ਸ਼ੇਅਰ ਮਾਰਕੀਟ ’ਚ ਇਨਵੈਸਟ ਕੀਤੀ ਰਕਮ ਕਢਵਾਉਣ ਲਈ 3 ਲੱਖ ਰੁਪਏ ਮੰਗੇ, ਕੇਸ ਦਰਜ

Saturday, Nov 23, 2024 - 02:30 PM (IST)

ਸ਼ੇਅਰ ਮਾਰਕੀਟ ’ਚ ਇਨਵੈਸਟ ਕੀਤੀ ਰਕਮ ਕਢਵਾਉਣ ਲਈ 3 ਲੱਖ ਰੁਪਏ ਮੰਗੇ, ਕੇਸ ਦਰਜ

ਜਲੰਧਰ (ਵਰੁਣ)–ਮੋਬਾਇਲ ਐਪ ਕੈਪੀਟਲ ਇਨਕਮ ਬਿਲਡਰ (ਸੀ. ਆਈ. ਐੱਨ. ਯੂ.) ਜ਼ਰੀਏ ਸ਼ੇਅਰ ਮਾਰਕੀਟ ਵਿਚ ਲੱਖਾਂ ਰੁਪਏ ਇਨਵੈਸਟ ਕਰਨ ਤੋਂ ਬਅਦ ਬੈਲੇਂਸ ਨੂੰ ਬਲਾਕ ਕਰਨ ਅਤੇ ਪੈਸੇ ਕਢਵਾਉਣ ਲਈ ਲਗਭਗ 3 ਲੱਖ ਰੁਪਏ ਮੰਗਣ ’ਤੇ ਥਾਣਾ ਨੰਬਰ 5 ਦੀ ਪੁਲਸ ਨੇ ਕੰਪਨੀ ਅਤੇ ਸੰਚਾਲਕਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਟੈਕਸ ਦੇ ਨਾਂ ’ਤੇ ਲਏ ਪੈਸੇ ਵੀ ਠੱਗਣਾ ਚਾਹੁੰਦਾ ਸੀ, ਜਿਸ ਨੂੰ ਲੈ ਕੇ ਪੀੜਤ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਿੰਦਰ ਵਰਮਾ ਪੁੱਤਰ ਖਾਨ ਚੰਦ ਨਿਵਾਸੀ ਨਿਊ ਸੰਤ ਨਗਰ ਬਸਤੀ ਸ਼ੇਖ ਨੇ ਦੱਸਿਆ ਕਿ ਉਸ ਨੇ ਮੋਬਾਇਲ ਐਪ ਕੈਪੀਟਲ ਇਨਕਮ ਬਿਲਡਰ (ਸੀ. ਆਈ. ਐੱਨ. ਯੂ.) ਜ਼ਰੀਏ 20 ਮਈ 2024 ਨੂੰ 7.15 ਲੱਖ ਰੁਪਏ ਸ਼ੇਅਰ ਮਾਰਕੀਟ ਵਿਚ ਇਨਵੈਸਟ ਕੀਤੇ ਸਨ। ਉਸ ਨੇ ਆਰ. ਟੀ. ਜੀ. ਐੱਸ. ਜ਼ਰੀਏ ਕੰਪਨੀ ਨੂੰ ਪੈਸੇ ਦਿੱਤੇ ਸਨ। ਐਪ ਵਿਚ ਉਸ ਦਾ ਬੈਲੇਂਸ 23 ਲੱਖ 91 ਹਜ਼ਾਰ 423 ਸ਼ੋਅ ਹੋ ਰਿਹਾ ਹੈ ਪਰ ਜਦੋਂ ਉਹ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੈਸੇ ਨਹੀਂ ਨਿਕਲਦੇ।

ਇਹ ਵੀ ਪੜ੍ਹੋ- ਜਲੰਧਰ ਦੇ ਮੋਹਿਤ ਦੁੱਗ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਜਿੱਤਿਆ ਸਿਲਵਰ ਮੈਡਲ

ਅਜਿਹੀ ਕੋਸ਼ਿਸ਼ ਕਰਨ ’ਤੇ ਕੰਪਨੀ ਤੋਂ ਉਸ ਨੂੰ ਇਕ ਔਰਤ ਦਾ ਫੋਨ ਆਇਆ, ਜਿਸ ਨੇ ਸਾਰੀ ਰਕਮ ਕਢਵਾਉਣ ਲਈ 2 ਲੱਖ 99 ਹਜ਼ਾਰ 520 ਰੁਪਏ ਟੈਕਸ ਜਮ੍ਹਾ ਕਰਵਾਉਣ ਨੂੰ ਕਿਹਾ। ਸੁਰਿੰਦਰ ਵਰਮਾ ਨੇ ਕਿਹਾ ਕਿ ਉਸ ਨੇ ਔਰਤ ਨੂੰ ਕਿਹਾ ਵੀ ਕਿ ਉਸ ਦੀ ਬਕਾਇਆ ਰਕਮ ਵਿਚੋਂ ਟੈਕਸ ਕੱਟ ਲਵੇ ਪਰ ਉਹ ਨਹੀਂ ਮੰਨੀ ਅਤੇ ਟੈਕਸ ਜਮ੍ਹਾ ਕਰਵਾਉਣ ਬਾਰੇ ਕਹਿੰਦੀ ਰਹੀ। ਤੰਗ ਆ ਕੇ ਉਸ ਨੇ ਪੁਲਸ ਵਿਚ ਸ਼ਿਕਾਇਤ ਦਿੱਤੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਕੇ ਕ੍ਰਿਸ਼ਨਾ ਟ੍ਰੇਡਰਜ਼ ਕੇਅਰ ਆਫ ਰਾਜ ਕੁਮਾਰ ਪੁੱਤਰ ਸ਼ਿਵ ਸ਼ਰਮਾ ਨਿਵਾਸੀ ਕੋਟਾ ਅਤੇ ਕੌਰਵਾ ਨਿਵਾਸੀ ਆਂਧਰਾ ਪ੍ਰਦੇਸ਼ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪੁੱਤ ਨੂੰ ਕਮਰੇ 'ਚ ਚਾਹ ਦੇਣ ਗਏ ਤਾਂ ਅੰਦਰਲਾ ਹਾਲ ਵੇਖ ਉੱਡੇ ਮਾਪਿਆਂ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News