ਯੂਕ੍ਰੇਨ ’ਤੇ ਹਮਲਿਆਂ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜਲੰਧਰ ’ਚ ਪ੍ਰਦਰਸ਼ਨ
Monday, Feb 28, 2022 - 05:28 PM (IST)
ਜਲੰਧਰ (ਸੋਨੂੰ)-ਰੂਸ ਵੱਲੋਂ ਯੂਕ੍ਰੇਨ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਖ਼ਿਲਾਫ਼ ਪੂਰੀ ਦੁਨੀਆ ਦੇ ਲੋਕ ਇਕਜੁੱਟ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਅੱਜ ਜਲੰਧਰ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵੱਲੋਂ ਰੂਸ, ਅਮਰੀਕਾ ਤੇ ਨਾਟੋ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਨਾਟੋ ਜੋ ਫੌਜੀ ਗੱਠਜੋੜ ਹੈ, ਜਿਸ ਵਿਚ ਅਮਰੀਕਾ, ਆਸਟ੍ਰੇਲੀਆ ਤੇ ਹੋਰ ਕਈ ਵੱਡੇ ਦੇਸ਼ ਸ਼ਾਮਲ ਹਨ। ਪਹਿਲਾਂ ਤਾਂ ਉਨ੍ਹਾਂ ਨੇ ਯੂਕ੍ਰੇਨ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸਾਰੇ ਉਸ ਦੇ ਨਾਲ ਹਨ ਪਰ ਹੁਣ ਜਦੋਂ ਰੂਸ ਯੂਕ੍ਰੇਨ ’ਤੇ ਹਮਲੇ ਕਰ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ।
ਉਹ ਹੁਣ ਕੁਰਸੀ ’ਤੇ ਬੈਠ ਕੇ ਨਜ਼ਾਰਾ ਦੇਖਦੇ ਹੋਏ ਨਜ਼ਰ ਆ ਰਹੇ ਹਨ। ਘੁੱਗਸ਼ੋਰ ਲੇ ਇਹ ਵੀ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਨ ਕੀ ਬਾਤ’ ’ਚ ਜਿਥੇ ਯੂਕ੍ਰੇਨ ਵਿਚ ਫਸੇ ਸਾਰੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੀ ਗੱਲ ਕਰਨੀ ਚਾਹੀਦੀ ਸੀ। ਉਥੇ ਉਨ੍ਹਾਂ ਨੇ ਹੋਰ ਵੀ ਨਿਰਾਸ਼ ਕਰ ਦਿੱਤਾ ਤੇ ਕਿਹਾ ਕਿ ਵਿਦਿਆਰਥੀ ਅਜਿਹੇ ਗ਼ਰੀਬ ਦੇਸ਼ ’ਚ ਪੜ੍ਹਨ ਹੀ ਕਿਉਂ ਗਏ।
Related News
ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ: 20 ''ਚੋਂ 18 ਜ਼ੋਨਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ, ਇਕ ਸੀਟ ਅਕਾਲੀ ਦਲ ਦੇ ਹਿੱਸੇ
