ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ ਦੀ ਵਾਰੀ ਆਈ ਤਾਂ...

Monday, Apr 27, 2026 - 05:01 PM (IST)

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ ਦੀ ਵਾਰੀ ਆਈ ਤਾਂ...

ਜਲੰਧਰ- ਗੋਰਾਇਆ ਵਿਚ ਇਕ ਕੁੜੀ ਨੇ ਇਕ ਮੁਸਲਿਮ ਨੌਜਵਾਨ 'ਤੇ ਵਿਆਹ ਤੋਂ ਬਾਅਦ ਉਸ ਨੂੰ ਮਾਂ ਬਣਾ ਕੇ ਛੱਡਣ ਦੇ ਦੋਸ਼ ਲਾਏ ਹਨ। ਜਾਂਚ ਤੋਂ ਬਾਅਦ ਥਾਣਾ ਗੋਰਾਇਆ ਦੀ ਪੁਲਸ ਨੇ ਇਸਰਤ ਅਲੀ ਵਾਸੀ ਮਲੇਰਕੋਟਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣੇ ਪਹਿਲਾਂ ਵਿਆਹਾਂ ਨੂੰ ਲੁਕਾਇਆ ਅਤੇ ਵਿਆਹ ਤੋਂ ਬਾਅਦ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਵੀ ਦਿੱਤੇ ਗਏ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ ਨੌਜਵਾਨ

ਗੋਰਾਇਆ ਦੀ ਰਹਿਣ ਵਾਲੀ ਮਹਿਲਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਇਸਰਤ ਨਾਲ ਮੈਰਿਜ ਹੋਈ ਸੀ। ਵਿਆਹ ਤੋਂ ਪਹਿਲਾਂ ਦੋਸ਼ੀ ਨੇ ਖ਼ੁਦ ਨੂੰ ਕੁਆਰਾ ਦੱਸਿਆ ਜਦਕਿ ਬਾਅਦ ਵਿਚ ਪਤਾ ਲੱਗਾ ਕਿ ਉਹ ਪਹਿਲਾਂ ਵੀ ਕਈ ਔਰਤਾਂ ਨਾਲ ਵਿਆਹ ਕਰ ਚੁੱਕਾ ਹੈ। ਮਹਿਲਾ ਦਾ ਦੋਸ਼ ਹੈ ਕਿ ਦੋਸ਼ੀ ਨੇ ਪਹਿਲਾਂ ਚਾਰ ਔਰਤਾਂ ਨਾਲ ਵਿਆਹ ਕੀਤੀ ਅਤੇ ਬੱਚੀ ਦੇ ਜਨਮ ਮਗਰੋਂ ਉਸ ਨੂੰ ਛੱਡ ਦਿੱਤਾ। ਉਸ ਨੇ ਕਿਹਾ ਕਿ ਮੈਨੂੰ ਧੋਖੇ ਵਿਚ ਰੱਖ ਕੇ ਵਿਆਹ ਕੀਤਾ ਗਿਆ ਗੈ। ਪੀੜਤਾ ਨੇ ਕਿਹਾ ਕਿ ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਸਹੀ ਰਿਹਾ ਪਰ ਬਾਅਦ ਵਿਚ ਪਤੀ ਅਤੇ ਸਹੁਰੇ ਪੱਖ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ

ਔਰਤ ਨੇ ਕਿਹਾ ਕਿ ਉਸ ਦਾ ਪਤੀ ਹੁਣ ਉਸ ਨੂੰ ਛੱਡ ਕੇ ਦੂਜੀ ਔਰਤ ਨਾਲ ਰਹਿੰਦਾ ਹੈ ਅਤੇ ਵਿਆਹ ਦੀ ਤਿਆਰੀ ਕਰ ਰਿਹਾ ਹੈ। ਵਿਰੋਧ ਕਰਨ 'ਤੇ ਉਸ ਨੇ 18 ਮਹੀਨੇ ਦੇ ਬੇਟੇ ਅਤੇ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ। ਪੀੜਤਾ ਨੇ ਬੱਚਿਆਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਜਾਂਚ ਮਹਿਲਾ ਸੈੱਲ, ਜਲੰਧਰ ਦਿਹਾਤੀ ਵੱਲੋਂ ਕੀਤੀ ਗਈ ਸੀ। ਜਾਂਚ ਵਿੱਚ ਪਤਾ ਲੱਗਾ ਕਿ ਪਤੀ-ਪਤਨੀ ਵਿਚਾਲੇ ਵਿਆਹ ਹੋਇਆ ਸੀ। ਝਗੜੇ ਤੋਂ ਬਾਅਦ ਔਰਤ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ। ਪਤੀ ਨੇ ਤਲਾਕ ਲਈ ਅਰਜ਼ੀ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਔਰਤ ਵੱਲੋਂ ਲਾਏ ਗਏ ਕੁਝ ਦੋਸ਼ ਝੂਠੇ ਸਨ। ਮੁਲਜ਼ਮ ਖ਼ਿਲਾਫ਼ 22 ਅਪ੍ਰੈਲ ਨੂੰ ਗੋਰਾਇਆ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਸੀ। ਐੱਸ. ਐੱਚ. ਓ. ਪਰਮਿੰਦਰ ਸਿੰਘ ਛਿੰਦ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ।

ਇਹ ਵੀ ਪੜ੍ਹੋ: Punjab: ਅਚਾਨਕ ਗੁਰਦੁਆਰਿਆਂ 'ਚ ਹੋਈ ਅਨਾਊਂਸਮੈਂਟ! ਮਿੰਟਾਂ 'ਚ ਮਚੀ ਹਫ਼ੜਾ-ਦਫ਼ੜੀ, ਖੇਤਾਂ ਵੱਲ ਭੱਜੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News