ਛਠ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

10/31/2019 9:09:12 AM

ਜਲੰਧਰ(ਬਿਊਰੋ)- ਛਠ ਪੂਜਾ ਦਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਛਠ ਪੂਜਾ ਬਿਹਾਰ, ਯੂ. ਪੀ.,  ਝਾਰਖੰਡ, ਦਿੱਲੀ, ਮੁੰਬਈ ਸਮੇਤ ਕਈ ਸ਼ਹਿਰਾਂ ਵਿਚ ਚਾਰ ਦਿਨਾਂ ਤੱਕ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਵਿੱਧੀ ਅਨੁਸਾਰ ਛਠ ਪੂਜਾ ਦਾ ਵਰਤ ਰੱਖਣ ਵਾਲੇ ਲਗਭਗ 36 ਘੰਟਿਆਂ ਤੱਕ ਬਿਨਾਂ ਕੁਝ ਖਾਧੇ ਰਹਿਣਾ ਪੈਂਦਾ ਹੈ। ਇਹ ਵਰਤ ਨੂੰ ਬਾਕੀ ਵਰਤਾਂ ਤੋਂ ਸਭ ਤੋਂ ਕਠਿਨ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਛਠ ਪੂਜਾ ਦੇ ਵਰਤ ਨਿਯਮ ਕੀ-ਕੀ ਹਨ।
ਛਠ ਪੂਜਾ ਦੇ ਨਿਯਮ
1. ਵਰਤ ਰੱਖਣ ਵਾਲੇ ਵਿਅਕਤੀ ਨੂੰ ਜ਼ਮੀਨ 'ਤੇ ਚਟਾਈ ਵਿਛਾ ਕੇ ਸੌਂਣਾ ਚਾਹੀਦਾ ਹੈ। ਪਲੰਗ ਜਾਂ ਤਖਤ ਦੀ ਵਰਤੋਂ ਦੀ ਇਸ 'ਚ ਮਨਾਹੀ ਹੁੰਦੀ ਹੈ।
2. ਚਾਰ ਦਿਨ ਤਕ ਰੱਖੇ ਜਾਣ ਵਾਲੇ ਇਸ ਵਰਤ 'ਚ ਹਰ ਇਕ ਦਿਨ ਸ਼ੁੱਧ ਕੱਪੜੇ ਪਾਉਣੇ ਚਾਹੀਦੇ ਹਨ ਪਰ ਸ਼ਰਤ ਇਹ ਹੈ ਕਿ ਉਹ ਕੱਪੜੇ ਸੀਤੇ ਹੋਏ ਨਾ ਹੋਣ। ਅਜਿਹੀ ਹਾਲਤ ਵਿਚ ਵਰਤ ਰੱਖਣ ਵਾਲੀ ਮਹਿਲਾ ਨੂੰ ਸਾੜ੍ਹੀ ਅਤੇ ਵਿਅਕਤੀ ਨੂੰ ਧੋਤੀ ਪਹਿਨਣੀ ਚਾਹੀਦੀ ਹੈ ।
3. ਜੇਕਰ ਤੁਹਾਡੇ ਪਰਿਵਾਰ ਵਿਚ ਕਿਸੇ ਨੇ ਛਠ ਪੂਜਾ ਦਾ ਵਰਤ ਰੱਖਿਆ ਹੈ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਤਾਮਸਿਕ ਭੋਜਨ ਨਹੀਂ ਕਰਨਾ ਚਾਹੀਦਾ ਹੈ। ਵਰਤ ਦੌਰਾਨ ਚਾਰ ਦਿਨਾਂ ਤੱਕ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਖਾਣਾ ਚਾਹੀਦਾ ਹੈ।
4. ਵਰਤ ਰੱਖਣ ਵਾਲੇ ਵਿਅਕਤੀ ਨੂੰ ਪੂਰੇ ਚਾਰ ਦਿਨਾਂ ਤੱਕ ਮਾਸ, ਸ਼ਰਾਬ, ਸਿਗਰਟ ਪੀਣਾ, ਝੂਠੇ ਵਚਨ, ਕੰਮ, ਕ੍ਰੋਧ ਆਦਿ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ ।
5. ਇਸ ਦੌਰਾਨ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
6. ਸੂਰਜ ਡੁੱਬਣ ਤੋਂ ਪਹਿਲਾਂ ਅਤੇ ਸੂਰਜ ਚੜ੍ਹਨ ਸਮੇਂ ਸੂਰਜ ਦੇਵਤਾ ਨੂੰ ਅਰਘ ਦੇਣ ਲਈ ਗੰਨੇ ਦੀ ਵਰਤੋਂ ਜ਼ਰੂਰ ਮੰਨੀ ਜਾਂਦੀ ਹੈ।
7. ਭਵਾਨ ਸੂਰਜ ਅਤੇ ਛਠੀ ਮਾਤਾ ਨੂੰ ਠੇਕੁਆ (ਪਕਵਾਨ) ਅਤੇ ਚੌਲ ਦੇ ਆਟੇ ਦੇ ਲੱਡੂ ਦਾ ਭੋਗ ਜ਼ਰੂਰ ਲਗਵਾਓ। ਇਹ ਇਸ ਪੂਜਾ ਦਾ ਵਿਸ਼ੇਸ਼ ਪ੍ਰਸਾਦ ਹੁੰਦਾ ਹੈ।


manju bala

Content Editor

Related News