ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ ਵਾਰਡ ਨੰ.11 ਦੇ ਲੋਕ

Saturday, Apr 27, 2019 - 04:44 PM (IST)

ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ ਵਾਰਡ ਨੰ.11 ਦੇ ਲੋਕ

ਕਰਤਾਰਪੁਰ— ਇਥੋਂ ਦੇ ਵਾਰਡ ਨੰਬਰ 11 'ਚ ਪੈਂਦੇ ਨਿਊ ਵੇਰਕਾ ਖੂਹ ਇਲਾਕੇ ਦੇ ਲੋਕ ਗਟਰ ਦਾ ਪਾਣੀ ਪੀਣ ਨੂੰ ਮਜਬੂਰ ਹੋ ਗਏ ਹਨ, ਜਿਸ ਕਾਰਨ ਕਈ ਲੋਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਗਟਰਾਂ ਦਾ ਪਾਣੀ ਘਰਾਂ 'ਚ ਹੀ ਨਹੀਂ ਆ ਰਿਹਾ ਸਗੋਂ ਟੂਟੀਆਂ 'ਚ ਵੀ ਆ ਰਿਹਾ ਹੈ। ਇਲਾਕਾ ਵਾਸੀ ਚਮਨ ਲਾਲ, ਸ਼ਿਵ ਰਾਮ, ਮਹਿੰਦਰ ਅਤੇ ਸ਼੍ਰੀ ਰਾਮ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਅਤੇ ਵਾਰਡ ਨੰਬਰ 11 ਦੇ ਕੌਂਸਲਰ ਨੂੰ ਕਈ ਵਾਰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ। 

PunjabKesari
ਉਨ੍ਹਾਂ ਕਿਹਾ ਕਿ ਸੜਕਾਂ ਦੀ ਹਾਲਤ ਵੀ ਇਹੋ ਜਿਹੀ ਹੋਈ ਪਈ ਕਿ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਕਿਹਾ ਦੋ ਕੌਂਸਲਰ ਬਦਲ ਚੁੱਕੇ ਹਨ ਪਰ ਅਜੇ ਤੱਕ ਸੜਕਾਂ ਨਹੀਂ ਬਣਾਈਆਂ ਗਈਆਂ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕੀਤਾ ਜਾਵੇ ਤਾਂਕਿ ਇਲਾਕਾ ਨੂੰ ਸ਼ੁੱਧ ਪਾਣੀ ਮੁਹੱਈਆ ਹੋ ਸਕੇ ਅਤੇ ਕੋਈ ਵੀ ਵਿਅਕਤੀ ਬੀਮਾਰੀ ਦਾ ਸ਼ਿਕਾਰ ਨਾ ਸਕੇ।


author

shivani attri

Content Editor

Related News