ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਜ਼ਿੰਮੇਵਾਰ ਕਾਂਗਰਸ, ਤਸਕਰਾਂ ਨੂੰ ਬਚਾ ਰਹੀ ਹੈ ਕੈਪਟਨ ਸਰਕਾਰ : ਸੁਖਬੀਰ ਬਾਦਲ

08/08/2020 7:58:45 PM

ਜਲੰਧਰ — ਪੰਜਾਬ 'ਚ ਨਸ਼ੇ ਦੀ ਤਸਕਰੀ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਇਸ ਦੇ ਨਾਲ ਹੀ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਜ਼ਹਿਰੀਲੀ ਸ਼ਰਾਬ ਦਾ ਹੈ ਜਿਸ ਕਾਰਨ ਹੁਣ ਤੱਕ 120 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ। ਇਹ ਇਕ ਬਹੁਤ ਦੁਖਦ ਘਟਨਾ ਹੈ ਅਤੇ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਕਾਂਗਰਸ ਸਰਕਾਰ ਨੂੰ ਇਸ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੀ.ਬੀ.ਆਈ ਵਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। 

ਕਾਂਗਰਸ ਸਰਕਾਰ ਇਸ ਮੁੱਦੇ ਨੂੰ ਲੈ ਕੇ ਹੀ ਬਣੀ ਸੀ ਕਿ ਉਹ ਨਸ਼ੇ ਨੂੰ ਖ਼ਤਮ ਕਰੇਗੀ। ਪਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਲਗਾਤਾਰ ਨਸ਼ੇ ਕਾਰਨ  ਖੁਦਕੁਸ਼ੀਆਂ ਹੋ ਰਹੀਆਂ ਹਨ ਅਤੇ ਹੁਣ ਜ਼ਹਿਰੀਲੀ ਸ਼ਰਾਬ ਦੀ ਘਟਨਾ ਸਾਹਮਣੇ ਆ ਗਈ ਹੈ। 
ਇਸ ਮੁੱਦੇ ਨੂੰ ਲੈ ਕੇ ਜਿਥੇ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਹਮੇਸ਼ਾ ਨਿਸ਼ਾਨੇ 'ਤੇ ਲੈਂਦੀ ਰਹੀ ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੱਖ ਜਾਣਨ ਲਈ 'ਜੱਗ ਬਾਣੀ' ਟੀਮ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਦੌਰਾਨ ਉਨ੍ਹਾਂ ਦਾ ਪੱਖ ਜਾਣਿਆ। ਆਓ ਸੁਖਬੀਰ ਬਾਦਲ ਨਾਲ ਹੋਈ ਗੱਲਬਾਤ ਬਾਰੇ ਜਾਣਦੇ ਹਾਂ।

ਸੁਖਬੀਰ ਬਾਦਲ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪਿਛਲੇ ਦੋ-ਢਾਈ ਸਾਲਾਂ ਤੋਂ ਪੰਜਾਬ 'ਚ ਪੂਰਾ ਕੰਟਰੋਲ ਲਿੱਕਰ ਮਾਫ਼ੀਆ ਦਾ ਹੈ। ਇਸ ਦਾ ਸਬੂਤ ਹੈ ਜਦੋਂ ਵੀ ਕੈਪਟਨ ਸਰਕਾਰ ਬਣਦੀ ਹੈ ਤਾਂ ਐਕਸਾਈਜ਼ ਰੈਵਿਨਿਊ ਘੱਟ ਜਾਂਦਾ ਹੈ ਜਦੋਂ ਕਿ ਦੇਸ਼ ਦੇ ਹਰ ਸੂਬੇ ਦਾ ਹਰ ਸਾਲ ਐਕਸਾਈਜ਼ ਰੈਵੇਨਿਊ ਵਧਦਾ ਹੀ ਹੈ। ਪੰਜਾਬ ਦੀ ਕੈਬਨਿਟ ਮੀਟਿੰਗ ਵਿਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਲਿੱਕਰ ਮਾਫੀਏ ਦੀ ਖੁੱਲ੍ਹੇਆਮ ਤਸਕਰੀ ਹੋ ਰਹੀ ਹੈ। ਡਿਸਟਰਲੀਆਂ ਫੜ੍ਹੀਆਂ ਜਾਂਦੀਆਂ ਹਨ ਤਾਂ ਕਾਂਗਰਸ ਦੇ ਐਮ.ਐਲ.ਏ. ਅੱਗੇ ਹੋ ਕੇ ਤਸਕਰਾਂ ਨੂੰ ਬਚਾਉਂਦੇ ਹਨ। 

ਇਸ ਦਾ ਗੁੰਨਾਹਗਾਰ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੈ। ਉਹ ਇਸ ਜ਼ਿੰਮੇਵਾਰੀ ਤੋਂ ਪਿੱਛੇ ਹੱਟ ਨਹੀਂ ਸਕਦਾ ਕਿਉਂਕਿ ਐਕਸਾਈਜ਼ ਮਹਿਕਮਾਂ ਅਤੇ ਹੋਮ ਮਨਿਸਟਰੀ ਵੀ ਉਸ ਦੇ ਕੋਲ ਹੈ।
ਸਰਕਾਰ ਜਾਂ ਮੁੱਖ ਮੰਤਰੀ ਵਲੋਂ ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ 'ਤੇ ਕੀਤੀ ਕਾਰਵਾਈ 'ਤੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਰਵਾਈ ਤਾਂ ਕੀਤੀ ਨਹੀਂ ਗਈ ਹੈ ਦੋਸ਼ੀਆਂ ਤੱਕ ਤਾਂ ਗਏ ਹੀ ਨਹੀਂ। 
ਸਰਕਾਰ ਵਲੋਂ ਕੀਤੀ ਕਾਰਵਾਈ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਉਹ ਗਰੀਬ-ਪੀੜਤ ਪਰਿਵਾਰਾਂ ਦੇ ਘਰ ਗਏ ਸਨ। ਉਥੇ ਦੁਖੀ ਪਰਿਵਾਰਾਂ ਨੇ ਕੁਝ ਲੋਕਾਂ ਦੇ ਨਾਂ ਲਏ ਜਿਵੇਂ ਖਡੂਰ ਸਾਹਿਬ ਦੇ ਐਮ.ਐਲ.ਏ. ਦਾ ਪੀ.ਏ. ਜਰਮਨ ਸਿੰਘ ਸਾਰਾ ਕਾਰੋਬਾਰ ਚਲਾ ਰਿਹਾ ਹੈ। ਉਥੇ ਲੋਕ ਕਹਿ ਰਹੇ ਸਨ ਕਿ ਜੰਡਿਆਲੇ ਗੁਰੂ ਦਾ ਐਮ.ਐਲ.ਏ. ਡੈਨੀ ਉਸ ਨੂੰ ਫੜ੍ਹਿਆ ਹੈ। ਇਕ ਵੀ ਅਸਲ ਬੰਦਾ ਅਜੇ ਤੱਕ ਨਹੀਂ ਫੜ੍ਹਿਆ ਗਿਆ ਹੈ। ਐਕਸਾਈਜ਼ ਵਿਭਾਗ ਦੀ ਮਰਜ਼ੀ ਤੋਂ ਬਿਨਾਂ ਇਕ ਬੋਤਲ ਵੀ ਨਹੀਂ ਨਿਕਲ ਸਕਦੀ।
ਜੱਗ ਬਾਣੀ ਵਲੋਂ ਪੁੱਛਿਆ ਗਿਆ ਕਿ ਡਿਸਟਰਲੀਆਂ ਤਾਂ ਤੁਹਾਡੇ ਸਮੇਂ ਵੀ ਸਨ। ਕਾਂਗਰਸੀ ਇਹ ਕਹਿ ਕੇ ਬੱਚ ਰਹੇ ਹਨ ਕਿ ਅਕਾਲੀ ਦੇ ਰਾਜ 'ਚ ਬਟਾਲਾ 'ਚ 6 ਅਗਸਤ 2012 ਨੂੰ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੀ ਘਟਨਾ ਦੇ ਲੋਕ ਅੱਜ ਤੱਕ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 
ਇਸ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਜਵਾਬ ਅਸੀਂ ਕੈਪਟਨ ਅਤੇ ਸੁਨੀਲ ਜਾਖੜ ਤੋਂ ਜਵਾਬ ਮੰਗਦੇ ਹਾਂ ਕਿ ਹੁਣ ਕਿਉਂ ਨਹੀਂ ਦੋਸ਼ੀਆਂ ਨੂੰ ਫੜ੍ਹਦੇ। ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਸਰਕਾਰ ਦਾ ਖ਼ਜ਼ਾਨਾ ਖਾਲ੍ਹੀ ਨਹੀਂ ਹੈ। 
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ 'ਤੇ ਸੁਖਬੀਰ ਬਾਦਲ ਬੋਲੇ ਕਿ ਜਿੰਨ੍ਹੇ ਵੀ ਬੇਅਦਬੀਆਂ ਕੀਤੀਆਂ ਹਨ ਉਸ ਦੀਆਂ ਪੀੜ੍ਹੀਆਂ ਦਾ ਕੱਖ ਨਹੀਂ ਰਹਿਣਾ ਚਾਹੀਦਾ। ਇਸ ਇੰਟਰਵਿਊ ਦੀਅਾਂ ਹੋਰ ਖਾਸ ਗੱਲਾਂ ਜਾਨਣ ਲਈ ਦੇਖੋ ਵੀਡੀਓ....


Harinder Kaur

Content Editor

Related News