ਚੌਲਾਂਗ ਟੋਲ ਪਲਾਜ਼ਾ ਧਰਨਾ ਅੱਜ 50ਵੇਂ ਦਿਨ ''ਚ ਦਾਖ਼ਲ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Monday, Nov 23, 2020 - 05:11 PM (IST)

ਚੌਲਾਂਗ ਟੋਲ ਪਲਾਜ਼ਾ ਧਰਨਾ ਅੱਜ 50ਵੇਂ ਦਿਨ ''ਚ ਦਾਖ਼ਲ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

 ਟਾਂਡਾ ਉੜਮੁੜ(ਵਰਿੰਦਰ ਪੰਡਿਤ): ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ 500 ਤੋਂ ਜਿਆਦਾ ਕਿਸਾਨ ਜਥੇਬੰਦੀਆਂ ਦੇ ਦਿੱਲੀ ਘੇਰਨ ਦੇ ਅੰਦੋਲਨ ਲਈ ਅੱਜ ਚੌਲਾਂਗ ਟੋਲ ਪਲਾਜ਼ਾ ਧਰਨੇ 'ਚ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਇਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਚੌਲਾਂਗ ਟੋਲ ਪਲਾਜ਼ਾ ਤੇ ਲਾਏ ਗਏ ਪੱਕੇ ਮੋਰਚੇ ਦਾ ਸੰਘਰਸ਼ ਅੱਜ 50ਵੇਂ ਦਿਨ ਵੀ ਬੁਲੰਦ ਰਿਹਾ।|ਇਸ ਮੌਕੇ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਇਲਾਕੇ ਦੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਸੰਧੂ, ਬਲਬੀਰ ਸਿੰਘ ਸੋਹੀਆਂ ਆਦਿ ਆਗੂਆਂ ਦੀ ਅਗਵਾਈ 'ਚ ਅੱਜ ਫਿਰ ਦਿੱਲੀ ਕੂਚ ਪ੍ਰੋਗਰਾਮ ਲਈ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ।

ਅੱਜ ਦੇ ਧਰਨੇ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਰਸੂਲਪਰ, ਅਮਰਜੀਤ ਸਿੰਘ ਸੰਧੂ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ ਵੱਖ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਲੜਾਈ ਤਹਿਤ 26 ਅਤੇ 27 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ 'ਚ ਦਿੱਲੀ ਕੂਚ ਕਰਨ ਲਈ ਲਾਮਬੰਦ ਕੀਤਾ। ਅੱਜ ਧਰਨੇ ਦੌਰਾਨ ਬਿਨਪਾਲਕਾ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ। ਇਸ ਮੌਕੇ ਅਵਤਾਰ ਸਿੰਘ, ਨਰਿੰਦਰ ਸਿੰਘ, ਜਗਪ੍ਰੀਤ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ ਮੂਨਕਾਂ, ਰਾਜਪਾਲ ਸਿੰਘ ਮਾਂਗਟ, ਜਸਬੀਰ ਸਿੰਘ ਖੁੱਡਾ, ਬਲਵਿੰਦਰ ਸਿੰਘ ਕੋਟਲੀ, ਜਰਨੈਲ ਸਿੰਘ, ਮੋਦੀ ਕੁਰਾਲਾ, ਜਰਨੈਲ ਸਿੰਘ ਕੁਰਾਲਾ, ਜਸਵੰਤ ਸਿੰਘ, ਕੁਲਵੰਤ ਸਿੰਘ ਕੁਰਾਲਾ, ਗੁਰਦਿਆਲ ਸਿੰਘ, ਹੈਪੀ ਮੂਣਕਾਂ, ਜੋਗਿੰਦਰ ਸਿੰਘ ਖੋਖਰ, ਭੀਮਾਂ ਦੇਹਰੀਵਾਲ, ਸਵਰਨ ਸਿੰਘ, ਗੁਰਵਿੰਦਰ ਸਿੰਘ ਮੂਨਕਾਂ,  ਮਲਕੀਤ ਸਿੰਘ ਢੱਟ, ਗੋਲਡੀ ਬੱਧਣ, ਕੁਲਵੀਰ ਜੌੜਾ, ਪਰਮਵੀਰ ਜਹੂਰਾ, ਸੁਖਵੰਤ ਸਿੰਘ ਖੱਖ, ਅਰਸ਼ ਜਹੂਰਾ, ਸੁਖਵੀਰ ਕੌਰ ਮਾਂਗਟ, ਚਰਨਜੀਤ ਸਿੰਘ ਬਾਜਵਾ, ਸਤਪਾਲ ਸਿੰਘ ਲਿੱਤਰ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਚੰਨਣ ਸਿੰਘ, ਧਰਮ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਬਲਬੀਰ ਸਿੰਘ ਢੱਟ, ਗੋਪੀ ਜੌੜਾ, ਸੁੱਖਾ ਨਰਵਾਲ, ਮਨਦੀਪ ਸਿੰਘ ਲਿਤਰਾ, ਸੁਖਦੇਵ ਸਿੰਘ, ਮਨਜੀਤ ਸਿੰਘ ਖਾਲਸਾ, ਰਣਜੀਤ ਸਿੰਘ ਸੈਨਪੁਰ, ਕਰਮਜੀਤ ਜਾਜਾ, ਵਾਸਦੇਵ ਸਿੰਘ ਰਾਪੁਰ, ਬੱਬੂ ਲਿੱਤਰਾ, ਮਾਸਟਰ ਅਮਰਜੀਤ ਸਿੰਘ ਆਦਿ ਮੌਜੂਦ ਸਨ।  


author

Aarti dhillon

Content Editor

Related News