ਮੀਂਹ ਕਾਰਨ ਖੇਤਾਂ ''ਚ ਜਮ੍ਹਾਂ ਨੂੰ ਬਾਹਰ ਕੱਢਣ ਲਈ ਉਪਰਾਲੇ ਕਰਨ ਦੀ ਜਰੂਰਤ: ਮੁੱਖ ਖੇਤੀਬਾੜੀ ਅਫਸਰ

03/18/2020 10:56:38 AM

ਜਲੰਧਰ (ਨਰੇਸ਼ ਗੁਲਾਟੀ)—ਜ਼ਿਲਾ ਜਲੰਧਰ 'ਚ ਪਿਛਲੇ ਦਿਨੀ ਪਏ ਭਾਰੀ ਮੀਂਹ ਕਾਰਨ ਕਣਕ ਅਤੇ ਹੋਰ ਫਸਲਾਂ ਦਰਮਿਆਨ ਖੜਿਆ ਵਾਧੂ ਪਾਣੇ ਖੇਤਾਂ 'ਚੋਂ ਬਾਹਰ ਕੱਢਣ ਲਈ ਉਪਰਾਲੇ ਕਰਨ ਦੀ ਜਰੂਰਤ ਹੈ।|ਇਸ ਗੱਲ ਦਾ ਪ੍ਰਗਟਾਵਾਂ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਬਲਾਕ ਆਦਮਪੁਰ ਅਤੇ ਭੋਗਪੁਰ ਅਧੀਨ ਪਿੰਡਾਂ ਦਾ ਵਿਆਪਕ ਦੌਰਾ ਕਰਨ ਉਪਰੰਤ ਕੀਤਾ ਹੈ।|ਡਾ. ਸੁਰਿੰਦਰ ਸਿੰਘ ਵੱਲੋਂ ਪਿੰਡ ਸਿਕੰਦਰਪੁਰ, ਮਹਿਮਦਪੁਰ, ਦੌਲੀਕੇ,ਦੂਹੜੇ, ਗੋਲ ਪਿੰਡ ਆਦਿ ਦਾ ਦੌਰਾ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਕੁਝ ਕੁ ਪਿੰਡਾਂ 'ਚ ਮਿਤੀ 13-03-2020 ਨੂੰ ਸ਼ਾਮ ਵੇਲੇ ਬਾਰਿਸ਼ ਦੇ ਨਾਲ-ਨਾਲ ਗੜੇ ਪੈਣ ਕਰਕੇ ਸਬਜੀਆਂ, ਚਾਰੇ ਅਤੇ ਕਣਕ ਦਾ ਨੁਕਸਾਨ ਹੋਇਆ ਹੈ। ਡਾ. ਸੁਰਿੰਦਰ ਸਿੰਘ ਨੇ ਇਸ ਸਬੰਧ 'ਚ ਬਲਾਕ ਖੇਤੀਬਾੜੀ ਅਫਸਰ ਨੂੰ ਰਿਪੋਰਟ ਤਿਆਰ ਕਰਦੇ ਹੋਏ ਮੁੱਖ ਦਫਤਰ ਨੂੰ ਭੇਜਣ ਦੀ ਹਦਾਇਤ ਕੀਤੀ ਹੈ।|ਇਲਾਕੇ ਦੇ ਕਿਸਾਨ ਹਰਜਿੰਦਰ ਸਿੰਘ ਸਰਪੰਚ ਪਿੰਡ ਮਹਿਮਦਪੁਰ, ਸ. ਹਰਜੀਤ ਸਿੰਘ ਪਿੰਡ ਦੂਹੜੇ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋ ਬੀਜੀ ਗੰਨੇ ਅਤੇ ਤਰਬੂਜ ਦੀ ਫਸਲ ਦਾ ਨੁਕਸਾਨ ਹੋਇਆ ਹੈ।

PunjabKesari

ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਮੌਕੇ ਤੇ ਜਿੱਥੇ ਖੇਤਾਂ 'ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧਸ ਕਰਨ ਲਈ ਸੁਝਾਅ ਦਿੱਤਾ ਹੈ, ਉੱਥੇ ਹੀ ਇਲਾਕੇ ਦੇ ਕਿਸਾਨਾਂ ਨੂੰ ਮੌਸਮ ਦੀ ਅਗਾਊ ਜਾਣਕਾਰੀ ਪ੍ਰਾਪਤ ਕਰਦੇ ਹੋਏ ਹੀ ਖੇਤੀ ਦੇ ਵੱਖ-ਵੱਖ ਕੰਮ ਕਰਨ ਲਈ ਪ੍ਰੇਰਿਆ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਵੱਖ-ਵੱਖ ਖੇਤੀ ਰਲਗੱਢ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ, ਤਾਂ ਜੋ ਮੌਸਮ ਦੀ ਵਾਧ-ਘਾਟ ਦਾ ਨੁਕਸਾਨ ਝੱਲਣ ਦੀ ਸਮਰੱਥਾ 'ਚ ਵੀ ਵਾਧਾ ਹੋ ਸਕੇ।|ਡਾ. ਸੁਰਿੰਦਰ ਸਿੰਘ ਨੇ ਇਸ ਮੌਕੇ ਤੇ ਇਲਾਕੇ ਦੇ ਕਿਸਾਨਾਂ ਨੂੰ ਕਣਕ 'ਚ ਚੇਪੇ ਦੇ ਹਮਲੇ ਅਤੇ ਉਸਦੀ ਰੋਕਥਾਮ ਲਈ ਜਾਗਰੂਕ ਕਰਦਿਆ ਦੱਸਿਆ ਕਿ ਅੱਜ-ਕੱਲ ਕਣਕ ਦੇ ਖੇਤਾਂ 'ਚ ਲਾਲ ਭੂੰਡੀ ਅਤੇ ਉਸਦਾ ਬੱਚ ਵੀ ਕਾਫੀ ਤਾਦਾਦ 'ਚ ਮੌਜੂਦ ਹਨ, ਜੋ ਕਿ ਹਾਨੀਕਾਰਕ ਕੀੜੇ ਚੇਪੇ ਨੂੰ ਖਾਂਦੇ ਹਨ।| ਜੇਕਰ ਹਮਲਾ ਜ਼ਿਆਦਾ ਹੋਏ ਤਦ ਹੀ ਕਿਸਾਨਾ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋ ਸਿਫਾਰਸ਼ ਦਵਾਈ ਅੱਕਟਾਰਾ 20 ਐਮ.ਐਲ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋ 100 ਲੀਟਰ ਪਾਣੀ 'ਚ ਘੋਲ ਕੇ ਸਪਰੇ ਕਰਨੀ ਚਾਹੀਦੀ ਹੈ।|ਉਹਨਾਂ ਅੱਗੇ ਕਿਹਾ ਕਿ ਚੇਪੇ ਦਾ ਹਮਲਾ ਪੰਜ ਕੀੜੇ ਪ੍ਰਤੀ ਸਿੱਟਾਂ ਜੇਕਰ ਵੱਧ ਹੋਵੇ ਤਾਂ ਹੀ ਦਵਾਈ ਦਾ ਸਪਰੇ ਕਰਨਾ ਚਾਹੀਦਾ ਹੈ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ


Iqbalkaur

Content Editor

Related News