ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਤਬਾਦਲੇ ਦੀ ਚਰਚਾ

Thursday, Jan 16, 2020 - 05:38 PM (IST)

ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਤਬਾਦਲੇ ਦੀ ਚਰਚਾ

ਜਲੰਧਰ (ਖੁਰਾਣਾ)— ਪਿਛਲੇ ਕਾਫੀ ਸਮੇਂ ਤੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਚਲੇ ਆ ਰਹੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀਪਰਵ ਲਾਕੜਾ ਦੇ ਤਬਾਦਲੇ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਸ਼੍ਰੀ ਲਾਕੜਾ ਦੀ ਨਵੀਂ ਪੋਸਟਿੰਗ ਝਾਰਖੰਡ ਵਿਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਲਾਕੜਾ ਓਡਿਸ਼ਾ ਨਾਲ ਸਬੰਧਤ ਹਨ ਅਤੇ ਪੰਜਾਬ ਵਿਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਕਈ ਹੋਰ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਕ ਕੁਸ਼ਲ ਪ੍ਰਸ਼ਾਸਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਅਕਸਰ ਉਨ੍ਹਾਂ ਦੀ ਵਿਚਾਰਧਾਰਾ ਰਾਜਸੀ ਲੋਕਾਂ ਨਾਲ ਮੇਲ ਨਹੀਂ ਖਾਂਦੀ, ਜਿਸ ਕਾਰਣ ਸੱਤਾਧਾਰੀ ਕਈ ਆਗੂ ਵੀ ਇਨ੍ਹੀਂ ਦਿਨੀਂ ਉਨ੍ਹਾਂ ਤੋਂ ਖੁਸ਼ ਨਹੀਂ ਹਨ। ਦੱਸਿਆ ਤਾਂ ਇਹ ਵੀ ਜਾਂਦਾ ਹੈ ਕਿ ਸ਼੍ਰੀ ਲਾਕੜਾ ਖੁਦ ਹੀ ਆਪਣਾ ਤਬਾਦਲਾ ਝਾਰਖੰਡ ਕਰਵਾਉਣ ਦੇ ਚਾਹਵਾਨ ਹਨ, ਜਿਸ ਸਬੰਧੀ ਹੁਕਮ ਕਦੇ ਵੀ ਆ ਸਕਦੇ ਹਨ।

PunjabKesari

ਮਕਸੂਦਾਂ ਰੋਡ 'ਤੇ 5 ਦੁਕਾਨਾਂ ਸੀਲ
ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਮਕਸੂਦਾਂ ਰੋਡ 'ਤੇ ਕਾਰਵਾਈ ਕਰਦਿਆਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀਆਂ 5 ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਅਤੇ ਇੰਸ. ਸੁਨੀਲ ਸ਼ਰਮਾ ਦੀ ਦੇਖ-ਰੇਖ ਹੇਠ ਹੋਈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਰਿਹਾਇਸ਼ੀ ਇਲਾਕਿਆਂ ਵਿਚ ਵੀ ਚੈਕਿੰਗ ਹੋਵੇਗੀ ਅਤੇ ਡਿਫਾਲਟਰਾਂ 'ਤੇ ਐਕਸ਼ਨ ਲਿਆ ਜਾਵੇਗਾ।

ਵਾਟਰ ਟੈਕਸ ਡਿਫਾਲਟਰਾਂ 'ਤੇ ਵੀ ਹੋਈ ਕਾਰਵਾਈ
ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਵੀ ਬੀਤੇ ਦਿਨ ਜ਼ੋਨ ਨੰਬਰ-3 ਦੇ ਤਹਿਤ ਆਉਂਦੇ ਇਲਾਕਿਆਂ 120 ਫੁੱਟੀ ਰੋਡ ਅਤੇ ਕਪੂਰਥਲਾ ਰੋਡ 'ਤੇ ਕਾਰਵਾਈ ਕਰ ਕੇ 5 ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਅਤੇ ਮੌਕੇ 'ਤੇ ਹੋਰਾਂ ਕੋਲੋਂ 6.24 ਲੱਖ ਰੁਪਏ ਦੀ ਵਸੂਲੀ ਕੀਤੀ। 2 ਵਾਸ਼ਿੰਗ ਸੈਂਟਰਾਂ, 2 ਕੁਆਰਟਰਾਂ ਅਤੇ 1 ਰਿਹਾਇਸ਼ੀ ਪ੍ਰਾਪਰਟੀ ਦੇ ਕੁਨੈਕਸ਼ਨ ਕੱਟੇ ਗਏ।


author

shivani attri

Content Editor

Related News