ਪੁਲਸ ਨੂੰ ਮਿਲੇ ਇਨਪੁਟ, ਜਲੰਧਰ ''ਚ ਕਈ ਨੌਜਵਾਨਾਂ ਕੋਲ ਹਨ ਦੇਸੀ ਹਥਿਆਰ

06/17/2019 10:37:57 AM

ਜਲੰਧਰ (ਵਰੁਣ)— ਜਲੰਧਰ 'ਚ ਕਈ ਨੌਜਵਾਨਾਂ ਤੋਂ ਦੇਸੀ ਵੈਪਨ ਹੋਣ ਦੀ ਇਨਪੁਟ ਤੋਂ ਬਾਅਦ ਜਲੰਧਰ ਪੁਲਸ ਦੀ ਨੀਂਦ ਉੱਡ ਗਈ ਹੈ। ਇਨਪੁਟ ਮਿਲਣ ਤੋਂ ਬਾਅਦ ਜਲੰਧਰ ਪੁਲਸ ਲਗਾਤਾਰ ਇਨ੍ਹਾਂ ਨੌਜਵਾਨਾਂ ਨੂੰ ਫੜਨ 'ਚ ਲੱਗ ਗਈ ਹੈ। ਇਸ ਚੇਨ ਨੂੰ ਬ੍ਰੇਕ ਕਰਨ ਲਈ ਖਾਸ ਤੌਰ 'ਤੇ ਸੀ. ਆਈ. ਏ. ਸਟਾਫ ਦੀ ਡਿਊਟੀ ਲਗਾਈ ਗਈ ਹੈ ਅਤੇ ਕੁਝ ਸਮੇਂ 'ਚ ਹੀ ਸੀ. ਆਈ. ਏ. ਸਟਾਫ ਨੇ 12 ਵੈਪਨ ਬਰਾਮਦ ਵੀ ਕਰ ਲਏ ਹਨ। ਪੁਲਸ ਨੂੰ ਜੋ ਇਨਪੁਟ ਮਿਲੇ ਉਸ 'ਚ ਕਿਹਾ ਗਿਆ ਸੀ ਕਿ ਵੱਖ-ਵੱਖ ਗੈਂਗਸ 'ਚ ਸ਼ਾਮਲ ਨੌਜਵਾਨਾਂ ਸਮੇਤ ਛੋਟੇ-ਮੋਟੇ ਬਦਮਾਸ਼ਾਂ ਨੇ ਵੀ ਆਪਣੇ ਕੋਲ ਵੈਪਨ ਰੱਖੇ ਹੋਏ ਹਨ। ਦੇਸੀ ਵੈਪਨ ਮੰਗਵਾਉਣ ਲਈ ਪਹਿਲਾਂ ਯੂ. ਪੀ. ਦੇ ਸਮੱਗਲਰਾਂ ਨੂੰ ਇਥੇ ਆਉਣਾ ਪੈਂਦਾ ਸੀ ਪਰ ਹੁਣ ਜਲੰਧਰ ਦੇ ਬਦਮਾਸ਼ ਵੀ ਖੁਦ ਯੂ. ਪੀ. ਜਾ ਕੇ ਵੈਪਨ ਖਰੀਦ ਰਹੇ ਹਨ। ਸੀ. ਆਈ. ਏ. ਨੇ ਅਜਿਹੀਆਂ ਇਨਪੁਟਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨਪੁਟ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਦੇਸੀ ਵੈਪਨਾਂ ਦੇ ਨਾਲ ਫੜੇ ਗਏ ਨੌਜਵਾਨਾਂ ਨੇ ਹੀ ਪੁੱਛਗਿੱਛ 'ਚ ਇਹ ਗੱਲ ਪੁਲਸ ਦੇ ਸਾਹਮਣੇ ਰੱਖੀ ਹੈ।

ਸਭ ਤੋਂ ਜ਼ਿਆਦਾ ਟਰੇਨ 'ਚ ਨਾਜਾਇਜ਼ ਵੈਪਨ ਲਿਆਉਣਾ ਸੁਰੱਖਿਅਤ
ਯੂ. ਪੀ. ਤੋਂ ਵੈਪਨ ਖਰੀਦ ਕੇ ਲਿਆਉਣ ਵਾਲੇ ਇਹ ਲੋਕ ਜ਼ਿਆਦਾਤਰ ਟਰੇਨ ਦਾ ਸਫਰ ਕਰਦੇ ਹਨ। ਉਹ ਟਰੇਨ 'ਚ ਵੈਪਨ ਲਿਆਉਣਾ ਸੁਰੱਖਿਅਤ ਸਮਝਦੇ ਹਨ ਕਿਉਂਕਿ ਰੇਲ 'ਚ ਨਾ ਤਾਂ ਚੈਕਿੰਗ ਹੁੰਦੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਡਰ ਹੁੰਦਾ ਹੈ। ਹਾਲਾਂਕਿ ਪੁਲਸ ਖੁਦ ਮੰਨਦੀ ਹੈ ਕਿ ਰੇਲ ਰਾਹੀਂ ਵੈਪਨ ਸਿਟੀ 'ਚ ਲਿਆਉਣਾ ਕਾਫੀ ਆਸਾਨ ਹੈ ਅਤੇ ਇਸ ਨੂੰ ਰੋਕਣ ਲਈ ਹਰ ਕਿਸੇ ਦੀ ਚੈਕਿੰਗ ਸੰਭਵ ਨਹੀਂ।

10 ਹਜ਼ਾਰ ਰੁਪਏ ਤੋਂ ਲੈ ਕੇ 40 ਹਜ਼ਾਰ ਰੁਪਏ ਦੀ ਕੀਮਤ ਦੇ ਵੈਪਨ ਜ਼ਿਆਦਾ ਆਏ
ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ 10 ਹਜ਼ਾਰ ਤੋਂ ਲੈ ਕੇ 40 ਹਜ਼ਾਰ ਰੁਪਏ ਦੀ ਕੀਮਤ ਦੇ ਹਥਿਆਰ ਜ਼ਿਆਦਾ ਜਲੰਧਰ 'ਚ ਲਿਆਂਦੇ ਗਏ ਹਨ। ਆਬਾਦਪੁਰਾ 'ਚ ਵੀ ਜੋ ਗੋਲੀ ਕਾਂਡ ਹੋਇਆ ਸੀ ਉਹ 315 ਬੋਰ ਦੇ ਦੇਸੀ ਵੈਪਨ ਨਾਲ ਫਾਇਰ ਕੀਤਾ ਗਿਆ ਸੀ। ਦੱਸਿਆ ਦਾ ਰਿਹਾ ਕਿ ਪੁਲਸ ਨੇ ਇਕ ਲਿਸਟ ਵੀ ਤਿਆਰ ਕੀਤੀ ਹੈ। ਇਕ-ਇਕ ਬਦਮਾਸ਼, ਸਮੱਗਲਰ ਅਤੇ ਮੁਲਜ਼ਮ ਅਕਸ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜਲਦੀ ਹੀ ਪੁਲਸ ਨੂੰ ਵੱਡੀ ਕਾਮਯਾਬੀ ਮਿਲਣ ਦੀ ਉਮੀਦ ਹੈ।


shivani attri

Content Editor

Related News