ਨਸ਼ਾ ਸਮੱਗਲਰ ਨਸ਼ੀਲੀਆਂ ਗੋਲ਼ੀਆਂ, ਇਕ ਪਿਸਟਲ ਤੇ ਜ਼ਿੰਦਾ ਰੋਂਦ ਸਮੇਤ ਗ੍ਰਿਫ਼ਤਾਰ
Wednesday, Oct 30, 2024 - 02:15 PM (IST)
ਭੋਗਪੁਰ (ਜ. ਬ.)- ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫ਼ਸਰ ਥਾਣਾ ਭੋਗਪੁਰ ਦੀ ਟੀਮ ਵੱਲੋਂ ਨਸ਼ਾ ਸਮੱਗਲਰ ਪਾਸੋਂ 105 ਨਸ਼ੇ ਵਾਲੀਆਂ ਗੋਲ਼ੀਆਂ, ਇਕ ਪਿਸਟਲ 7.65 ਐੱਮ. ਐੱਮ. ਅਤੇ ਇਕ ਜ਼ਿੰਦਾ ਰੋਂਦ ਕਬਜ਼ੇ ’ਚ ਲਿਆ ਗਿਆ। ਇਸ ਸਬੰਧੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫ਼ਸਰ ਥਾਣਾ ਭੋਗਪੁਰ ਨੇ ਦੱਸਿਆ ਕਿ ਮਿਤੀ 28 ਅਕਤੂਬਰ ਨੂੰ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਭੋਗਪੁਰ ਅਤੇ ਜੱਲੋਵਾਲ ਕਾਲੋਨੀ ਨੇੜੇ ਪੁੱਜੇ ਤਾਂ ਇਕ ਮੋਨਾ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਖਿਸਕਣ ਲੱਗਾ ਸੀ। ਉਸ ਦੀ ਪਛਾਣ ਹੀਰਾ ਲਾਲ ਪੁੱਤਰ ਭਜਨ ਲਾਲ ਉਰਫ਼ ਭੱਜੀ ਵਾਸੀ ਪਿੰਡ ਜੱਲੋਵਾਲ ਕਾਲੋਨੀ ਥਾਣਾ ਭੋਗਪੁਰ ਹੋਈ। ਹੀਰਾ ਲਾਲ ਨੂੰ ਕਾਬੂ ਕਰਕੇ ਇਸ ਪਾਸੋਂ 1105 ਨਸ਼ੇ ਵਾਲੀਆਂ ਗੋਲ਼ੀਆਂ, ਇਕ ਪਿਸਟਲ 7.65 ਐੱਮ. ਐੱਮ. ਸਮੇਤ ਮੈਗਜ਼ੀਨ ਅਤੇ ਇਕ ਰੋਂਦ ਜ਼ਿੰਦਾ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
ਪੁਲਸ ਨੇ ਮੁਕਦਮਾ ਨੰਬਰ 124 ਮਿਤੀ 28.10.24 ਅ/ਥ 22/61/8 ਅਸਲਾ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ, ਜਿਸ ਦੌਰਾਨੇ ਪੁੱਛਗਿੱਛ ’ਚ ਪਤਾ ਲੱਗਾ ਕਿ ਇਸ ਖ਼ਿਲਾਫ਼ ਮੁਕੱਦਮਾ ਨੰਬਰ 138 ਮਿਤੀ 14.05.24 ਅ/ਧ 307,363 324,323,148,149 ਭ. ਧ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ (ਦ) ਦਰਜ ਹੈ, ਜਿਸ ਵਿਚ ਇਸ ਵੱਲੋਂ ਬੰਟੀ ਸਮੇਤ ਹੋਰ 10/12 ਸਾਥੀਆਂ ਨਾਲ ਮਿਲ ਕੇ ਪਿੰਡ ਸੇਲਕੀਆਣਾ ਵਿਖੇ ਗੁਰਦਾਵਰ ਸਿੰਘ ਸਰਪੰਚ ’ਤੇ ਦਾਤਰ ਤੇ ਕਿਰਪਾਨਾਂ ਨਾਲ ਹਮਲਾ ਕਰ ਕੇ ਉਸ ਦੇ ਸੱਟਾਂ ਮਾਰੀਆਂ ਤੇ 04 ਰੌਂਦ ਫਾਇਰ ਕੀਤੇ। ਖੁਲ੍ਹੇਆਮ ਧੱਕੇਸ਼ਾਹੀ ਕੀਤੀ ਅਤੇ ਮੌਕੇ ਤੋਂ ਉਸ ਦੀ ਲੜਕੀ ਅੰਜੂ ਸਾਹਨੀ ਨੂੰ ਅਗਵਾ ਕਰਕੇ ਲੈ ਗਏ ਸਨ, ਜੋ ਇਹ ਦੋਸ਼ੀ ਆਪਣੇ ਸਾਥੀ ਬੰਟੀ ਨਾਲ ਲਗਾਤਾਰ ਭਗੌੜਾ ਚਲਿਆ ਆ ਰਿਹਾ ਸੀ, ਜੇ ਕਿ ਚੰਡੀਗੜ੍ਹ ਵਿਖੇ ਕਿਰਾਏ ’ਤੇ ਰਹਿਣ ਲੱਗ ਪਿਆ ਸੀ, ਜੋ ਲੁੱਕ-ਛਿਪ ਕੇ ਆਪਣੇ ਘਰਦਿਆਂ ਨੂੰ ਮਿਲਣ ਲਈ ਘਰ ਆਇਆ ਸੀ, ਜਿਸ ਨੂੰ ਭੋਗਪੁਰ ਪੁਲਸ ਵੱਲੋਂ ਦਬੋਚ ਲਿਆ ਗਿਆ ਹੈ, ਜਿਸ ਪਾਸੇ ਅੱਗੇ ਹੋਰ ਵੀ ਪੁੱਛਗਿਛ ਜਾਰੀ ਹੈ। ਇਸ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ।ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ, ਹੋਰ ਜੁਰਮਾ ਅਧੀਨ ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8