ਟਰੇਨ ਦੀ ਲਪੇਟ ''ਚ ਆਉਣ ਨਾਲ ਵੇਰਕਾ ਮਿਲਕ ਪਲਾਂਟ ਦੇ ਡਰਾਈਵਰ ਦੀ ਮੌਤ
Sunday, Aug 18, 2019 - 02:55 AM (IST)

ਜਲੰਧਰ (ਗੁਲਸ਼ਨ)— ਸ਼ਨੀਵਾਰ ਤੜਕੇ ਮਕਸੂਦਾਂ ਨੇੜੇ ਪੈਂਦੇ ਗੁਰਬਚਨ ਨਗਰ ਨਾਲ ਲੱਗਦੀਆਂ ਰੇਲ ਲਾਈਨਾਂ 'ਤੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਗਾ ਸਿੰਘ (30) ਪੁੱਤਰ ਸਵ. ਕੰਵਲਜੀਤ ਸਿੰਘ ਵਾਸੀ ਗੁਰਬਚਨ ਨਗਰ ਦੇ ਤੌਰ 'ਤੇ ਹੋਈ ਹੈ। ਜੀ. ਆਰ. ਪੀ. ਮੁਤਾਬਕ ਮ੍ਰਿਤਕ ਵੇਰਕਾ ਮਿਲਕ ਪਲਾਂਟ ਦੀ ਦੁੱਧ ਵਾਲੀ ਗੱਡੀ ਚਲਾਉਂਦਾ ਸੀ। ਸਵੇਰੇ ਕੰਮ 'ਤੇ ਜਾਣ ਲਈ ਉਹ ਰੋਜ਼ਾਨਾ ਵਾਂਗ ਰੇਲ ਲਾਈਨਾਂ ਪਾਰ ਕਰ ਕੇ ਆਪਣੇ ਸਾਥੀ ਨੂੰ ਲੈਣ ਜਾ ਰਿਹਾ ਸੀ। ਰੇਲ ਲਾਈਨਾਂ ਪਾਰ ਕਰਦੇ ਸਮੇਂ ਉਹ ਟਰੇਨ ਦੀ ਲਪੇਟ 'ਚ ਆ ਗਿਆ ਤੇ ਉਸਦੀ ਮੌਤ ਹੋ ਗਈ। ਜਾਣਕਾਰੀ ਮ੍ਰਿਤਕ ਵਿਆਹਿਆ ਹੋਇਆ ਸੀ ਤੇ ਉਸਦੀਆਂ 2 ਕੁੜੀਆਂ ਸਨ। ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਸਪੁਰਦ ਕਰ ਦਿੱਤੀ ਹੈ।