ਖੇਤਾਂ ਵਿਚ ਖੜ੍ਹੇ ਨਾੜ ਤੇ ਸਰਕੰਡਿਆਂ ਨੂੰ ਲੱਗੀ ਅੱਗ
Wednesday, May 14, 2025 - 02:38 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੂੰਗਾ ਸਾਹਿਬ-ਨੂਰਪੁਰ ਬੇਦੀ ਲਿੰਕ ਸੜਕ ਦੇ ਨਾਲ ਰੇਲਵੇ ਫਾਟਕਾਂ ਤੋਂ ਪਾਰ ਪੈਂਦੀ ਜ਼ਮੀਨ ਵਿਚ ਬੀਤੇ ਦਿਨ ਕਿਸੇ ਵੱਲੋਂ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਮੌਜੂਦ ਨਾੜ ਅਤੇ ਘਾਹ ਫੂਸ ਤੇ ਨਾਲ ਲੱਗਦੀ ਜੰਗਲ ਨੂਮਾ ਜ਼ਮੀਨ ਵਿਚ ਖੜ੍ਹੇ ਸਰਕੰਡਿਆ ਨੂੰ ਅੱਗ ਲਗਾ ਦਿੱਤੀ ਗਈ, ਜੋਕਿ ਰੇਲਵੇ ਲਾਈਨ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ
ਅੱਗ ਦਾ ਸੇਕ ਅਤੇ ਧੂੰਆਂ ਆਲੇ-ਦੁਆਲੇ ਫੈਲ ਗਿਆ, ਜਿਸ ਕਾਰਨ ਬੂੰਗਾ ਸਾਹਿਬ-ਨੂਰਪੁਰ ਬੇਦੀ ਲਿੰਕ ਸੜਕ ਤੋਂ ਲੰਘਣ ਵਾਲੇ ਰਾਹਗੀਰ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਅੱਗ ਨਾਲ ਸਰਕੰਡਿਆਂ ਵਿਚ ਆਪਣਾ ਰੈਣ ਬਸੇਰਾ ਬਣਾ ਕੇ ਰਹਿ ਰਹੇ ਛੋਟੇ-ਛੋਟੇ ਪੰਛੀਆਂ, ਚਿੜੀਆਂ ਅਤੇ ਧਰਤੀ ਉੱਪਰ ਰੀਂਗਣ ਵਾਲੇ ਵਾਲੇ ਜੀਵ-ਜੰਤੂਆਂ ਨੂੰ ਵੀ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ ਹੈ। ਇਹ ਅੱਗ ਕਿਸੇ ਵੱਲੋਂ ਆਪਣੇ ਖੇਤਾਂ ਨੂੰ ਸਾਫ਼ ਕਰਨ ਲਈ ਲਗਾਈ ਗਈ ਜਾਂ ਖੇਤਾਂ ਦੇ ਨਾਲ ਲੱਗਦੇ ਸਰਕੰਡਿਆਂ ਤੋਂ ਇਹ ਅੱਗ ਖੇਤਾਂ ਤੱਕ ਪੁੱਜੀ ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ, ਜਿਸ ਦੀ ਕਿ ਜਾਂਚ ਕਰਨੀ ਬਣਦੀ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e