ਸਾਈਕਲ ਸਵਾਰ ਦੀ ਕੁੱਟਮਾਰ ਕਰਕੇ ਖੋਹੀ ਹਜ਼ਾਰਾਂ ਦੀ ਨਕਦੀ
Wednesday, Mar 05, 2025 - 05:22 PM (IST)

ਹਰਿਆਣਾ (ਰੱਤੀ)- ਕਸਬਾ ਹਰਿਆਣਾ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਇਥੇ ਲੁੱਟਾਂ-ਖੋਹਾਂ ਕਰਨ ਵਾਲੇ ਦਿਨ-ਦਿਹਾੜੇ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸੇ ਤਰ੍ਹਾਂ ਦੀ ਲੁੱਟ ਦੀ ਵਾਰਦਾਤ ਦੇ ਸ਼ਿਕਾਰ ਹੋਏ ਰਾਮ ਬਾਬੂ ਪੁੱਤਰ ਜਨਕ ਵਾਸੀ ਪਿੰਡ ਕਾਂਟੀਆਂ (ਸਿੰਧੂ ਫਾਰਮ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਬੀਤੇ ਕੱਲ੍ਹ ਉਸ ਨੂੰ ਕੰਮ ਦੇ ਪੈਸੇ 4 ਹਜ਼ਾਰ ਮਿਲੇ ਸਨ ਅਤੇ ਜਦੋਂ ਉਹ ਕੰਮ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਤਾਂ ਬਸੀ ਕਾਸੋ ਨਹਿਰ ਕੋਲ ਸਾਈਕਲ 'ਤੇ ਜਾਂਦੇ ਨੂੰ ਉਸ ਨੂੰ ਤਿੰਨ ਅਣਪਛਾਏ ਵਿਅਕਤੀਆਂ ਵੱਲੋਂ ਰੋਕ ਕੇ ਪਿਸਤੌਲ ਵਿਖਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਪੈਸੇ ਵੀ ਖੋਹ ਲਏ ਅਤੇ ਕਾਂਟਿਆਂ ਵੱਲ ਨੂੰ ਚਲੇ ਗਏ। ਇਸ ਦੇ ਨਾਲ ਹੀ ਪਰਸ ਵਿਚ ਰੱਖੇ ਆਧਾਰ ਕਾਰਡ ਰਾਹ ਵਿਚ ਸੁੱਟ ਗਏ। ਉਕਤ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਮੰਗ ਹੈ ਕਿ ਇਲਾਕੇ ਅੰਦਰ ਪੁਲਸ ਦੀ ਗਸ਼ਤ ਨੂੰ ਵਧਾਇਆ ਜਾਵੇ ਅਤੇ ਲੁੱਟਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e