ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ 2023-24 ਦੀਆਂ ਚੋਣਾਂ ਦੇ ਆਏ ਨਤੀਜੇ, ਆਦਿੱਤਿਆ ਜੈਨ ਦੂਜੀ ਵਾਰ ਬਣੇ ਪ੍ਰਧਾਨ
Saturday, Dec 16, 2023 - 03:00 AM (IST)
ਜਲੰਧਰ (ਜਤਿੰਦਰ, ਭਾਰਦਵਾਜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ ਸਾਲ 2023-24 ਲਈ ਹੋਈਆਂ ਚੋਣਾਂ ’ਚ ਕੁੱਲ 2616 ਵੋਟਾਂ ’ਚੋਂ 1620 ਮੈਂਬਰਾਂ ਨੇ ਆਪਣੀ ਵੋਟਾਂ ਪਾਈਆਂ। ਇਸ ਚੋਣ ’ਚ ਪ੍ਰਧਾਨ ਦੇ ਅਹੁਦੇ ਲਈ ਤਿਕੋਣੇ ਮੁਕਾਬਲੇ ’ਚ ਆਦਿੱਤਿਆ ਜੈਨ ਨੇ ਲਗਾਤਾਰ ਦੂਜੀ ਵਾਰ ਭਾਰੀ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਪ੍ਰਧਾਨ ਦੇ ਅਹੁਦੇ ਲਈ ਅਦਿੱਤਿਆ ਜੈਨ ਨੂੰ ਕੁੱਲ 1264 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਤੇਜਿੰਦਰ ਸਿੰਘ ਧਾਲੀਵਾਲ ਨੂੰ ਸਿਰਫ਼ 395 ਤੇ ਕਪਿਲ ਬੱਤਰਾ ਨੂੰ ਸਿਰਫ਼ 79 ਵੋਟਾਂ ਹੀ ਮਿਲ ਸਕੀਆਂ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਸਕੱਤਰ ਦੇ ਅਹੁਦੇ ’ਤੇ ਪ੍ਰਿਤਪਾਲ ਸਿੰਘ ਨੇ 1312 ਵੋਟਾਂ ਹਾਸਲ ਕਰ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ,ਜਦਕਿ ਉਨ੍ਹਾਂ ਦੇ ਵਿਰੋਧੀ ਤਰਸੇਮ ਸਿੰਘ ਟਾਕ ਨੂੰ ਸਿਰਫ਼ 278 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸੀਨੀ. ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਪ੍ਰਸ਼ੋਤਮ ਸਿੰਘ ਕਪੂਰ 1260 ਵੋਟਾਂ ਹਾਸਲ ਕਰ ਕੇ ਜੇਤੂ ਰਹੇ। ਉਨ੍ਹਾਂ ਦੀ ਵਿਰੋਧੀ ਸੰਗੀਤਾ ਰਾਣੀ ਸੋਨੀ ਨੂੰ 371 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਜੂਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਹਰਪ੍ਰੀਤ ਸਿੰਘ 1091 ਵੋਟਾਂ ਲੈ ਕੇ ਭਾਰੀ ਬਹੁਮਤ ਨਾਲ ਜੇਤੂ ਰਹੇ, ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਰੀਮਾ ਚੰਦ ਨੂੰ ਸਿਰਫ਼ 541 ਵੋਟਾਂ ਹੀ ਮਿਲੀਆਂ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
ਸੰਯੁਕਤ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਗੁਰਚਰਨ ਸਿੰਘ ਨੇ 1380 ਵੋਟਾਂ ਪ੍ਰਾਪਤ ਕੀਤੀਆਂ ਤੇ ਉਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਚੋਣ ਜਿੱਤੀ। ਗੁਰਚਰਨ ਸਿੰਘ ਨੂੰ ਸਾਰੇ ਅਹੁਦਿਆਂ ਲਈ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਸਿਰਫ਼ 319 ਵੋਟਾਂ ਪ੍ਰਾਪਤ ਕਰਨ ਵਾਲੇ ਆਪਣੇ ਵਿਰੋਧੀ ਕ੍ਰਿਸ਼ਨ ਕੁਮਾਰ ਸ਼ਰਮਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਇਸੇ ਤਰ੍ਹਾ ਸਹਾਇਕ ਸਕੱਤਰ ਅਹੁਦੇ ਲਈ ਤਿਕੋਣਾ ਮੁਕਾਬਲਾ ਹੋਇਆ, ਜਿਸ ’ਚ ਮਿਸ ਸਿਮਰਨ 852 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ 2 ਵਿਰੋਧੀ ਉਮੀਦਵਾਰ ਹਰਪ੍ਰੀਤ ਸਿੰਘ ਆਜ਼ਾਦ 260 ਵੋਟਾਂ ਤੇ ਨੇਹਾ ਚੀਮਾ 500 ਵੋਟ ਹੀ ਪ੍ਰਾਪਤ ਕਰ ਸਕੇ ਤੇ ਇਹ ਦੋਵੇਂ ਚੋਣ ਹਾਰ ਗਏ।
ਇਹ ਵੀ ਪੜ੍ਹੋ- ਬ੍ਰਾਂਡਿਡ ਕੰਪਨੀਆਂ ਦੇ ਸਟਿੱਕਰ ਲਗਾ ਕੇ ਵੇਚ ਰਿਹਾ ਸੀ ਡੁਪਲੀਕੇਟ ਕ੍ਰੀਮ ਤੇ ਸੀਰਮ, ਮਾਮਲਾ ਦਰਜ
ਕਾਰਜਕਾਰਨੀ ਅਹੁਦੇ ਲਈ ਨਵਜੋਤ ਕੌਰ ਰਖੜਾ 915, ਗਗਨਦੀਪ ਨਰੂਲਾ 893, ਮੋਹਿਤ ਸ਼ਰਮਾ 855, ਸਿਮਰਨ ਕੌਰ ਨੂੰ 787, ਬਲਰਾਜ ਸਿੰਘ ਨੂੰ 697, ਰਿਭਵ ਚੱਢਾ 671 ਤੇ ਵਿਕਾਸ ਥਾਪਰ 700 ਵੋਟਾਂ ਪ੍ਰਾਪਤ ਕਰ ਜੇਤੂ ਰਹੇ। ਮਿਸ ਮੁਮਤਾਜ਼, ਮੁਹੰਮਦ ਰਫੀ ਆਜ਼ਾਦ ਤੇ ਦੀਪਕ ਮਲਿਕ ਕਾਰਜਕਾਰਨੀ ਅਹੁਦੇ ਦੇ ਉਮੀਦਵਾਰ ਚੋਣ ਹਾਰ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8