50 ਗ੍ਰਾਮ ਹੈਰੋਇਨ ਸਮੇਤ ਸਕੂਟਰ ਸਵਾਰ ਕਾਬੂ

Thursday, Mar 12, 2020 - 10:27 PM (IST)

50 ਗ੍ਰਾਮ ਹੈਰੋਇਨ ਸਮੇਤ ਸਕੂਟਰ ਸਵਾਰ ਕਾਬੂ

ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਥਾਣਾ ਸਦਰ ਪੁਲਸ ਪਾਰਟੀ ਵਲੋਂ 50 ਗ੍ਰਾਮ ਹੈਰੋਇਨ ਸਮੇਤ ਇਕ ਸਕੂਟਰ ਸਵਾਰ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਏ.ਐੱਸ.ਆਈ. ਹੁਸਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਏ.ਐੱਸ.ਆਈ. ਇੰਦਰਜੀਤ ਸਿੰਘ ਸਮੇਤ ਜਨਰਲ ਚੈਕਿੰਗ ਸਬੰਧੀ ਪਿੰਡ ਢਾਹਾਂ ਮੌਜੂਦ ਸੀ। ਬੰਗਾ ਸਾਈਡ ਤੋਂ ਇਕ ਸਕੂਟਰ ’ਤੇ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਕਿ ਸਾਹਮਣੇ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ ਅਤੇ ਪਿਛਾਂਹ ਨੂੰ ਮੁਡ਼ਨ ਲੱਗਾ ਤਾਂ ਪੁਲਸ ਪਾਰਟੀ ਨੇ ਬਹੁਤ ਹੀ ਚੁਸਤੀ ਨਾਲ ਉਸ ਨੂੰ ਕਾਬੂ ਕਰ ਲਿਆ, ਜਿਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਸ਼ੁਰੂਆਤੀ ਪੁੱਛ ਪਡ਼ਤਾਲ ’ਤੇ ਉਸ ਦੀ ਪਛਾਣ ਅਮਨਦੀਪ ਸਿੰਘ ਪੱੁਤਰ ਬਲਕਾਰ ਸਿੰਘ ਵਾਸੀ ਸਲਾਰੀਆ ਕਲਾਂ ਜ਼ਿਲਾ ਹੁਸ਼ਿਆਰਪੁਰ ਦੇ ਤੌਰ ’ਤੇ ਹੋਈ। ਜਿਸ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਲਈ ਥਾਣਾ ਸਦਰ ਲਿਆਂਦਾ ਗਿਆ ਅਤੇ ਉਸ ਖਿਲਾਫ ਐੱਨ.ਡੀ.ਪੀ. ਐੱਸ. ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Bharat Thapa

Content Editor

Related News