ਫਗਵਾੜਾ ਵਿਖੇ ਕਿਸਾਨਾਂ ਦਾ ਗੰਨਾ ਮਿੱਲ ਖ਼ਿਲਾਫ਼ ਲਾਇਆ ਧਰਨਾ 16ਵੇਂ ਦਿਨ ਵੀ ਰਿਹਾ ਜਾਰੀ

Wednesday, Aug 24, 2022 - 12:50 PM (IST)

ਫਗਵਾੜਾ ਵਿਖੇ ਕਿਸਾਨਾਂ ਦਾ ਗੰਨਾ ਮਿੱਲ ਖ਼ਿਲਾਫ਼ ਲਾਇਆ ਧਰਨਾ 16ਵੇਂ ਦਿਨ ਵੀ ਰਿਹਾ ਜਾਰੀ

ਫਗਵਾੜਾ (ਜਲੋਟਾ)-ਗੰਨਾ ਮਿੱਲ ਵੱਲ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ-1 ’ਤੇ ਬੈਠੇ ਕਿਸਾਨਾਂ ਦਾ ਭਗਵੰਤ ਮਾਨ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਧਰਨੇ ਅਤੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਮੰਗਲਵਾਰ 16ਵੇਂ ਦਿਨ ਵੀ ਜਾਰੀ ਰਿਹਾ ਹੈ। ਇਸ ਦੌਰਾਨ ਬੀਤੇ ਦਿਨਾਂ ਵਾਂਗ ਵੀ ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਸਮੇਤ ਇਲਾਕੇ ਦੀਆਂ ਸਰਵੇ ਸੜਕਾਂ ਆਦਿ ਕਿਸੇ ਵੀ ਥਾਂ ’ਤੇ ਟ੍ਰੈਫਿਕ ਨੂੰ ਨਹੀਂ ਰੋਕਿਆ ਗਿਆ ਹੈ, ਜਿਸ ਨਾਲ ਫਗਵਾੜੇ ਤੋਂ ਲੰਘਣ ਵਾਲਾ ਟ੍ਰੈਫਿਕ ਆਮ ਦਿਨਾਂ ਵਾਂਗ ਹੀ ਚਾਲੂ ਰਿਹਾ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ

ਰੋਸ ਧਰਨੇ ’ਤੇ ਬੈਠੇ ਕਿਸਾਨਾਂ ਨੇ ਇਕ ਵਾਰ ਫਿਰ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਤਾਂ ਹੀ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬੀਤੇ 16 ਦਿਨਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਸਾਡੇ ਗੰਨੇ ਦਾ ਬਣਦਾ ਕਰੋੜਾਂ ਰੁਪਏ ਦਾ ਬਕਾਇਆ ਦੇ ਦਿੱਤਾ ਜਾਵੇ ਪਰ ਸਰਕਾਰ ਦੀ ਕੰਨਾਂ ਥੱਲੇ ਜੂੰ ਤਕ ਨਹੀਂ ਸਰਕ ਰਹੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਮਾਮਲੇ ਦਾ ਪੱਕੇ ਤੌਰ ’ਤੇ ਸਰਕਾਰ ਹੱਲ ਨਹੀਂ ਕਰਦੀ ਹੈ, ਉਦੋਂ ਤੱਕ ਉਹ ਇਸੇ ਤਰ੍ਹਾਂ ਫਗਵਾੜਾ ਰੋਸ ਧਰਨੇ ਅਤੇ ਪ੍ਰਦਰਸ਼ਨਾਂ ਦਾ ਦੌਰ ਨੂੰ ਜਾਰੀ ਰੱਖਣ ਵਾਲੇ ਹਨ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News