ਪਾਏ ਜਾ ਰਹੇ ਸੀਵਰੇਜ ਕਾਰਨ ਸਡ਼ਕ ਦਾ ਹੋਇਆ ਬੁਰਾ ਹਾਲ

01/24/2019 3:32:16 AM

ਨਵਾਂਸ਼ਹਿਰ, (ਮਨੋਰੰਜਨ)- ਨਗਰ ਕੌਂਸਲ ਦੇ ਅਧੀਨ ਪੈਂਦੇ ਪਿੰਡ ਸਲੋਹ ਨੂੰ ਜਾਂਦੀ ਸਡ਼ਕ ’ਤੇ ਪਾਏ ਜਾ ਰਹੇ ਸੀਵਰੇਜ ਦੇ ਕਾਰਨ ਸਡ਼ਕ ਦਾ ਇੰਨਾ ਬੁਰਾ ਹਾਲ ਹੈ ਕਿ ਉਸ ’ਤੇ ਲੋਕਾਂ ਦਾ ਪੈਦਲ ਚੱਲਣਾ ਵੀ ਮੁਹਾਲ ਹੋਇਆ ਹੈ। 
ਪਰ ਸੀਵਰੇਜ ਬੋਰਡ ਤੇ ਨਗਰ ਕੌਂਸਲ ਦੇ ਅਧਿਕਾਰੀ ਇਸ ਪ੍ਰਤੀ ਅਣਜਾਣ ਬਣ ਕੇ ਕੋਈ ਹੱਲ ਨਹੀਂ ਕਰ ਰਹੇ। ਜਿਸ ਕਾਰਨ ਇਸ ਰੋਡ ’ਤੇ ਚੱਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਅਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਸਤੇ ’ਤੇ ਕਰੀਬ ਇਕ ਦਰਜਨ ਪਿੰਡਾਂ ਦੇ ਲੋਕ ਲੰਘਦੇ ਹਨ। ਸੋਮਵਾਰ ਤੇ ਮੰਗਲਵਾਰ ਨੂੰ ਲਗਾਤਾਰ ਪਏ ਮੀਂਹ ਦੇ ਕਾਰਨ ਸਡ਼ਕ ’ਤੇ ਪਈ ਮਿੱਟੀ ’ਤੇ ਇੰਨਾ ਚਿੱਕਡ਼ ਹੋ ਗਿਆ ਕਿ ਲੋਕ ਫਿਸਲ-ਫਿਸਲ ਕੇ ਡਿੱਗ ਰਹੇ ਹਨ। ਸਕੂਲ ਜਾਣ ਵਾਲੇ ਬੱਚਿਅਾਂ ਤੇ  ਬਜ਼ੁਰਗ ਪ੍ਰੇਸ਼ਾਨ ਹਨ। ਸਡ਼ਕ ’ਤੇ ਪਏ  ਟੋਇਅਾਂ ਤੇ ਖਿਲਰੀ ਹੋਈ ਮਿੱਟੀ  ਦੇ ਕਾਰਨ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖਮੀ ਵੀ ਹੋ ਚੁੱਕੇ ਹਨ। ਰਾਤ ਦੇ ਹਨੇਰੇ ਵਿਚ ਤਾਂ ਅਕਸਰ ਲੋਕ ਹਾਦਸਿਅਾਂ ਦਾ ਸ਼ਿਕਾਰ  ਹੋ ਰਹੇ ਹਨ। ਅਜਿਹੇ ਵਿਚ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕ ਤੇ ਪੈਦਲ ਚੱਲਣ ਵਾਲੇ ਲੋਕ  ਅਧਿਕਾਰੀਅਾਂ ਨੂੰ ਕੋਸਦੇ ਹੋਏ ਨਿਕਲਦੇ ਹਨ। 
ਇਲਾਕਾ ਨਿਵਾਸੀਅਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧ  ਵਿਚ ਨਗਰ ਕੌਂਸਲ ਦੇ ਅਧਿਕਾਰੀਅਾਂ ਨੂੰ ਮਿਲ ਚੁੱਕੇ ਹਨ। ਸਡ਼ਕ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਪ੍ਰਸ਼ਾਸਨ ਦੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲਿਆ। ਮੀਂਹ ਦੇ ਦਿਨਾਂ ਵਿਚ ਸਡ਼ਕ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ।
 ਜਿਸ ਕਾਰਨ ਇਸ ਖਸਤਾ ਹਾਲਤ ਸਡ਼ਕ ’ਤੇ ਪਾਣੀ ਖਡ਼੍ਹਾ ਹੋ ਰਿਹਾ ਹੈ। ਇਸ ਸਬੰਧ ਵਿਚ ਜਦੋਂ ਸੀਵਰੇਜ ਬੋਰਡ ਦੇ ਜੇ.ਈ. ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਂਹ ਦੇ  ਕਾਰਨ ਚਿੱਕਡ਼ ਦੀ ਸਮੱਸਿਆ ਵਧੀ ਹੈ। ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। 


Related News