀਪ ਦੋਵੇਂ ਮਿਲ ਕੇ ਦੁਕਾਨ ਚਲਾਉਂਦੇ ਹਨ। ਰਾਤ 10.30 ਵਜੇ ਰੋਜ਼ਾਨਾ ਵਾਂਗ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ। ਲਗਭਗ 11 ਵਜੇ ਉਨ੍ਹਾਂ ਦੇ ਗੁਆਂਢੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ 'ਚ ਅੱਗ ਲੱਗੀ ਹੋਈ ਹੈ, ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਅੱਗ ਨਾਲ ਸੜ ਰਹੀ ਸੀ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਟਾਂਡਾ 'ਚ ਜੰਮੂ ਮੇਲ ਦੇ ਬਹਾਲ ਕੀਤੇ ਸਟਾਪੇਜ ਦੀ ਕੀਤੀ ਸ਼ੁਰੂਆਤ
ਪ੍ਰਮੋਦ ਤੇ ਪ੍ਰਦੀਪ ਨੇ ਦੱਸਿਆ ਕਿ 2 ਦਿਨ ਪਹਿਲਾਂ ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਉਸ ਨੇ ਧਮਕੀ ਦਿੱਤੀ ਸੀ ਕਿ ਮੈਂ ਤੁਹਾਡੀ ਦੁਕਾਨ ਨੂੰ ਅੱਗ ਲਾ ਦਿਆਂਗਾ। ਉਨ੍ਹਾਂ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਨੰਬਰ 7 ਦੀ ਪੀ. ਸੀ.ਆਰ. ਪੁਲਸ ਦੇ ਦਰਬਾਰਾ ਸਿੰਘ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਾਹਰੋਂ ਆ ਕੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਕੀਤਾ ਪੁਲਸ ਹਵਾਲੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।