ਕਿਸਾਨਾਂ ਨੂੰ ਕਣਕ ''ਚ ਖਾਦਾਂ ਅਤੇ ਜਹਿਰਾਂ ਦਾ ਇਸਤੇਮਾਲ ਸ਼ਿਫਾਰਸ਼ਾਂ ਅਨੁਸਾਰ ਹੀ ਕਰਨਾ ਚਾਹੀਦਾ ਹੈ: ਡਾ. ਸੁਤੰਤਰ ਕੁਮਾਰ ਐਰੀ

12/10/2019 5:30:43 PM

ਜਲੰਧਰ—ਡਾਕਟਰ ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਕਿਸਾਨਾਂ ਲਈ ਇਨਪੁੱਟਸ ਦੀ ਕੁਆਲਿਟੀ ਬਰਕਰਾਰ ਰੱਖਣ ਲਈ ਅਤੇ ਕੁਆਲਿਟੀ ਕੰਟਰੋਲ ਐਕਟ ਨੂੰ ਸੁਚੱਜੇ ਢੰਗ ਨਾਲ ਲਾਗੂ ਕਰ ਦਿੱਤਾ ਹੈ। ਇਸ ਦੇ ਸੰਬੰਧ 'ਚ ਪਿਛਲੇ ਦਿਨੀਂ ਜਲੰਧਰ ਵਿਖੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ, ਕਪੂਰਥਲਾ ਅਤੇ ਤਰਨਤਾਰਨ ਅਧਿਕਾਰੀਆਂ ਦੀ ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਦਫਤਰ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ 'ਚ ਡਾ.ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ, ਡਾ. ਦਲਬੀਰ ਸਿੰਘ ਛੀਨਾ, ਮੁੱਖ ਖੇਤੀਬਾੜੀ ਅਫਸਰ ਅਮ੍ਰਿਤਸਰ, ਡਾ. ਹਰਿੰਦਰਜੀਤ ਖੇਤੀਬਾੜੀ ਅਫਸਰ ਤਰਨਤਾਰਨ ਅਤੇ ਡਾ. ਜਸਵੰਤ ਰਾਏ, ਖੇਤੀਬਾੜੀ ਅਫਸਰ ਕਪੂਰਥਲਾ ਆਦਿ ਸ਼ਾਮਲ ਹੋਏ। 

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਐਰੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਦੀ ਕੁਆਲਿਟੀ ਤੋਂ ਇਲਾਵਾ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਇਨ੍ਹਾਂ ਵਸਤਾਂ ਦੀ ਵਰਤੋਂ ਸੰਜਮ ਨਾਲ ਕਰਨ ਲਈ ਪ੍ਰੇਰਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਉਪਰੰਤ ਕਣਕ,ਆਲੂ ਅਤੇ ਮਟਰ ਆਦਿ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਮਿਲਵਾਇਆ ਜਾਵੇ। ਇਸ ਤਰ੍ਹਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਸੰਵਾਦ ਰਚਾਉਂਦੇ ਹੋਏ ਭਵਿੱਖ 'ਚ ਝੋਨੇ ਦੀ ਪਰਾਲੀ ਨੂੰ ਜ਼ਮੀਨ 'ਚ ਵਹਾ ਕੇ ਹੀ ਕਣਕ ਜਾਂ ਆਲੂਆਂ ਆਦਿ ਦੀ ਬਿਜਾਈ ਕਰਨ ਲਈ ਅਜਿਹੇ ਕਿਸਾਨਾਂ ਨੂੰ ਪ੍ਰੇਰਿਆ ਜਾਵੇ। ਡਾ. ਐਰੀ ਨੇ ਜ਼ਿਲਾ ਜਲੰਧਰ 'ਚ ਹੜ੍ਹ ਨਾਲ ਪ੍ਰਭਾਵਿਤ ਰਕਬੇ 'ਚ ਸਰਕਾਰ ਦੀ ਪਾਲਿਸੀ ਅਧੀਨ ਮੁਫਤ ਵੰਡੇ ਗਏ ਬੀਜਾਂ ਬਾਰੇ ਵੀ ਮੀਟਿੰਗ 'ਚ ਜਾਣਕਾਰੀ ਹਾਸਲ ਕੀਤੀ।
-ਸੰਪਰਕ ਅਫਸਰ,
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
-ਜਲੰਧਰ।
 


Iqbalkaur

Content Editor

Related News