ਜਲੰਧਰ ਡੀ. ਸੀ. ਦਫ਼ਤਰ ਦੇ ਬਾਹਰ ਹੰਗਾਮਾ, ਕੌਂਸਲਰ ਜੱਸਲ ਦੀ ਨੌਜਵਾਨਾਂ ਨਾਲ ਹੋਈ ਹੱਥੋਪਾਈ

01/29/2021 3:25:35 PM

ਜਲੰਧਰ (ਚੋਪੜਾ,ਕਮਲੇਸ਼)— ਪ੍ਰਸ਼ਾਸਕੀ ਕੰਪਲੈਕਸ ’ਚ ਪਿਛਲੇ 2 ਦਿਨਾਂ ਤੋਂ ਕੌਂਸਲਰ ਜੱਸਲ ਅਤੇ ਪਾਰਕਿੰਗ ਠੇਕੇਦਾਰ ਵਿਚਾਲੇ ਚੱਲ ਰਹੇ ਵਿਵਾਦਾਂ ’ਚ ਅੱਜ ਡੀ. ਸੀ. ਦਫ਼ਤਰ ਦੇ ਬਾਹਰ ਖ਼ੂਬ ਹੰਗਾਮਾ ਹੋਇਆ। ਕੰਪਲੈਕਸ ਦੇ ਬਾਹਰ ਕੌਂਸਲਰ ਜੱਸਲ ਅਤੇ ਉਨ੍ਹਾਂ ਦੇ ਸਾਥੀਆਂ ਸਣੇ ਪੱਤਰਕਾਰਾਂ ਦਰਮਿਆਨ ਕੁੱਟਮਾਰ ਵੀ ਹੋਈ। ਇਸ ਦੌਰਾਨ ਇਕ ਪੱਤਰਕਾਰ ਅਤੇ ਕੌਂਸਲਰ ਜੱਸਲ ਦੇ ਇਲਾਵਾ ਇਕ ਹੋਰ ਨੌਜਵਾਨ ਵੀ ਜ਼ਖਮੀ ਹੋ ਗਿਆ। 

PunjabKesari

ਇਹ ਵੀ ਪੜ੍ਹੋ: ਅੰਮ੍ਰਿਤਸਰ: ਕਸਬਾ ਚਮਿਆਰੀ ’ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਦੀ ਮੌਤ

ਇਸ ਦੇ ਬਾਅਦ ਜ਼ਖ਼ਮੀ ਰਵੀ ਕੁਮਾਰ ਨੂੰ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਹੈ। ਇਸ ਦੇ ਇਲਾਵਾ ਮਨਦੀਪ ਜੱਸਲ ਅਤੇ ਉਸ ਦੇ ਸਾਥੀ ਵੀ ਇਲਾਜ ਲਈ ਸਿਵਲ ਹਸਪਤਾਲ ’ਚ ਪਹੁੰਚ ਗਏ ਹਨ। ਏ. ਸੀ. ਪੀ. ਸਿੰਘ ਸ਼ੇਤਰਾ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਦੋਵੇਂ ਪੱਖਾਂ ਦੇ ਬਿਆਨਾਂ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੱਤਰਕਾਰ ਜੱਸਲ ਖ਼ਿਲਾਫ਼ ਸਿਵਲ ਹਸਪਤਾਲ ’ਚ ਧਰਨੇ ’ਤੇ ਬੈਠੇ। ਮੌਕੇ ’ਤੇ ਪੁਲਸ ਅਤੇ ਉੱਚ ਅਧਿਕਾਰੀ ਵੀ ਮੌਜੂਦ ਹਨ। 

PunjabKesari

ਇਸ ਦੌਰਾਨ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਵੀ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਮਨਦੀਪ ਜੱਸਲ ਵੱਲੋਂ ਪੇਮਾ ਦੇ ਮੈਂਬਰਾਂ ’ਤੇ ਹਮਲਾ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੁਲਸ ਤੋਂ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੇਮਾ ਦਾ ਮੈਂਬਰ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ ਹਨ ਅਤੇ ਜੱਸਲ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।  

PunjabKesari
ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਠੇਕੇਦਾਰ, ਉਸ ਦੇ ਕਰਿੰਦਿਆਂ ਅਤੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਵਿਚਕਾਰ ਵਿਵਾਦ ਹੋਇਆ ਸੀ। ਪਾਰਕਿੰਗ ਫ਼ੀਸ ਦੀ ਵਸੂਲੀ ਤੋਂ ਸ਼ੁਰੂ ਹੋਇਆ ਵਿਵਾਦ ਹੱਥੋਂਪਾਈ ਤੱਕ ਪਹੁੰਚ ਗਿਆ ਸੀ ਅਤੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਕੌਂਸਲਰ ਜੱਸਲ ਨਾਲ ਬਦਤਮੀਜ਼ੀ ਕਰਦੇ ਹੋਏ ਉਨ੍ਹਾਂ ਦੇ ਡਰਾਈਵਰ ਨਾਲ ਧੱਕਾਮੁੱਕੀ ਵੀ ਕੀਤੀ, ਜਿਸ ’ਤੇ ਗੁੱਸੇ ’ਚ ਆਏ ਕੌਂਸਲਰ ਜੱਸਲ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਧਿਆਨ ਵਿਚ ਲਿਆਂਦਾ ਸੀ।

PunjabKesari

PunjabKesari

ਇਹ ਵੀ ਪੜ੍ਹੋ:  ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ


shivani attri

Content Editor

Related News