ਮੁੱਖ ਮੰਤਰੀ ਭਗਵੰਤ ਮਾਨ ਦੀ ਸਕੀਮ 'ਸਰਕਾਰ ਆਪ ਕੇ ਦੁਆਰ' ਲੋਕਾਂ ਲਈ ਵਰਦਾਨ ਸਾਬਤ ਹੋਈ : ਵਿਧਾਇਕ ਜਸਵੀਰ ਰਾਜਾ

02/06/2024 6:35:51 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰੀ ਨੂੰ ਖਤਮ ਕਰਨ ਅਤੇ ਲੋਕਾਂ ਨੂੰ ਉਨਾਂ ਦੇ ਪਿੰਡਾਂ ਵਿੱਚ ਹੀ ਵੱਖ-ਵੱਖ ਸਹੂਲਤਾਂ ਦੇ ਉਪ ਮੰਡਲ ਟਾਂਡਾ ਦੇ 4 ਪਿੰਡ ਸ਼ਾਹਪੁਰ, ਚਨੌਤਾ, ਕੰਗ, ਕਠਾਨਾ ਵਿਖੇ ਸਰਕਾਰ ਆਪ ਕੇ ਦੁਆਰ ਸਕੀਮ ਕੈਂਪ ਲਗਾ ਕੇ ਲੋਕਾਂ ਨੂੰ ਸਹੂਲੀਅਤ ਪ੍ਰਦਾਨ ਕੀਤੀ ਗਈ। ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਦੀ ਅਗਵਾਈ ਵਿੱਚ ਲਗਾਏ ਗਏ ਇਹਨਾਂ ਵਿਸ਼ੇਸ਼ ਕੈਂਪਾਂ ਦੌਰਾਨ ਸਰਕਾਰ ਦੇ 11 ਵਿਭਾਗਾਂ ਨਾਲ ਸੰਬੰਧਿਤ ਅਫਸਰ ਸਾਹਿਬਾਨ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉੱਥੇ ਹੀ ਲੋਕਾਂ ਨੂੰ 41 ਤਰ੍ਹਾਂ ਦੀਆਂ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ।

ਇਸ ਮੌਕੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿ ਕੇ ਪਿੰਡਾਂ ਦੇ ਲੋਕਾਂ ਦੀਆਂ ਕਰੀਬ 150 ਸ਼ਿਕਾਇਤਾਂ ਤੇ  ਸਮੱਸਿਆਵਾਂ ਸੁਣੀਆਂ ਜਿਸ ਦੌਰਾਨ 100 ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਇਸ ਸਕੀਮ ਦੀ ਸਲਾਘਾ ਕਰਦਿਆਂ ਕਿਹਾ ਕਿ ਇਹਨਾਂ ਸਾਰੇ ਹੀ ਕੈਂਪਾਂ ਵਿੱਚ ਸਬੰਧਤ ਪਿੰਡਾਂ ਦੇ ਲਾਭਪਾਤਰੀਆਂ ਨੇ ਭਾਗ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਉਠਾਇਆ ਹੈ।  ਇਸ ਮੌਕੇ ਵਿਧਾਇਕ ਜਸਵੀਰ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਹੀ ਅੱਜ 7 ਫਰਵਰੀ ਨੂੰ ਉਪ ਮੰਡਲ ਉੜਮੁੜ ਟਾਂਡਾ ਦੇ ਪਿੰਡ-ਪਿੰਡ ਰਲਹਣ ਸ਼ਾਹਪੁਰ, ਰਾਵਾਂ, ਪਵੇ ਤੇ ਝਿੰਗੜ ਖੁਰਦ ਵੀ ਵਿਸ਼ੇਸ਼ ਤੌਰ ਤੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਹਨਾਂ ਹੋਰ ਦੱਸਿਆ ਕਿ ਇਹ ਇਹਨਾਂ ਸਾਰੇ ਕੈਂਪਾਂ ਦੀ ਨਿਗਰਾਨੀ ਡੀ.ਸੀ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਾਰੇ ਹੀ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਮੌਕੇ ਏ.ਡੀ.ਸੀ ਜਨਰਲ ਰਾਹੁਲ ਚਾਬਾ, ਐੱਸ.ਡੀ.ਐੱਮ ਪ੍ਰਦੀਪ ਸਿੰਘ ਬੈਂਸ (ਐਡੀਸ਼ਨਲ ਚਾਰਜ ਐੱਸ.ਡੀ.ਐੱਮ ਟਾਂਡਾ), ਡੀ.ਐੱਸ.ਪੀ ਟਾਂਡਾ ਹਰਜੀਤ ਸਿੰਘ ਰੰਧਾਵਾ, ਤਹਿਸੀਲਦਾਰ ਪ੍ਰਦੀਪ ਸਿੰਘ, ਬੀ.ਡੀ.ਪੀ.ਓ ਧਾਰਾ ਕੱਕੜ, ਨਾਇਬ  ਤਹਿਸੀਲਦਾਰ ਗੁਰਪ੍ਰੀਤ ਸਿੰਘ, ਐੱਸ.ਐੱਚ.ਓ ਗੁਰਵਿੰਦਰਜੀਤ ਸਿੰਘ ਨਾਗਰਾ, ਸਰਪੰਚ ਪ੍ਰਦੀਪ ਸਿੰਘ ਚੁਨੌਤਾ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਸਾਬਕਾ ਸਰਪੰਚ ਗੁਰਮੀਤ ਸਿੰਘ ਰੱਲਣ, ਅਤਵਾਰ ਸਿੰਘ ਪਲਾਚੱਕ, ਸਿਟੀ ਪ੍ਰਧਾਨ ਜਗਜੀਵਨ ਜੱਗੀ ਮੀਡੀਆ ਇਨਚਾਰਜ ਸੁਖਵਿੰਦਰ ਸਿੰਘ ਅਰੋੜਾ, ਨਵਜੋਤ ਸਿੰਘ ਸੈਣੀ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਤੇ ਪਿੰਡਾਂ ਦੇ ਲੋਕ ਮੌਜੂਦ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 


Aarti dhillon

Content Editor

Related News