ਦੇਸੀ ਪਿਸਤੌਲ 12 ਬੋਰ ਅਤੇ ਤਿੰਨ ਰੌਂਦਾਂ ਸਣੇ 2 ਕਾਬੂ

3/2/2020 11:27:13 PM

ਸ਼ਾਹਕੋਟ, (ਕੁਲਜੀਤ)- ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਨੇ ਇਕ ਦੇਸੀ ਪਿਸਤੌਲ 12 ਬੋਰ ਅਤੇ ਤਿੰਨ ਰੌਂਦਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਰਛਪਾਲ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਸ ਪਾਰਟੀ ਸਲੈਚਾਂ ਬਾਈਪਾਸ ਪੁਲ ਕੋਲ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਇਕ ਸਕੌਡਾ ਕਾਰ ਰਜਿਸਟ੍ਰੇਸ਼ਨ ਨੰਬਰ ਡੀ ਐੱਲ 6-ਸੀ ਐੱਮ 2269 ਨੂੰ ਚੈਕਿੰਗ ਵਾਸਤੇ ਰੋਕਿਆ ਤਾਂ ਇਸ ਕਾਰ ’ਚ ਬਲਕਾਰ ਸਿੰਘ ਉਰਫ ਬੱਲੀ ਪੁੱਤਰ ਲਾਲ ਸਿੰਘ ਵਾਸੀ ਜਾਰਜਪੁਰ ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਅਤੇ ਸਤਵੀਰ ਸਿੰਘ ਉਰਫ ਲਾਲੀ ਪੁੱਤਰ ਬਲਦੇਵ ਸਿੰਘ ਵਾਸੀ ਕਾਲੇਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ ’ਤੇ ਡਰਾਈਵਰ ਸੀਟ ਥੱਲਿਓਂ ਇਕ ਲਿਫਾਫੇ ’ਚ ਇਕ ਪਿਸਤੌਲ ਦੇਸੀ 12 ਬੋਰ ਸਮੇਤ ਇਕ ਰੌਂਦ ਬਰਾਮਦ ਹੋਇਆ ਅਤੇ ਸਤਵੀਰ ਸਿੰਘ ਉਰਫ ਲਾਲੀ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਦੋ ਰੌਂਦ 12 ਬੋਰ ਬਰਾਮਦ ਹੋਏ। ਪੁੱਛਗਿੱਛ ਦੌਰਾਨ ਬਲਕਾਰ ਸਿੰਘ ਉਰਫ ਬੱਲੀ ਨੇ ਦੱਸਿਆ ਕਿ ਉਹ ਕਰੀਬ 3-4 ਸਾਲ ਤੋਂ ਸ਼ਰਾਬ ਦੇ ਠੇਕੇਦਾਰਾਂ ਨਾਲ ਲੋਹੀਆਂ ਏਰੀਏ ’ਚ ਕੰਮ ਕਰਦਾ ਸੀ ਅਤੇ ਇਸ ਦੌਰਾਨ ਹੀ ਪਿੰਡ ਦੇ ਭਈਏ ਗੱਜਣ ਨਾਲ ਉਸ ਦੀ ਜਾਣ-ਪਛਾਣ ਹੋ ਗਈ ਅਤੇ ਇਹ ਪਿਸਤੌਲ ਵੀ ਉਸ ਨੇ ਗੱਜਣ ਭਈਏ ਕੋਲੋਂ ਖਰੀਦਿਆ ਸੀ। ਉਸ ਨੇ ਦੱਸਿਆ ਕਿ ਸਤਵੀਰ ਸਿੰਘ ਉਰਫ ਲਾਲੀ ਵੀ ਉਸ ਨਾਲ ਠੇਕੇ ’ਤੇ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਅਤੇ ਅੱਜ ਉਹ ਦੋਵੇਂ ਜਣੇ ਉਕਤ ਕਾਰ ’ਚ ਸ਼ਾਹਕੋਟ ਦੇ ਏਰੀਏ ’ਚ ਚਲਦੇ ਸ਼ਰਾਬ ਦੇ ਠੇਕਿਆਂ ’ਤੇ ਕੰਮ ਦਾ ਪਤਾ ਕਰਨ ਆਏ ਸੀ। ਐੱਸ. ਐੱਚ. ਓ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa